International

ਜਰਮਨੀ ਦੇ ਤੱਟ ’ਤੇ ਦੋ ਜਹਾਜ਼ ਟਕਰਾਏ, ਕਈ ਲੋਕ ਲਾਪਤਾ

ਬਰਲਿਨ – ਜਰਮਨੀ ਦੇ ਤੱਟ ਤੋਂ ਦੂਰ ਉੱਤਰੀ ਸਾਗਰ ’ਚ ਮੰਗਲਵਾਰ ਨੂੰ ਦੋ ਮਾਲ ਬਰਦਾਰ ਜਹਾਜ਼ ਆਪਸ ’ਚ ਟਕਰਾ ਗਏ, ਜਿਸ ਤੋਂ ਬਾਅਦ ਕਈ ਲੋਕ ਲਾਪਤਾ ਹੋ ਗਏ। ਜਰਮਨ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜਰਮਨੀ ਦੀ ‘ਸੈਂਟਰਲ ਕਮਾਂਡ ਫਾਰ ਮੈਰੀਟਾਈਮ ਐਮਰਜੈਂਸੀ’ ਨੇ ਦਸਿਆ ਕਿ ਹੇਲਗੋਲੈਂਡ ਟਾਪੂ ਤੋਂ ਕਰੀਬ 22 ਕਿਲੋਮੀਟਰ ਦੱਖਣ-ਪੱਛਮ ’ਚ ਮੰਗਲਵਾਰ ਤੜਕੇ ਪੋਲਸੀ ਅਤੇ ਵੇਰੀਟੀ ਨਾਂ ਦੇ ਦੋ ਜਹਾਜ਼ ਆਪਸ ’ਚ ਟਕਰਾ ਗਏ।ਐਮਰਜੈਂਸੀ ਕਮਾਂਡ ਨੇ ਕਿਹਾ ਕਿ ਬਰਤਾਨਵੀ ਝੰਡੇ ਵਾਲਾ ਜਹਾਜ਼ ਜੋ ਹਾਦਸਾਗ੍ਰਸਤ ਹੋਇਆ ਉਹ ਡੁੱਬ ਗਿਆ। ਸੰਗਠਨ ਮੁਤਾਬਕ ਇਕ ਵਿਅਕਤੀ ਨੂੰ ਸੁਰੱਖਿਅਤ ਢੰਗ ਨਾਲ ਪਾਣੀ ’ਚੋਂ ਬਾਹਰ ਕੱਢ ਲਿਆ ਗਿਆ ਅਤੇ ਉਸ ਨੂੰ ਡਾਕਟਰੀ ਇਲਾਜ ਦਿੱਤਾ ਗਿਆ ਜਦਕਿ ਬਚਾਅ ਟੀਮਾਂ ਲਾਪਤਾ ਲੋਕਾਂ ਦੀ ਭਾਲ ਜਾਰੀ ਰੱਖ ਰਹੀਆਂ ਹਨ। ਸੰਸਥਾ ਮੁਤਾਬਕ ਇਹ 299 ਫੁੱਟ ਲੰਮਾ ਅਤੇ 46 ਫੁੱਟ ਚੌੜਾ ਜਹਾਜ਼ ਜਰਮਨੀ ਦੇ ਬ੍ਰੇਮਨ ਤੋਂ ਬਿ੍ਰਟੇਨ ਦੇ ਇਮਿੰਘਮ ਬੰਦਰਗਾਹ ਵੱਲ ਜਾ ਰਿਹਾ ਸੀ।ਜਦਕਿ, ਦੂਜਾ ਵੱਡਾ ਜਹਾਜ਼ ਪੋਲਸੀ, ਜਿਸ ’ਤੇ ਬਹਾਮਾਸ ਦਾ ਝੰਡਾ ਸੀ, ਪਾਣੀ ’ਤੇ ਤੈਰਦਾ ਰਿਹਾ ਅਤੇ ਉਸ ’ਤੇ 22 ਲੋਕ ਸਵਾਰ ਸਨ। ਜਹਾਜ਼ ਹੈਮਬਰਗ ਤੋਂ ਕੋਰੂਆ, ਸਪੇਨ ਜਾ ਰਿਹਾ ਸੀ।

Related posts

ਬੇਰੂਤ ਦੇ ਦੱਖਣੀ ਉਪਨਗਰਾਂ ’ਚ ਇਜ਼ਰਾਈਲ ਦੇ ਵੱਡੇ ਹਵਾਈ ਹਮਲੇ

Bunty

ਇਮੀਗ੍ਰੇਸ਼ਨ ਨੀਤੀ ਵਿਚ ਬਦਲਾਅ ਕਾਰਨ – ਜਨਵਰੀ ਤੋਂ ਜੂਨ 2024 ਦਰਮਿਆਨ 2,837 ਭਾਰਤੀਆਂ ਨੇ ਸਵੀਡਨ ਛੱਡਿਆ

Bunty

ਕੈਨੇਡਾ ਦੇ ਹਾਂਗਕਾਂਗ ’ਤੇ ਬਿਆਨ ਤੋਂ ਭੜਕਿਆ ਚੀਨ

Bunty