Punjab

ਹਾਈ ਕੋਰਟ ਨੇ ਕਿਹਾ- ‘ਕਿਤੇ ਜਾ ਕੇ ਮਰ’ ਕਹਿਣਾ ਆਤਮਹੱਤਿਆ ਲਈ ਉਕਸਾਉਣ ਵਾਲਾ ਨਹੀਂ, ਪਤਨੀ ਬਰੀ

ਇਹ ਬਹਿਸ ਹਰਿਆਣਾ ਤੱਕ ਵੀ ਪਹੁੰਚ ਗਈ ਹੈ, ਅਤੇ ਅਦਾਲਤਾਂ ਤੱਕ ਵੀ।

ਚੰਡੀਗਡ਼੍ਹ – ਪਤਨੀ ਵੱਲੋਂ ਥੱਪਡ਼ ਮਾਰਨ ਤੋਂ ਬਾਅਦ ਪਤੀ ਨੂੰ ਕਿਤੇ ਜਾ ਕੇ ਮਰਨ ਲਈ ਕਹਿਣ ਤੋਂ ਬਾਅਦ ਪਤੀ ਦੀ ਆਤਮ ਹੱਤਿਆ ਮਾਮਲੇ ’ਚ ਸੁਣਵਾਈ ਕਰਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਜੇਕਰ ਅਜਿਹਾ ਹੋਇਆ ਹੈ ਤਾਂ ਵੀ ਇਹ ਖ਼ੁਦਕੁਸ਼ੀ ਲਈ ਉਕਸਾਉਣ ਲਈ ਕਾਫ਼ੀ ਨਹੀਂ ਹੈ। ਇਸ ਟਿੱਪਣੀ ਦੇ ਨਾਲ ਹੀ ਹਾਈ ਕੋਰਟ ਨੇ ਪਤਨੀ ਨੂੰ ਬਰੀ ਕਰਨ ਦਾ ਆਦੇਸ਼ ਦਿੱਤਾ ਹੈ।
ਮ੍ਰਿਤਕ ਦੇ ਪਿਤਾ ਨੇ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਦੱਸਿਆ ਸੀ ਕਿ ਉਸ ਦੇ ਪੁੱਤਰ ਦਾ ਵਿਆਹ 22 ਮਾਰਚ, 2015 ਨੂੰ ਹੋਇਆ ਸੀ। ਇਸ ਤੋਂ ਬਾਅਦ ਲਗਾਤਾਰ ਪੁੱਤ-ਨੂੰਹ ਵਿਚਾਲੇ ਝਗਡ਼ੇ ਵਧਣ ਲੱਗੇ। ਨੂੰਹ ਗ੍ਰੈਜੂਏਟ ਸੀ ਤੇ ਆਪਣੇ ਪਤੀ ਨੂੰ ਅਨਪਡ਼੍ਹ ਦੱਸਦੇ ਹੋਏ ਆਪਣੇ ਪੱਧਰ ਦਾ ਨਹੀਂ ਮੰਨਦੀ ਸੀ। 28 ਜੂਨ, 2015 ਨੂੰ ਦੋਵਾਂ ਦਾ ਝਗਡ਼ਾ ਹੋਇਆ। ਨੂੰਹ ਨੇ ਪੁੱਤਰ ਦੇ ਗੱਲ੍ਹ ’ਤੇ ਥੱਪਡ਼ ਮਾਰਦਿਆਂ ਕਿਹਾ ਕਿ ਜਾ ਕੇ ਕਿਤੇ ਮਰ। ਇਸ ਤੋਂ ਬਾਅਦ ਸ਼ਿਕਾਇਤਕਰਤਾ ਦੇ ਪੁੱਤਰ ਨੇ ਖ਼ੁਦਕੁਸ਼ੀ ਦਾ ਯਤਨ ਕੀਤਾ। ਉਸ ਨੂੰ ਪਟਿਆਲਾ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਜਿਥੇ ਉਸ ਨੇ ਦਮ ਤੋਡ਼ ਦਿੱਤਾ।
ਇਸ ਮਾਮਲੇ ’ਚ ਪੁਲਿਸ ਨੇ ਜਾਂਚ ਕੀਤੀ ਤੇ ਹੇਠਲੀ ਅਦਾਲਤ ਨੇ ਮ੍ਰਿਤਕ ਦੀ ਪਤਨੀ ਨੂੰ ਦੋਸ਼ੀ ਮੰਨਦਿਆਂ ਸੱਤ ਸਾਲ ਦੀ ਸਜ਼ਾ ਤੇ 1.25 ਲੱਖ ਰੁਪਏ ਜੁਰਮਾਨਾ ਲਗਾਇਆ। ਸਜ਼ਾ ਦੇ ਇਸੇ ਆਦੇਸ਼ ਨੂੰ ਹਾਈ ਕੋਰਟ ’ਚ ਚੁਣੌਤੀ ਦਿੱਤੀ ਗਈ।
ਹਾਈ ਕੋਰਟ ਨੇ ਪਟੀਸ਼ਨ ਮਨਜ਼ੂਰ ਕਰਦਿਆਂ ਕਿਹਾ ਕਿ ਇਸ ਮਾਮਲੇ ’ਚ ਗਵਾਹ ਸਿਰਫ਼ ਮ੍ਰਿਤਕ ਦੇ ਮਾਤਾ-ਪਿਤਾ ਹਨ ਤੇ ਹੋਰ ਕੋਈ ਗਵਾਹ ਨਹੀਂ ਹੈ। ਅਦਾਲਤ ਨੇ ਕਿਹਾ ਕਿ ਜੇਕਰ ਇਹ ਮੰਨ ਵੀ ਲਿਆ ਜਾਵੇ ਕਿ ਪਤਨੀ ਨੇ ਥੱਪਡ਼ ਮਾਰਿਆ ਤੇ ਅਜਿਹਾ ਕਿਹਾ ਕਿ ਜਾ ਕੇ ਮਰ ਕਿਤੇ, ਤਾਂ ਵੀ ਇਹ ਪਤੀ ਨੂੰ ਆਤਮ ਹੱਤਿਆ ਲਈ ਉਕਸਾਉਣ ਦਾ ਅਪਰਾਧ ਨਹੀਂ ਬਣਦਾ। ਹਾਈ ਕੋਰਟ ਨੇ ਮ੍ਰਿਤਕ ਦੀ ਪਤਨੀ ਦੀ ਸਜ਼ਾ ਨੂੰ ਰੱਦ ਕਰਦਿਆਂ ਉਸ ਨੂੰ ਬਰੀ ਕਰਨ ਤੇ ਜੁਰਮਾਨੇ ਦੀ ਰਾਸ਼ੀ ਉਸ ਨੂੰ ਵਾਪਸ ਕਰਨ ਦਾ ਆਦੇਸ਼ ਦਿੱਤਾ ਹੈ।

Related posts

ਭਾਈ ਰਾਜੋਆਣਾ ਦੀ ਪਟੀਸ਼ਨ ਮਾਮਲੇ ’ਤੇ ਸਿੰਘ ਸਾਹਿਬ ਨੂੰ ਆਦੇਸ਼ ਦੇਣ ਦੀ ਅਪੀਲ

admin

‘ਜੀਨੋਮ ਐਡੀਟਿੰਗ ਤਕਨਾਲੋਜੀ’ ਵਿਸ਼ੇ ’ਤੇ ਦੋ ਰੋਜ਼ਾ ਵਰਕਸ਼ਾਪ ਕਰਵਾਈ ਗਈ

admin

10ਵੀਂ ਦੀ ਸੀ. ਬੀ. ਐਸ. ਈ. ਪ੍ਰੀਖਿਆ ’ਚ ਸ਼ਾਨਦਾਰ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਦਿੱਤਾ ਥਾਪੜਾ

admin