Bollywood

‘ਸੁਸ਼ਾਂਤ ਸਿੰਘ ਰਾਜਪੂਤ ਦੇ ਕਤਲ ਦਾ ਜਲਦ ਹੋਵੇਗਾ ਖੁਲਾਸਾ – ਫੈਜ਼ਲ ਖਾਨ

ਨਵੀਂ ਦਿੱਲੀ – ਸੁਸ਼ਾਂਤ ਸਿੰਘ ਰਾਜਪੂਤ ਦਾ ਦੇਹਾਂਤ ਹੋਏ 2 ਸਾਲ ਹੋ ਗਏ ਹਨ, ਉਨ੍ਹਾਂ ਦੀ ਮੌਤ ਦਾ ਭੇਤ ਅੱਜ ਤਕ ਨਹੀਂ ਸੁਲਝਿਆ ਹੈ। ਸੀਬੀਆਈ ਨੇ ਜਾਂਚ ਪੂਰੀ ਕਰਨ ਤੋਂ ਬਾਅਦ ਅਜੇ ਤਕ ਕਲੋਜ਼ਰ ਰਿਪੋਰਟ ਪੇਸ਼ ਨਹੀਂ ਕੀਤੀ ਹੈ। ਹੁਣ ਇਸ ਮਾਮਲੇ ‘ਚ ਹੈਰਾਨ ਕਰਨ ਵਾਲਾ ਬਿਆਨ ਸਾਹਮਣੇ ਆਇਆ ਹੈ। ਆਮਿਰ ਖਾਨ ਦੇ ਭਰਾ ਫੈਜ਼ਲ ਖਾਨ ਨੇ ਖੁਲਾਸਾ ਕੀਤਾ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ ਖੁਦਕੁਸ਼ੀ ਨਹੀਂ ਕੀਤੀ, ਸਗੋਂ ਉਸਦਾ ਕਤਲ ਕੀਤਾ ਗਿਆ ਸੀ। । ਇਸ ਦੌਰਾਨ ਉਨ੍ਹਾਂ ਨੇ ਨੇਪੋਟਿਜ਼ਮ, ਬਾਈਕਾਟ ਤੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ‘ਤੇ ਵੀ ਖੁੱਲ੍ਹ ਕੇ ਗੱਲ ਕੀਤੀ। ਉਸ ਨੇ ਕਿਹਾ, ‘ਮੈਨੂੰ ਪਤਾ ਹੈ ਕਿ ਉਸ ਨੇ ਖੁਦਕੁਸ਼ੀ ਨਹੀਂ ਕੀਤੀ ਸਗੋਂ ਉਸ ਦਾ ਕਤਲ ਕੀਤਾ ਗਿਆ ਹੈ। ਉਸ ਦੀ ਖੁਦਕੁਸ਼ੀ ਦੀ ਕਹਾਣੀ ਵਿਚ ਕਈ ਖਾਮੀਆਂ ਹਨ। ਨਾਲ ਹੀ ਕਿਹਾ ਕਿ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਸੱਚ ਜਲਦੀ ਸਾਹਮਣੇ ਆਵੇ।

Related posts

ਜਲਦ ਹੀ ਰਿਲੀਜ਼ ਹੋਣਗੀਆਂ ਰਾਧੇ, ਸੂਰਯਵੰਸ਼ੀ, ਲਾਲ ਸਿੰਘ ਚੱਢਾ ਸਮੇਤ ਇਹ ਫਿਲਮਾਂ

admin

ਕੰਗਨਾ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੇ ਪੱਖ ’ਚ ਆਏ ਟਿਕੈਤ

Bunty

ਕੰਗਣਾ ਨੇ ਫਿਰ ਚੁੱਕਿਆ ਪਰਿਵਾਰ ਦੀ ਮਰਜ਼ੀ ਖ਼ਿਲਾਫ਼ ਵੱਡਾ ਕਦਮ, ਖਰਚ ਦਿੱਤੇ 48 ਕਰੋੜ

admin