India

ਹਵਾਈ ਜਹਾਜ਼ ‘ਚ ਕਿਰਪਾਨ ਲੈ ਕੇ ਜਾਣ ਦੇ ਨੋਟੀਫਿਕੇਸ਼ਨ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਵਾਪਸ

ਨਵੀਂ ਦਿੱਲੀ – ਸਿੱਖ ਯਾਤਰੀਆਂ ਨੂੰ ਘਰੇਲੂ ਜਹਾਜ਼ਾਂ ‘ਚ ਕਿਰਪਾਨ ਲੈ ਕੇ ਜਾਣ ਦੀ ਇਜਾਜ਼ਤ ਦੇਣ ਵਾਲੇ ਨੋਟੀਫਿਕੇਸ਼ਨ ਨੂੰ ਸੋਮਵਾਰ ਨੂੰ ਪਟੀਸ਼ਨਕਰਤਾ ਨੇ ਵਾਪਸ ਲੈ ਲਿਆ। ਉਸ ਨੇ ਦੱਸਿਆ ਕਿ ਉਹ ਪਟੀਸ਼ਨ ਦੀ ਪੈਰਵੀ ਨਹੀਂ ਕਰਨਾ ਚਾਹੁੰਦੇ।
ਪਟੀਸ਼ਨਕਰਤਾ ਦੀ ਮੰਗ ਨੂੰ ਸਵੀਕਾਰ ਕਰਦੇ ਹੋਏ ਚੀਫ਼ ਜਸਟਿਸ ਸਤੀਸ਼ ਚੰਦਰ ਸ਼ਰਮਾ ਅਤੇ ਜਸਟਿਸ ਸੁਬਰਾਮਨੀਅਮ ਪ੍ਰਸਾਦ ਦੀ ਬੈਂਚ ਨੇ ਪਟੀਸ਼ਨ ਵਾਪਸ ਲੈਣ ਦੀ ਇਜਾਜ਼ਤ ਦੇ ਦਿੱਤੀ ਹੈ। ਬੈਂਚ ਨੇ 18 ਅਗਸਤ ਨੂੰ ਪਟੀਸ਼ਨ ‘ਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ, ਗ੍ਰਹਿ ਮੰਤਰਾਲੇ, ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟਰ ਜਨਰਲ ਤੋਂ ਜਵਾਬ ਮੰਗਿਆ ਸੀ। ਪਟੀਸ਼ਨਕਰਤਾ ਹਰਸ਼ ਵਿਭੋਰ ਸਿੰਘਲ ਨੇ ਦਲੀਲ ਦਿੱਤੀ ਕਿ 4 ਮਾਰਚ ਨੂੰ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਸਿੱਖ ਯਾਤਰੀ ਘਰੇਲੂ ਉਡਾਨਾ ਵਿੱਚ ਕਿਸੇ ਵੀ ਭਾਰਤੀ ਹਵਾਈ ਜਹਾਜ਼ ਵਿੱਚ ਯਾਤਰਾ ਕਰਦੇ ਸਮੇਂ ਨਿੱਜੀ ਤੌਰ ‘ਤੇ ਕਿਰਪਾਨ ਲੈ ਸਕਦੇ ਹਨ।

ਪਟੀਸ਼ਨ ਵਿੱਚ ਦਲੀਲ ਦਿੱਤੀ ਗਈ ਹੈ ਕਿ ਉਲਟ ਧਾਰਨਾ ਦੇ ਬਾਵਜੂਦ ਕਿਰਪਾਨ ਸੈਂਕੜੇ ਕਤਲਾਂ ਵਿੱਚ ਵਰਤੀ ਜਾਂਦੀ ਬਲੇਡ ਹੈ ਅਤੇ ਕਈ ਕਤਲ ਕੇਸਾਂ ਦਾ ਸੁਪਰੀਮ ਕੋਰਟ ਵੱਲੋਂ ਫ਼ੈਸਲਾ ਵੀ ਕੀਤਾ ਜਾ ਚੁੱਕਾ ਹੈ। ਉਸ ਨੇ ਕਿਹਾ ਕਿ ਹਵਾਈ ਜਹਾਜ਼ਾਂ ਵਿੱਚ ਕਿਰਪਾਨ ਦੀ ਇਜਾਜ਼ਤ ਦੇਣਾ ਹਵਾਬਾਜ਼ੀ ਸੁਰੱਖਿਆ ਲਈ ਖ਼ਤਰਨਾਕ ਹੈ।

Related posts

ਅੰਗੀਠੀ ਬਾਲ ਕੇ ਸੁੱਤੇ ਪਰਿਵਾਰ ਦੇ 5 ਜੀਆਂ ਦੀ ਦਮ ਘੁੱਟਣ ਕਾਰਨ ਮੌਤ

Bunty

ਕਾਨਪੁਰ ਸ਼ਾਪਿੰਗ ਮਾਲ ‘ਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ, ਉਪਰਲੀ ਮੰਜ਼ਿਲ ‘ਤੇ ਫਸੇ 35 ਲੋਕ

Bunty

ਉਪ-ਰਾਸ਼ਟਰਪਤੀ ਚੋਣ ਤੋਂ ਟੀਐਮਸੀ ਨੇ ਕੀਤਾ ਕਿਨਾਰਾ, ਕਾਂਗਰਸ ਨੇ ਕਿਹਾ- ਮਮਤਾ ਬੈਨਰਜੀ ਨਹੀਂ ਚਾਹੁੰਦੀ ਭਾਜਪਾ ਨਾਲ ਦੁਸ਼ਮਣੀ

Bunty