Sport

ਅੰਡਰ-17 ਮਹਿਲਾ ਵਿਸ਼ਵ ਕੱਪ ‘ਚ ਭਾਰਤੀ ਟੀਮ ਦਾ ਸਫ਼ਰ ਖ਼ਤਮ

ਭੁਬਨੇਸ਼ਵਰ – ਭਾਰਤੀ ਟੀਮ ਨੂੰ ਭੁਬਨੇਸ਼ਵਰ ਦੇ ਕਲਿੰਗਾ ਸਟੇਡੀਅਮ ਵਿਚ ਸੋਮਵਾਰ ਨੂੰ ਖੇਡੇ ਗਏ ਫੀਫਾ ਅੰਡਰ-17 ਮਹਿਲਾ ਵਿਸ਼ਵ ਕੱਪ ਦੇ ਆਖ਼ਰੀ ਲੀਗ ਮੁਕਾਬਲੇ ਵਿਚ ਬ੍ਰਾਜ਼ੀਲ ਹੱਥੋਂ 0-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਨਾਲ ਭਾਰਤ ਦਾ ਸਫ਼ਰ ਇਸ ਟੂਰਨਾਮੈਂਟ ਵਿਚ ਖ਼ਤਮ ਹੋ ਗਿਆ। ਲੀਗ ਦੇ ਪਹਿਲੇ ਮੈਚ ਵਿਚ ਭਾਰਤ ਨੂੰ ਅਮਰੀਕਾ ਹੱਥੋਂ 0-8 ਨਾਲ ਤੇ ਦੂਜੇ ਮੈਚ ਵਿਚ ਮੋਰੱਕੋ ਹੱਥੋਂ 0-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤਰ੍ਹਾਂ ਵਿਸ਼ਵ ਕੱਪ ਵਿਚ ਭਾਰਤੀ ਟੀਮ ਤਿੰਨੇ ਮੈਚਾਂ ਵਿਚ ਇਕ ਗੋਲ ਤਕ ਨਹੀਂ ਕਰ ਸਕੀ।
ਬ੍ਰਾਜ਼ੀਲ ਦੇ ਅੱਗੇ ਭਾਰਤੀ ਟੀਮ ਕਿਤੇ ਨਹੀਂ ਟਿਕ ਸਕੀ। ਬ੍ਰਾਜ਼ੀਲ ਵੱਲੋਂ ਅਮਾਰੋ ਬਰਸ਼ਨ ਨੇ 11ਵੇਂ, ਏਲੀਨਾ ਨੇ 40ਵੇਂ ਤੇ 51ਵੇਂ ਤੇ ਲਾਰਾ ਨੇ 86ਵੇਂ ਤੇ 90ਵੇਂ ਮਿੰਟ ਵਿਚ ਗੋਲ ਕੀਤੇ। ਇਸ ਜਿੱਤ ਨਾਲ ਹੀ ਬ੍ਰਾਜ਼ੀਲ ਨੇ ਕੁਆਰਟਰ ਫਾਈਨਲ ਵਿਚ ਥਾਂ ਪੱਕੀ ਕਰ ਲਈ। ਮੈਚ ਦੌਰਾਨ ਸ਼ੁਰੂਆਤ ਤੋਂ ਹੀ ਬ੍ਰਾਜ਼ੀਲ ਦੀ ਟੀਮ ਹਮਲਾਵਰ ਨਜ਼ਰ ਆ ਰਹੀ ਸੀ। ਪੂਰੇ ਮੈਚ ਦੌਰਾਨ ਬ੍ਰਾਜ਼ੀਲ ਦਾ ਦਬਦਬਾ ਰਿਹਾ ਤੇ ਉਸ ਨੇ ਵੱਧ ਸਮਾਂ ਗੇਂਦ ਨੂੰ ਆਪਣੇ ਕਬਜ਼ੇ ਵਿਚ ਰੱਖਿਆ। ਭਾਰਤ ਗੋਲ ਵੱਲ ਇਕ ਹੀ ਸ਼ਾਟ ਲਾ ਸਕਿਆ ਜਦਕਿ ਬ੍ਰਾਜ਼ੀਲ ਨੇ ਇਕ ਦਰਜਨ ਤੋਂ ਵੱਧ ਸ਼ਾਟ ਮਾਰੇ।
ਇਸ ਤੋਂ ਇਲਾਵਾ ਨਾਈਜੀਰੀਆ ਨੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਚਿਲੀ ਨੂੰ 2-1 ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਥਾਂ ਪੱਕੀ ਕਰ ਲਈ। ਇਹ ਛੇ ਵਿਸ਼ਵ ਕੱਪ ਵਿਚ ਚੌਥਾ ਮੌਕਾ ਹੈ ਜਦ ਨਾਈਜੀਰੀਆ ਨੇ ਵਿਸ਼ਵ ਕੱਪ ਦੇ ਆਖ਼ਰੀ ਅੱਠ ਵਿਚ ਥਾਂ ਬਣਾਈ। ਇਸ ਤੋਂ ਪਹਿਲਾਂ ਉਹ 2010, 2012 ਤੇ 2014 ਵਿਚ ਕੁਆਰਟਰ ਫਾਈਨਲ ਤਕ ਪੁੱਜਾ ਸੀ।

Related posts

ਕ੍ਰਿਕਟਰ ਯੁਵਰਾਜ ਸਿੰਘ ਜਾਤੀ ਟਿੱਪਣੀ ਦੇ ਮਾਮਲੇ ਵਿੱਚ ਗ੍ਰਿਫਤਾਰ

admin

ਜਸਪ੍ਰੀਤ ਬੁਮਰਾਹ ਨੂੰ ਪਛਾੜ ਕੇ ਇਸ ਖਿਡਾਰੀ ਨੇ ਜਿੱਤਿਆ ICC ਪਲੇਅਰ ਆਫ ਦ ਮੰਥ ਦਾ ਐਵਾਰਡ

Bunty

24 ਸਾਲਾਂ ਦੇ ਵਕਫ਼ੇ ਪਿੱਛੋਂ ਆਸਟ੍ਰੇਲੀਅਨ ਟੀਮ ਪਾਕਿਸਤਾਨ ਪਹੁੰਚੀ

admin