India

ਦੁਲਹਨ ਲੈਣ ਜਾ ਰਹੇ ਸੀ ਬਰਾਤੀ, ਸਵੇਰੇ ਖੱਡ ’ਚੋਂ ਮਿਲੀਆਂ ਲਾਸ਼ਾਂ

ਪੌੜੀ – ਚਾਈਂ-ਚਾਈਂ ਬਾਰਾਤੀ ਹਰਿਦੁਆਰ ਤੋਂ ਪੌੜੀ ਦੁਲਹਨ ਲੈਣ ਜਾ ਰਹੇ ਸਨ ਪਰ ਇਸ ਤੋਂ ਪਹਿਲਾਂ ਹੀ ਬਰਾਤ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਮੰਗਲਵਾਰ ਦੇਰ ਸ਼ਾਮ ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਘਰ ’ਚ ਜਸ਼ਨਾਂ ਦੀ ਥਾਂ ਸੋਗ ਦੀ ਲਹਿਰ ਦੌੜ ਗਈ। ਇਸ ਹਾਦਸੇ ’ਚ 25 ਲੋਕਾਂ ਦੀ ਮੌਤ ਹੋ ਗਈ ਅਤੇ 20 ਜ਼ਖਮੀਆਂ ਨੂੰ ਖੱਡ ’ਚੋਂ ਕੱਢ ਕੇ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ।
ਗੰਭੀਰ ਜ਼ਖਮੀਆਂ ਨੂੰ ਏਮਜਜ਼ ਰਿਸ਼ੀਕੇਸ਼ ਲਿਜਾਇਆ ਜਾ ਰਿਹਾ ਹੈ। ਉੱਥੇ ਹੀ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵੀ ਹਾਦਸੇ ਵਾਲੀ ਥਾਂ ’ਤੇ ਪਹੁੰਚ ਰਹੇ ਹਨ। ਉਨ੍ਹਾਂ ਨੇ ਅੱਜ ਦੇ ਆਪਣੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਪੀੜਤਾਂ ਦੀ ਹਰ ਸੰਭਵ ਮਦਦ ਕਰਨ ਲਈ ਤਿਆਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀ ਇਸ ਘਟਨਾ ’ਤੇ ਦੁੱਖ ਪ੍ਰਗਟ ਕੀਤਾ ਹੈ।
ਉੱਥੇ ਮੌਜੂਦ ਲੋਕਾਂ ’ਚ ਹੜਕੰਮਪ ਮਚ ਗਿਆ। ਹਰ ਕੋਈ ਆਪਣੇ ਜਾਣ-ਪਛਾਣ ਵਾਲਿਆਂ ਦਾ ਹਾਲ ਪੁੱਛਣ ਲਈ ਫੋਨ ਕਰਨ ਲੱਗੇ। ਦੂਰ-ਦੁਰਾਡੇ ਦਾ ਇਲਾਕਾ ਹੋਣ ਕਾਰਨ ਰਾਹਤ ਕਾਰਜਾਂ ’ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪਰ ਇਸ ਦੌਰਾਨ ਸਥਾਨਕ ਪਿੰਡ ਵਾਸੀਆਂ ਨੇ ਹਿੰਮਤ ਦਿਖਾਈ ਅਤੇ ਖੱਡਵੱਚ ਉਤਰ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਦੀ ਟੀਮ ਮੌਕੇ ’ਤੇ ਪਹੁੰਚ ਗਈ ਅਤੇ ਰਾਹਤ ਕਾਰਜਾਂ ’ਚ ਤੇਜ਼ੀ ਲਿਆਂਦੀ ਗਈ। ਟੀਮਾਂ ਮੰਗਲਵਾਰ ਰਾਤ ਭਰ ਕੰਮ ਵਿਚ ਜੁਟੀਆਂ ਰਹੀਆਂ। ਟੀਮਾਂ ਨੇ ਬੁੱਧਵਾਰ ਤੜਕੇ ਵੀ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਮੰਗਲਵਾਰ ਰਾਤ ਤੋਂ ਬੁੱਧਵਾਰ ਸਵੇਰ ਤਕ ਚੱਲੇ ਰਾਹਤ ਕਾਰਜ ’ਚ ਖੱਡ ’ਚੋਂ 10 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ। ਐੱਸਡੀਆਰਐੱਫ ਤੇ ਐੱਨਡੀਆਰਐੱਫ ਦੀਆਂ ਟੀਮਾਂ ਲਾਸ਼ਾਂ ਨੂੰ ਖੱਡ ’ਚੋਂ ਕੱਢਣ ’ਚ ਲੱਗੀਆਂ ਹੋਈਆਂ ਹਨ।

Related posts

ਭਾਰਤ ਦੇ ਸਭ ਤੋਂ ਵੱਡੇ ਡਰੋਨ ਉਤਸਵ ਦੀ ਸ਼ੁਰੂਆਤ ਕਰਨਗੇ ਪ੍ਰਧਾਨ ਮੰਤਰੀ ਮੋਦੀ

Bunty

ਅਤਿਵਾਦ ਉਨ੍ਹਾਂ ਨੂੰ ਨਿਗਲ ਰਿਹੈ, ਜੋ ਲੰਬੇ ਸਮੇਂ ਤੋਂ ਇਸ ਦਾ ਸਹਾਰਾ ਲੈ ਰਹੇ ਹਨ: ਜੈਸ਼ੰਕਰ

Bunty

ਕਤਰ ਦੇ ਅਮੀਰ ਸ਼ੇਖ਼ ਤਮੀਮ ਬਿਨ ਹਮਦ ਅਲ-ਥਾਨੀ ਦਾ ਗਰਮਜੋਸ਼ੀ ਨਾਲ ਸਵਾਗਤ !

admin