Sport

ਭਾਰਤ ਨੇ ਥਾਈਲੈਂਡ ਨੂੰ ਸਿਰਫ਼ 37 ਦੌੜਾਂ ‘ਤੇ ਕੀਤਾ ਆਊਟ

ਨਵੀਂ ਦਿੱਲੀ – ਮਹਿਲਾ ਏਸ਼ੀਆ ਕੱਪ 2022 ਦੇ 19ਵੇਂ ਮੈਚ ਵਿੱਚ ਭਾਰਤੀ ਮਹਿਲਾ ਟੀਮ ਨੇ ਥਾਈਲੈਂਡ ਦੀ ਮਹਿਲਾ ਟੀਮ ਨੂੰ ਸਿਰਫ਼ 37 ਦੌੜਾਂ ’ਤੇ ਆਊਟ ਕਰ ਦਿੱਤਾ। ਭਾਰਤੀ ਮਹਿਲਾ ਟੀਮ ਦੀ ਕਪਤਾਨ ਸਮ੍ਰਿਤੀ ਮੰਧਾਨਾ ਨੇ ਇਸ ਮੈਚ ਵਿੱਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮੰਧਾਨਾ ਦੇ ਫ਼ੈਸਲੇ ਨੂੰ ਸਹੀ ਸਾਬਤ ਕਰਦੇ ਹੋਏ ਭਾਰਤੀ ਮਹਿਲਾ ਗੇਂਦਬਾਜ਼ਾਂ ਨੇ ਵਿਰੋਧੀ ਟੀਮ ਨੂੰ 15.1 ਓਵਰਾਂ ‘ਚ 37 ਦੌੜਾਂ ‘ਤੇ ਸਮੇਟ ਦਿੱਤਾ। ਭਾਰਤ ਨੂੰ ਜਿੱਤ ਲਈ 38 ਦੌੜਾਂ ਦਾ ਟੀਚਾ ਮਿਲਿਆ ਸੀ ਅਤੇ ਇਸ ਟੀਮ ਨੇ 6 ਓਵਰਾਂ ‘ਚ ਇਕ ਵਿਕਟ ‘ਤੇ 40 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਭਾਰਤ ਨੂੰ ਜਿੱਤ ਲਈ 38 ਦੌੜਾਂ ਬਣਾਉਣੀਆਂ ਸਨ ਅਤੇ ਮਹਿਲਾ ਟੀਮ ਨੇ ਇਸ ਸਕੋਰ ਦਾ ਪਿੱਛਾ ਕਰਦੇ ਹੋਏ ਇਕ ਵਿਕਟ ਗੁਆ ਦਿੱਤੀ। ਓਪਨਰ ਬੱਲੇਬਾਜ਼ ਸ਼ੇਫਾਲੀ ਵਰਮਾ 8 ਦੌੜਾਂ ਬਣਾ ਕੇ ਆਊਟ ਹੋ ਗਈ, ਜਦਕਿ ਮੇਘਨਾ ਨੇ ਨਾਬਾਦ 20 ਅਤੇ ਪੂਜਾ ਵਸਤਰਕਾਰ ਨੇ ਨਾਬਾਦ 12 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾਈ। ਇਸ ਮੈਚ ਵਿੱਚ ਸਨੇਹ ਰਾਣਾ ਨੂੰ ਸ਼ਾਨਦਾਰ ਗੇਂਦਬਾਜ਼ੀ ਲਈ ਪਲੇਅਰ ਆਫ਼ ਦਾ ਮੈਚ ਚੁਣਿਆ ਗਿਆ।
ਪਹਿਲੀ ਪਾਰੀ ਵਿੱਚ ਬੱਲੇਬਾਜ਼ੀ ਕਰਦਿਆਂ ਥਾਈਲੈਂਡ ਦੀ ਮਹਿਲਾ ਟੀਮ ਦੀ ਸਿਰਫ਼ ਇੱਕ ਬੱਲੇਬਾਜ਼ ਹੀ ਡਬਲਜ਼ ਦਾ ਅੰਕੜਾ ਛੂਹ ਸਕੀ, ਬਾਕੀ ਦੀਆਂ 10 ਬੱਲੇਬਾਜ਼ ਡਬਲਜ਼ ਦੇ ਸਕੋਰ ਤਕ ਵੀ ਨਹੀਂ ਪਹੁੰਚ ਸਕੀਆਂ। ਥਾਈਲੈਂਡ ਵੱਲੋਂ ਸਰਵੋਤਮ ਸਕੋਰਰ ਨੰਨਾਪਤ ਕੋਂਚਰੋਏਨਕਾਈ ਰਿਹਾ, ਜਿਸ ਨੇ 19 ਗੇਂਦਾਂ ਦਾ ਸਾਹਮਣਾ ਕਰਦਿਆਂ ਚੌਕੇ ਦੀ ਮਦਦ ਨਾਲ 19 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਕਪਤਾਨ ਨਰੂਮੋਲ ਚਾਈਵਈ ਨੇ 14 ਗੇਂਦਾਂ ਵਿੱਚ 3 ਦੌੜਾਂ ਦੀ ਪਾਰੀ ਖੇਡੀ। ਭਾਰਤ ਲਈ ਸਨੇਹ ਰਾਣਾ ਸਭ ਤੋਂ ਸਫਲ ਗੇਂਦਬਾਜ਼ ਰਿਹਾ, ਜਿਸ ਨੇ 4 ਓਵਰਾਂ ਵਿੱਚ 9 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਦੀਪਤੀ ਸ਼ਰਮਾ ਅਤੇ ਰਾਜੇਸ਼ਵਰੀ ਗਾਇਕਵਾੜ ਨੇ 2-2 ਵਿਕਟਾਂ ਲਈਆਂ, ਜਦਕਿ ਮੇਘਨਾ ਸਿੰਘ ਇਕ ਵਿਕਟ ਲੈ ਸਕੀ।

Related posts

ਆਸਮੀਨ ਕੌਰ ਨੇ ਮੁੱਕੇਬਾਜ਼ੀ ਵਿੱਚ ਚਾਂਦੀ ਦਾ ਮੈਡਲ ਜਿੱਤਿਆ

admin

ਟੀ-20 ਵਿਸ਼ਵ ਕੱਪ : ਆਸਟ੍ਰੇਲੀਆ ਨੇ ਓਮਾਨ ਨੂੰ ਹਰਾ ਕੇ ਆਖਰੀ ਮੈਚ ਜਿੱਤਿਆ

admin

ਟੀ-20 ਵਿਸ਼ਵ ਕੱਪ 2026 : ਨਿਊਜ਼ੀਲੈਂਡ ਨੇ ਕੈਨੇਡਾ ਨੂੰ ਹਰਾ ਕੇ ਸੁਪਰ 8 ‘ਚ ਜਗ੍ਹਾ ਬਣਾਈ

admin