Punjab

ਡੀ ਏ ਪੀ ਦੀ ਕਾਲਾਬਾਜ਼ਾਰੀ ਰੋਕੀ ਜਾਵੇ, ਕਿਸਾਨਾਂ ਨੂੰ ਲੋੜੀਂਦੀ ਖਾਦ ਮਿਲਣੀ ਯਕੀਨੀ ਬਣਾਈ ਜਾਵੇ: ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਨੂੰ ਆਖਿਆ

ਅੰਮ੍ਰਿਤਸਰ – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਡੀ ਏ ਪੀ ਖਾਦ ਦੀ ਕਾਲਾ ਬਾਜ਼ਾਰੀ ਰੋਕਣ ਤੇ ਕਿਸਾਨਾਂ ਨਹੀ ਖਾਦ ਦੀ ਢੁਕਵੀਂ ਸਪਲਾਈ ਯਕੀਨ ਬਣਾਈ ਜਾਵੇ ਤਾਂ ਜੋ ਕਣਕ ਤੇ ਆਲੂ ਤੇ ਮਟਰ ਵਰਗੀਆਂ ਹੋਰ ਫਸਲਾਂ ਦੀ ਬਿਜਾਈ ਪ੍ਰਭਾਵਤ ਨਾ ਹੋਵੇ।

ਇਥੇ ਜਾਰੀ ਕੀਤੇ ਹਿਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਅਜਿਹੀਆਂ ਰਿਪੋਰਟਾਂ ਆ ਰਹੀਆਂ ਹਨ ਕਿ ਡੀ ਏ ਪੀ ਜਿਸਦੀ ਅਸਲ ਕੀਮਤ 1325 ਰੁਪਏ ਪ੍ਰਤੀ ਥੈਲਾ ਹੈ, ਨੂੰ ਬਲੈਕ ਵਿਚ 2000 ਰੁਪਏ ਪ੍ਰਤੀ ਥੈਲਾ ਦੇ ਭਾਅ ਨਾਲ ਵੇਖਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਜਿਹਾ ਇਸ ਕਰ ਕੇ ਹੋ ਰਿਹਾ ਹੈ ਕਿਉਂਕਿ ਖਾਦ ਦੀ 5.50 ਲੱਖ ਮੀਟਰਿਕ ਟਨ ਮੰਗ ਦੇ ਮੁਕਾਬਲੇ ਆਪ ਸਰਕਾਰ ਨੇ ਸਿਰਫ 3.8 ਲੱਖ ਮੀਟਰਿਕ ਟਨ ਖਾਦ ਦਾ ਹੀ ਇੰਤਜ਼ਾਮ ਕੀਤਾ ਹੈ।

ਸਰਦਾਰ ਮਜੀਠੀਆ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਜ਼ਮੀਨੀ ਪੱਧਰ ’ਤੇ ਸੂਬੇ ਨੂੰ ਦਰਪੇਸ਼ ਅਸਲ ਮਸਲਿਆਂ ’ਤੇ ਧਿਆਨ ਦੇਣ। ਉਹਨਾਂ ਕਿਹਾ ਕਿ ਤੁਸੀਂ ਆਪਣੀ ਪੰਜਾਬ ਖੇਤੀਬਾੜੀ ਲੁਧਿਆਣਾ ਵਿਚਲੀ ਬਹਿਸ ਵਿਚ ਇਕ ਵਾਰ ਵੀ ਕਿਸਾਨਾਂ ਦਾ ਜ਼ਿਕਰ ਨਹੀਂ ਕੀਤਾ। ਉਹਨਾਂ ਕਿਹਾ ਕਿ ਹੁਣ ਵੀ ਕਿਸਾਨ ਸੰਤੋਪ ਭੋਗ ਰਹੇ ਹਨ ਪਰ ਉਹਨਾਂ ਨੂੰ ਖਾਦਾਂ ਦੀ ਢੁਕਵਾਂ ਮਾਤਰਾ ਵਿਚ ਸਪਲਾਈ ਯਕੀਨੀ ਬਣਾਉਣ ਵਾਸਤੇ ਕੁਝ ਨਹੀਂ ਕੀਤਾ ਜਾ ਰਿਹਾ।

ਸਰਦਾਰ ਮਜੀਠੀਆ ਨੇ ਇਹ ਵੀ ਦੱਸਿਆ ਕਿ ਕਿਵੇਂ ਸਹਿਕਾਰੀ ਸਭਾਵਾਂ ਵਾਸਤੇ ਡੀ ਏ ਪੀ ਦੇ ਕੋਟੇ ਵਿਚ ਵਾਧਾ ਕੀਤਾ ਗਿਆ ਹੈ ਪਰ ਥੈਲਿਆਂ ਦੀ ਗਿਣਤੀ ਉਲਟਾ ਘੱਟ ਗਈ ਹੈ ਜਿਸ ਨਾਲ ਪਹਿਲਕਦਮੀ ਵਿਅਰਥ ਹੋ ਗਈ ਹੈ। ਉਹਨਾਂ ਕਿਹਾ ਕਿ ਅਨੇਕਾਂ ਸਭਾਵਾਂ ਨੂੰ ਬਲੈਕਲਿਸਟ ਕੀਤਾ ਗਿਆ ਹੈ ਜਿਸ ਕਾਰਨ ਉਹਨਾਂ ਨਾਲ ਜੁੜੇ ਕਿਸਾਨਾਂ ਨੂੰ ਖਾਦ ਨਹੀਂ ਮਿਲ ਰਹੀ। ਉਹਨਾਂ ਕਿਹਾ ਕਿ ਮਾਝਾ ਖਿੱਤੇ ਦੇ ਕਈ ਜ਼ਿਲ੍ਹਿਆਂ ਵਿਚ ਪੰਚਾਇਤੀ ਜ਼ਮੀਨ ਵਾਹ ਰਹੇ ਕਿਸਾਨਾਂ ਨੂੰ ਵੀ ਖਾਦਾਂ ਨਹੀਂ ਮਿਲੀਆਂ।

ਅਕਾਲੀ ਆਗੂ ਨੇ ਇਹ ਵੀ ਦੱਸਿਆ ਕਿ ਕਿਵੇਂ ਬਾਸਮਤੀ ਦੀ ਕੀਮਤ ਵਿਚ ਉੱਤਰਾਅ ਚੜ੍ਹਾਅ ਆ ਰਿਹਾ ਹੈ ਤੇ ਕਈ ਵਾਰ ਤਾਂ ਇਸਦਾ ਭਾਅ ਸਿਰਫ 1000 ਰੁਪਏ ਪ੍ਰਤੀ ਕੁਇੰਟਲ ਹੀ ਰਹਿ ਗਿਆ ਜਿਸ ਨਾਲ ਕਿਸਾਨ ਤਬਾਹ ਹੋ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰ ਇਹ ਯਕੀਨੀ ਬਣਾਵੇ ਕਿ ਕਿਸਾਨਾਂ ਦੀ ਲੁੱਟ ਨਾ ਹੋਵੇ ਤੇ ਉਹਨਾਂ ਨੂੰ ਆਪਣੀ ਜਿਣਸ ਦਾ ਢੁਕਵਾਂ ਭਾਅ ਮਿਲੇ। ਉਹਨਾਂ ਕਿਹਾ ਕਿ ਮੌਨਸੂਨਵਿਚ ਆਏ ਭਾਰੀ ਹੜ੍ਹਾਂ ਕਾਰਨ ਇਹਨਾਂ ਕਿਸਾਨਾਂ ਦੀ ਝੋਨੇ ਦੀ ਫਸਲ ਤਬਾਹ ਹੋ ਗਈ ਜਿਸਦਾ ਕੋਈ ਮੁਆਵਜ਼ਾ ਨਹੀਂ ਮਿਲਿਆ ਤੇ ਹੁਣ ਇਹੋ ਜਿਹੀਆਂ ਮੁਸ਼ਕਿਲਾਂ ਆ ਰਹੀਆਂ ਹਨ। ਉਹਨਾਂ ਕਿਹਾ ਕਿ ਜੇਕਰ ਆਪ ਸਰਕਾਰ ਨੇ ਦਰੁੱਸਤੀ ਭਰੇ ਕਦਮ ਨਾ ਚੁੱਕੇ ਤਾਂ ਹਾਲਾਤ ਹੋਰ ਵਿਗੜਨਗੇ।

Related posts

ਗ਼ਰੀਬ ਦੀ ਗ਼ਰੀਬੀ ਉਸ ਦਾ ਬੱਚਾ ਹੀ ਪੜ੍ਹ-ਲਿਖ ਕੇ ਦੂਰ ਕਰ ਸਕਦੈ : ਭਗਵੰਤ ਮਾਨ

Bunty

ਬਜਟ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਦੀ ਪੂਰੀ ਤਰਾਂ ਅਣਦੇਖੀ ਕੀਤੀ ਗਈ: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ

admin

ਮਜੀਠੀਆ ਨੂੰ ਫਿਲਹਾਲ ਲੰਮਾ ਸਮਾਂ ਰਹਿਣਾ ਪਵੇਗਾ ਜੇਲ੍ਹ ’ਚ

Bunty