International

ਇਜ਼ਰਾਈਲ ਨੇ ਐਲਨ ਮਸਕ ਨੂੰ ਦਿੱਤੀ ਚਿਤਾਵਨੀ, ਕਿਹਾ-ਹਮਾਸ ਖਿਲਾਫ਼ ਹਰ ਤਰ੍ਹਾਂ ਦੀ ਕਰਾਂਗੇ ਕਾਰਵਾਈ

ਤੇਲ ਅਵੀਵ – ਇਜ਼ਰਾਈਲ ਨੇ ਗਾਜ਼ਾ ਵਿੱਚ ਸਹਾਇਤਾ ਸੰਗਠਨਾਂ ਨੂੰ ਇੰਟਰਨੈਟ ਕਨੈਕਟੀਵਿਟੀ ਪ੍ਰਦਾਨ ਕਰਨ ਲਈ ਐਲਨ ਮਸਕ ਦੇ ਪ੍ਰਸਤਾਵ ਦੀ ਨਿੰਦਾ ਕੀਤੀ ਹੈ ਕਿਹਾ ਕਿ ਹਮਾਸ ਇਸ ਦਾ ਫ਼ਾਇਦਾ ਉਠਾਏਗਾ। ਅਸਲ ਵਿਚ ਅਰਬਪਤੀ ਕਾਰੋਬਾਰੀ ਐਲੋਨ ਮਸਕ ਨੇ ਹਾਲ ਹੀ ਵਿੱਚ ਜੰਗ ਦੇ ਕਹਿਰ ਦਾ ਸਾਹਮਣਾ ਕਰ ਰਹੇ ਗਾਜ਼ਾ ਪੱਟੀ ਵਿੱਚ ਲੋਕਾਂ ਨੂੰ ਸੰਚਾਰ ਸਹੂਲਤਾਂ ਪ੍ਰਦਾਨ ਕਰਨ ਦੀ ਪੇਸ਼ਕਸ਼ ਕੀਤੀ ਸੀ। ਹੁਣ ਇਜ਼ਰਾਈਲ ਨੇ ਐਲਨ ਮਸਕ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਮਸਕ ਅਜਿਹਾ ਕਰਦਾ ਹੈ ਤਾਂ ਇਜ਼ਰਾਈਲ ਮਸਕ ਦੀ ਕੰਪਨੀ ਸਟਾਰਲਿੰਕ ਤੋਂ ਸਾਰੇ ਰਿਸ਼ਤੇ ਤੋੜ ਦੇਵੇਗਾ। ਇਜ਼ਰਾਈਲ ਨੇ ਇਹ ਵੀ ਕਿਹਾ ਕਿ ਉਹ ਹਮਾਸ ਖ਼ਿਲਾਫ਼ ਲੜਾਈ ਵਿੱਚ ਹਰ ਤਰੀਕੇ ਦੀ ਵਰਤੋਂ ਕਰੇਗਾ।
ਬਿਜਲੀ ਅਤੇ ਇੰਟਰਨੈਟ ਕਨੈਕਟੀਵਿਟੀ ਲਗਭਗ ਨਾ ਦੇ ਬਰਾਬਰ ਹੋਣ ਕਾਰਨ ਮਸਕ ਨੇ ਐਕਸ ’ਤੇ ਕਿਹਾ, “ਸਟਾਰਲਿੰਕ ਗਾਜ਼ਾ ਵਿੱਚ ਅੰਤਰਰਾਸ਼ਟਰੀ ਤੌਰ ’ਤੇ ਮਾਨਤਾ ਪ੍ਰਾਪਤ ਸਹਾਇਤਾ ਸੰਸਥਾਵਾਂ ਨਾਲ ਸੰਪਰਕ ਦਾ ਸਮਰਥਨ ਕਰੇਗਾ।” ਇੱਥੇ ਦੱਸ ਦਈਏ ਕਿ ਸਟਾਰਲਿੰਕ ਸੈਟੇਲਾਈਟਾਂ ਦਾ ਇੱਕ ਸਮੂਹ ਹੈ ਜੋ ਸੀਮਤ ਦੂਰਸੰਚਾਰ ਬੁਨਿਆਦੀ ਢਾਂਚੇ ਵਾਲੇ ਖੇਤਰਾਂ ਵਿੱਚ 60 ਤੋਂ ਵੱਧ ਦੇਸ਼ਾਂ ਵਿੱਚ ਇੰਟਰਨੈਟ ਕਨੈਕਟੀਵਿਟੀ ਪ੍ਰਦਾਨ ਕਰਦਾ ਹੈ। ਸਟਾਰਲਿੰਕ ਦਾ ਸੰਚਾਲਨ ਮਸਕ ਦੇ ਕੈਲੀਫੋਰਨੀਆ ਸਥਿਤ ਸਪੇਸਐਕਸ ਸਪੇਸਕ੍ਰਾਫਟ ਨਿਰਮਾਤਾ ਅਤੇ ਲਾਂਚ ਸੇਵਾ ਪ੍ਰਦਾਤਾ ਦੁਆਰਾ ਕੀਤਾ ਜਾਂਦਾ ਹੈ। ਇਜ਼ਰਾਈਲ ਦੇ ਸੰਚਾਰ ਮੰਤਰੀ ਸ਼ਲੋਮੋ ਕਰਹੀ ਨੇ ਐਕਸ ’ਤੇ ਇਸ ਵਿਚਾਰ ਦੀ ਆਲੋਚਨਾ ਕੀਤੀ। ਕਰਹੀ ਨੇ ਲਿਖਿਆ,‘ਇਜ਼ਰਾਈਲ ਇਸ ਨਾਲ ਲੜਨ ਲਈ ਆਪਣੇ ਸਾਰੇ ਸਾਧਨਾਂ ਦੀ ਵਰਤੋਂ ਕਰੇਗਾ। ਹਮਾਸ ਇਸ ਨੂੰ ਅੱਤਵਾਦੀ ਗਤੀਵਿਧੀਆਂ ਲਈ ਵਰਤੇਗਾ। ਇਸ ਵਿਚ ਕੋਈ ਸ਼ੱਕ ਨਹੀਂ ਹੈ, ਅਸੀਂ ਇਹ ਜਾਣਦੇ ਹਾਂ, ਅਤੇ ਮਸਕ ਇਸ ਨੂੰ ਜਾਣਦੇ ਹਨ।

Related posts

ਈਰਾਨ-ਅਮਰੀਕਾ ਦੀ ਜੇਨੇਵਾ ‘ਚ ਦੂਜੇ ਦੌਰ ਦੀ ਗੱਲਬਾਤ ਬੇ-ਸਿੱਟਾ ਰਹੀ !

admin

ਡੁਬਈ ਵਿੱਚ ਦੁਨੀਆਂ ਦੀ ਪਹਿਲੀ ‘ਗੋਲਡ ਸਟ੍ਰੀਟ’ ਸ਼ੁਰੂ ਹੋਵੇਗੀ !

admin

ਸਪੇਸ ਐਕਸ ਯੋਜਨਾ : ਚੰਦ ਅਤੇ ਮੰਗਲ ਗ੍ਰਹਿਆਂ ਉਪਰ ਕਿਹੋ ਜਿਹੇ ਹੋਣਗੇ ਸ਼ਹਿਰ ?

admin