Sport

ਬੀਸੀਸੀਆਈ ਨੇ ਮਹਿਲਾ IPL ਨੂੰ ਦਿੱਤੀ ਹਰੀ ਝੰਡੀ

ਨਵੀਂ ਦਿੱਲੀ – ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਮੁੰਬਈ ਦੇ ਤਾਜ ਹੋਟਲ ‘ਚ ਹੋਈ ਸਾਲਾਨਾ ਬੈਠਕ ‘ਚ ਅਗਲੇ ਸਾਲ ਹੋਣ ਵਾਲੇ ਮਹਿਲਾ ਆਈਪੀਐੱਲ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਹ ਬੀਸੀਸੀਆਈ ਦੇ ਡਰੀਮ ਪ੍ਰੋਜੈਕਟ ਦੀ ਤਰ੍ਹਾਂ ਹੈ ਅਤੇ ਹੁਣ ਇਸ ਮਨਜ਼ੂਰੀ ਤੋਂ ਬਾਅਦ ਪੁਰਸ਼ਾਂ ਦੇ ਆਈਪੀਐਲ ਵਾਂਗ ਅਗਲੇ ਸਾਲ ਮਹਿਲਾ ਆਈਪੀਐਲ ਖੇਡਣ ਦਾ ਰਸਤਾ ਸਾਫ਼ ਹੋ ਗਿਆ ਹੈ। ਉਪਰੋਕਤ ਜਾਣਕਾਰੀ BCCI ਨੇ AGM ਮੀਟਿੰਗ ਤੋਂ ਬਾਅਦ ਦਿੱਤੀ।
ਹਾਲ ਹੀ ਵਿੱਚ, ਈਐਸਪੀਐਨ ਕ੍ਰਿਕਇੰਫੋ ਦੀ ਰਿਪੋਰਟ ਦੇ ਅਨੁਸਾਰ, ਮਹਿਲਾ ਆਈਪੀਐਲ ਦੇ ਪਹਿਲੇ ਸੀਜ਼ਨ ਬਾਰੇ ਜਾਣਕਾਰੀ ਦਿੱਤੀ ਗਈ ਸੀ। ਇਸ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਮਹਿਲਾ ਆਈਪੀਐਲ 2023 ਦਾ ਪਹਿਲਾ ਸੀਜ਼ਨ ਮਹਿਲਾ ਟੀ-20 ਵਿਸ਼ਵ ਕੱਪ ਤੋਂ ਬਾਅਦ ਅਤੇ ਪੁਰਸ਼ਾਂ ਦੇ ਆਈਪੀਐਲ ਤੋਂ ਪਹਿਲਾਂ ਖੇਡਿਆ ਜਾਵੇਗਾ।
ਮਹਿਲਾ ਆਈਪੀਐੱਲ ਦਾ ਪਹਿਲਾ ਸੀਜ਼ਨ 5 ਟੀਮਾਂ ਨਾਲ ਖੇਡਿਆ ਜਾਵੇਗਾ। ਇੱਕ ਟੀਮ ਵਿੱਚ 18 ਖਿਡਾਰੀ ਹੋਣੇ ਲਾਜ਼ਮੀ ਹੋਣਗੇ ਜਿਸ ਵਿੱਚ 6 ਖਿਡਾਰੀ ਵਿਦੇਸ਼ੀ ਹੋਣਗੇ। ਪਲੇਇੰਗ ਇਲੈਵਨ ਦੀ ਗੱਲ ਕਰੀਏ ਤਾਂ 5 ਵਿਦੇਸ਼ੀ ਖਿਡਾਰੀ ਹੋਣੇ ਜ਼ਰੂਰੀ ਹੋਣਗੇ, ਜਿਨ੍ਹਾਂ ‘ਚੋਂ 4 ਆਈਸੀਸੀ ਦੀ ਪੂਰੀ ਮੈਂਬਰ ਟੀਮ ਦੇ ਹੋਣਗੇ ਅਤੇ ਬਾਕੀ ਸਹਿਯੋਗੀ ਦੇਸ਼ ਦੇ ਹੋਣਗੇ।

Related posts

ਅਭਿਸ਼ੇਕ ਸ਼ਰਮਾ : ਟੀ-20 ‘ਚ 4 ਵਾਰ 130+ ਰੱਨ ਬਨਾਉਣ ਵਾਲਾ ਦੁਨੀਆਂ ਦਾ ਪਹਿਲਾ ਬੱਲੇਬਾਜ਼ !

admin

‘ਟੀ-20 ਵਰਲਡ ਕੱਪ 2026’ ‘ਚ ਮੈਚ ਫਿਕਸਿੰਗ ਸੀ ਜਾਂ ਨਹੀਂ ਜਾਂਚ ਰਿਪੋਰਟ ‘ਚ ਖੁਲਾਸਾ ਹੋਵੇਗਾ

admin

ਮਾਲੋਮਾਲ ਹੋ ਜਾਣਗੀਆਂ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ 2026 ਦੀਆਂ ਜੇਤੂ ਟੀਮਾਂ

admin