International

ਸੱਦਾਮ ਹੁਸੈਨ ਦੀ ਪਾਬੰਦੀਸ਼ੁਦਾ ਪਾਰਟੀ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਵਿਚ ਰਗਾਦ ਨੂੰ 7 ਸਾਲ ਦੀ ਕੈਦ

ਬਗਦਾਦ –  ਬਗਦਾਦ ਦੀ ਅਦਾਲਤ ਨੇ ਇਰਾਕ ਦੇ ਸਾਬਕਾ ਰਾਸ਼ਟਰਪਤੀ ਅਤੇ ਤਾਨਾਸ਼ਾਹ ਸੱਦਾਮ ਹੁਸੈਨ ਦੀ ਵੱਡੀ ਬੇਟੀ ਰਗਾਦ ਹੁਸੈਨ ਨੂੰ 7 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਉਸ ‘’ਤੇ ਆਪਣੇ ਪਿਤਾ ਦੀ ਪਾਬੰਦੀਸ਼ੁਦਾ ਬਾਥ ਪਾਰਟੀ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਸੀ।2003 ਵਿਚ ਅਮਰੀਕਾ ਅਤੇ ਬਰਤਾਨੀਆ ਨੇ ਇਰਾਕ ‘’ਤੇ ਹਮਲਾ ਕਰਕੇ ਸੱਦਾਮ ਨੂੰ ਗਿ੍ਰਫਤਾਰ ਕਰਕੇ ਫਾਂਸੀ ‘’ਤੇ ਲਟਕਾ ਦਿੱਤਾ। ਇਸ ਨਾਲ ਇਰਾਕ ਵਿਚ ਸੱਦਾਮ ਦਾ ਸ਼ਾਸਨ ਖਤਮ ਹੋ ਗਿਆ, ਜਿਸ ਤੋਂ ਬਾਅਦ ਉਸ ਦੀ ਪਾਰਟੀ ਨੂੰ ਭੰਗ ਕਰ ਕੇ ਪਾਬੰਦੀ ਲਗਾ ਦਿੱਤੀ ਗਈ।ਮੁਤਾਬਕ ਸੱਦਾਮ ਹੁਸੈਨ ਦੀ ਬੇਟੀ ਰਾਗਾਦ ਨੇ 2021 ਵਿਚ ਇੰਟਰਵਿਊ ਦਿੱਤੀ ਸੀ। ਇਸ ਵਿੱਚ ਉਸਨੇ ਬਾਥ ਪਾਰਟੀ ਨੂੰ ਅੱਗੇ ਵਧਾਇਆ ਅਤੇ ਇਸ ਦੀਆਂ ਪ੍ਰਾਪਤੀਆਂ ਗਿਣਾਈਆਂ। ਅਸਲ ਵਿਚ, ਇਰਾਕ ਵਿਚ ਪੁਰਾਣੇ ਸ਼ਾਸਨ ਨੂੰ ਉਤਸ਼ਾਹਿਤ ਕਰਨ ਵਾਲੀਆਂ ਗਤੀਵਿਧੀਆਂ ‘’ਤੇ ਪਾਬੰਦੀ ਹੈ। ਇੱਥੇ, ਪੁਰਾਣੀ ਸ਼ਾਸਨ ਨਾਲ ਸਬੰਧਤ ਤਸਵੀਰਾਂ ਜਾਂ ਨਾਅਰੇ ਪੋਸਟ ਕਰਨ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਮੁਕੱਦਮਾ ਚਲਾਇਆ ਜਾ ਸਕਦਾ ਹੈ।2021 ਵਿਚ ਅਲ-ਅਰਬੀਆ ਨੂੰ ਦਿੱਤੇ ਇੰਟਰਵਿਊ ਵਿਚ ਰਗਾਦ ਨੇ ਕਿਹਾ ਸੀ ਕਿ 1979 ਤੋਂ 2003 ਦਰਮਿਆਨ ਇਰਾਕ ਦੀ ਹਾਲਤ ਬਹੁਤ ਚੰਗੀ ਸੀ। ਬਹੁਤ ਸਾਰੇ ਲੋਕਾਂ ਨੇ ਮੈਨੂੰ ਦੱਸਿਆ ਕਿ ਸਾਡੇ ਸ਼ਾਸਨ ਵਿੱਚ ਦੇਸ਼ ਬਿਨਾਂ ਸ਼ੱਕ ਸਥਿਰ ਅਤੇ ਖੁਸ਼ਹਾਲ ਸੀ। ਲੋਕਾਂ ਨੇ ਮਾਣ ਮਹਿਸੂਸ ਕੀਤਾ।

Related posts

ਫਲਸਤੀਨ ਸਮਰਥਕਾਂ ਨੇ ਅਮਰੀਕਾ ਦੇ ਅਜਾਇਬ ਘਰ ’ਤੇ ਕੀਤਾ ਕਬਜ਼ਾ, 114 ਗਿ੍ਰਫ਼ਤਾਰ

Bunty

ਡੌਂਕੀ ਲਗਾਕੇ ਇਟਲੀ ਆਏ 3 ਭਾਰਤੀ ਨੌਜਵਾਨਾਂ ਨੂੰ ਪਾਕਿਸਤਾਨੀ ਗਿਰੋਹ ਨੇ ਕੀਤਾ ਅਗਵਾ

Bunty

ਇਮਰਾਨ ਖਾਨ ਖ਼ਿਲਾਫ਼ ਬੇਭਰੋਸਗੀ ਮਤੇ ‘ਤੇ ਕਦੋਂ ਹੋਵੇਗੀ ਵੋਟ, ਪਾਕਿਸਤਾਨ ਦੇ ਗ੍ਰਹਿ ਮੰਤਰੀ ਨੇ ਦੱਸਿਆ ਸਰਕਾਰ ਬਚਾਉਣ ਦਾ ਫਾਰਮੂਲਾ

Bunty