India

ਅਯੁੱਧਿਆ ਨਾਲ ਜੁੜੇ ਲਾਰੈਂਸ ਬਿਸ਼ਨੋਈ ਗੈਂਗ ਦੇ ਤਾਰ, ਪੰਜਾਬ, ਦਿੱਲੀ ਪੁਲਿਸ ਤੇ ਐੱਨਆਈਏ ਦੀ ਸਾਂਝੀ ਟੀਮ ਦੀ ਪੜਤਾਲ

ਅਯੁੱਧਿਆ : ਪੰਜਾਬ ਦੇ ਲਾਰੈਂਸ ਬਿਸ਼ਨੋਈ ਗੈਂਗ ਦੇ ਤਾਰ ਅਯੁੱਧਿਆ ਨਾਲ ਵੀ ਜੁਡ਼ਦੇ ਨਜ਼ਰ ਆ ਰਹੇ ਹਨ। ਪੰਜਾਬ ਪੁਲਿਸ, ਦਿੱਲੀ ਪੁਲਿਸ ਤੇ ਐੱਨਆਈਏ ਦੀ ਸਾਂਝੀ ਟੀਮ ਨੇ ਰਾਮਨਗਰੀ ਦੇ ਪੂਰਾਬਾਜ਼ਾਰ ਤੇ ਉਸ ਦੇ ਨੇਡ਼ਲੇ ਖੇਤਰਾਂ ’ਚ ਪਡ਼ਤਾਲ ਕੀਤੀ ਹੈ। ਕੁਝ ਦਿਨ ਪਹਿਲਾਂ ਹੋਈ ਇਸ ਕਾਰਵਾਈ ਦੀ ਸਥਾਨਕ ਪੁਲਿਸ ਨੂੰ ਵੀ ਭਿਣਕ ਨਹੀਂ ਲੱਗੀ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਕਾਂਡ ਤੇ ਮੁਹਾਲੀ (ਪੰਜਾਬ) ’ਚ ਇੰਟੈਲੀਜੈਂਸ ਦਫ਼ਤਰ ’ਤੇ ਰਾਕਟ ਲਾਂਚਰ ਨਾਲ ਹੋਏ ਹਮਲੇ ’ਚ ਇੱਥੋਂ ਦੇ ਪੂੁਰਾਬਾਜ਼ਾਰ ਦੇ ਇਕ ਲਡ਼ਕੇ ਦੀ ਟੀਮ ਨੂੰ ਭਾਲ ਹੈ। ਰਾਕਟ ਲਾਂਚਰ ਨਾਲ ਹੋਏ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਦੀ ਪਡ਼ਤਾਲ ’ਚ ੁਵੀ ਇਹ ਤੱਥ ਸਾਹਮਣੇ ਆਇਆ ਸੀ ਕਿ ਹਮਲਾ ਕਰਨ ਵਾਲੇ ਯੂਪੀ ਵੱਲ ਭੱਜੇ ਸਨ। ਪੰਜਾਬ ਪੁਲਿਸ ਜਿਸ ਲਡ਼ਕੇ ਦੀ ਭਾਲ ’ਚ ਇੱਥੇ ਪੁੱਜੀ ਸੀ, ਉਸ ਨੂੰ ਫਡ਼ਨ ’ਚ ਉਹ ਨਾਕਾਮ ਰਹੀ। ਜਿਨ੍ਹਾਂ ਰਸੂਖ਼ਦਾਰਾਂ ’ਤੇ ਉਸ ਨੂੰ ਪਨਾਹ ਦੇਣ ਦਾ ਸ਼ੱਕ ਸੀ, ਉਨ੍ਹਾਂ ਨੇ ਵੀ ਉਸ ਤੋਂ ਪੱਲਾ ਝਾਡ਼ ਲਿਆ ਹੈ। ਬਲਾਕ ਪ੍ਰਧਾਨ ਤੇ ਵਿਧਾਨ ਸਭਾ ਚੋਣਾਂ ’ਚ ਵੀ ਸਬੰਧਿਤ ਲਡ਼ਕੇ ਨਾਲ ਬਿਸ਼ਨੋਈ ਗੈਂਗ ਦੇ ਗੁਰਗਿਆਂ ਦੀ ਇੱਥੇ ਮੌਜੂਦਗੀ ਸੀ ਜਿਹਡ਼ੇ ਕੋਈ ਵੱਡੀ ਘਟਨਾ ਕਰਨ ਦੀ ਕੋਸ਼ਿਸ਼ ’ਚ ਸਨ।
ਅਯੁੱਧਿਆ ’ਚ ਪਡ਼ਤਾਲ ਤੋਂ ਬਾਅਦ 10 ਸਤੰਬਰ ਨੂੰ ਨੇਪਾਲ ਬਾਰਡਰ ’ਤੇ ਮੂਸੇਵਾਲਾ ਹੱਤਿਆ ਕਾਂਡ ਦੇ ਮੁਲਜ਼ਮਾਂ ’ਚ ਸ਼ਾਮਲ ਕਪਿਲ ਪੰਡਿਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਦਾ ਸਬੰਧ ਵੀ ਉਕਤ ਲਡ਼ਕੇ ਨਾਲ ਹੋਣ ਦੀ ਗੱਲ ਸਾਹਮਣੇ ਆਈ ਹੈ। ਬੀਤੀ 10 ਮਈ ਨੂੰ ਮੁਹਾਲੀ ਸਥਿਤ ਇੰਟੈਲੀਜੈਂਸ ਦੀ ਬਿਲਡਿੰਗ ’ਤੇ ਰਾਕਟ ਲਾਂਚਰ ਨਾਲ ਹਮਲਾ ਹੋਇਆ ਸੀ। ਇਸ ਦੇ ਕੁਝ ਦਿਨਾਂ ਬਾਅਦ ਮੂਸੇਵਾਲਾ ਦੀ ਹੱਤਿਆ ਕੀਤੀ ਗਈ ਸੀ। ਐੱਸਪੀ ਦਿਹਾਤੀ ਅਤੁਲ ਸੋਨਕਰ ਨੇ ਦੱਸਿਆ ਕਿ ਪੰਜਾਬ ਤੇ ਦਿੱਲੀ ਪੁਲਿਸ ਨਾਲ ਐੱਨਆਈਏ ਦੀ ਟੀਮ ਦੀ ਕਾਰਵਾਈ ਬਾਰੇ ਕੋਈ ਅਧਿਕਾਰਤ ਸੂਚਨਾ ਨਹੀਂ ਹੈ। ਸਥਾਨਕ ਪੁਲਿਸ ਨੂੰ ਵੀ ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ।

Related posts

ਪ੍ਰਧਾਨ ਮੰਤਰੀ ਮੋਦੀ ਵਲੋਂ ਨੌਂ ਸਾਲਾਂ ਵਿੱਚ ਇਜ਼ਰਾਈਲ ਦੀ ਦੂਜੀ ਵਾਰ ਯਾਤਰਾ

admin

ਹੁਣ ਕੇਰਲਮ ਕਹਾਏਗਾ ਕੇਰਲਾ !

admin

ਪ੍ਰਧਾਨ ਮੰਤਰੀ ਸੂਰਿਆ ਘਰ ਯੋਜਨਾ: ਘਰਾਂ ‘ਤੇ 30 ਲੱਖ ਸੋਲਰ ਲਾਉਣ ਦਾ ਟੀਚਾ ਪੂਰਾ

admin