International

ਰੂਸੀ ਫੌਜ ਚ ਭਰਤੀ ਕੀਤੇ ਗਏ 91 ਭਾਰਤੀ ਨਾਗਰਿਕਾਂ ਚੋਂ 8 ਨੇ ਗੁਆਈ ਜਾਨ , 69 ਹਾਲੇ ਵੀ ਕਰ ਰਹੇ ਰਿਹਾਈ ਦੀ ਉਡੀਕ

ਨਵੀਂ ਦਿੱਲੀ- ਭਾਰਤ ਸਰਕਾਰ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਰੂਸੀ ਫੌਜ ਵਿਚ ਭਾਰਤ ਦੇ 91 ਨਾਗਰਿਕਾਂ ਨੂੰ ਭਰਤੀ ਕੀਤਾ ਗਿਆ ਸੀ, ਜਿਨ੍ਹਾਂ ‘ਚੋਂ 8 ਨੌਜਵਾਨ ਜੰਗ ਦੌਰਾਨ ਆਪਣੀ ਜਾਨ ਗੁਆ ਚੁੱਕੇ ਹਨ, 14 ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦਕਿ ਬਾਕੀ 69 ਭਾਰਤੀ ਰਿਹਾਈ ਦੀ ਉਡੀਕ ਕਰ ਰਹੇ ਹਨ।ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਲੋਕ ਸਭਾ ’ਚ ਪ੍ਰਸ਼ਨ ਕਾਲ ਦੌਰਾਨ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ,‘‘ਸਾਡੇ ਕੋਲ ਮੌਜੂਦ ਜਾਣਕਾਰੀ ਅਨੁਸਾਰ ਹੁਣ ਤਕ ਕੁਲ ਮਿਲਾ ਕੇ 91 ਅਜਿਹੇ ਭਾਰਤੀ ਨਾਗਰਿਕ ਹਨ, ਜਿਨ੍ਹਾਂ ਨੂੰ ਰੂਸੀ ਫੌਜ ਵਿਚ ਭਰਤੀ ਕੀਤਾ ਗਿਆ ਹੈ। ਮੰਦੇ ਭਾਗੀਂ ਉਨ੍ਹਾਂ ਵਿਚੋਂ 8 ਦੀ ਜਾਨ ਜਾ ਚੁੱਕੀ ਹੈ, 14 ਨੂੰ ਛੁੱਟੀ ਦੇ ਦਿੱਤੀ ਗਈ ਹੈ ਜਾਂ ਕਿਸੇ ਤਰ੍ਹਾਂ ਸਾਡੀ ਮਦਦ ਨਾਲ ਵਾਪਸ ਆ ਗਏ ਹਨ, ਜਦਕਿ 69 ਭਾਰਤੀ ਨਾਗਰਿਕ ਅਜਿਹੇ ਹਨ ਜੋ ਰੂਸੀ ਫੌਜ ’ਚੋਂ ਰਿਹਾਈ ਦੀ ਉਡੀਕ ਕਰ ਰਹੇ ਹਨ।’

Related posts

ਹੂਤੀ ਬਾਗ਼ੀਆਂ ਨੇ ਲਾਲ ਸਾਗਰ ਵਿੱਚ ਯਮਨ ਦੇ ਦੋ ਅਹਿਮ ਟਾਪੂਆਂ ‘ਤੇ ਕਬਜ਼ਾ ਕੀਤਾ

admin

ਕਮਲਾ ਹੈਰਿਸ ਦੇ ਸਮਰਥਨ ਚ ਚੋਣ ਪ੍ਰਚਾਰ ਕਰਨਗੇ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ

Bunty

ਸਰਬਜੀਤ ਸਿੰਘ ਦੇ ਕਾਤਲ ਸਰਫਰਾਜ਼ ਦੀ ਲਾਹੌਰ ’ਚ ਗੋਲ਼ੀ ਮਾਰ ਕੇ ਹੱਤਿਆ

Bunty