India

ਜੈਸ਼ੰਕਰ 5 ਦਿਨਾਂ ਬਿ੍ਰਟੇਨ ਯਾਤਰਾ ’ਤੇ ਪੁੱਜੇ ਲੰਡਨ

ਨਵੀਂ ਦਿੱਲੀ – ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼ਨੀਵਾਰ ਨੂੰ ਬਿ੍ਰਟੇਨ ਦੀ ਆਪਣੀ 5 ਦਿਨਾ ਯਾਤਰਾ ਦੀ ਸ਼ੁਰੂਆਤ ਕੀਤੀ, ਜਿਸ ਦਾ ਮਕਸਦ ਦੋ-ਪੱਖੀ ਸੰਬੰਧਾਂ ਦੇ ਵੱਖ-ਵੱਖ ਪਹਿਲੂਆਂ ਦੀ ਸਮੀਖਿਆ ਕਰਨਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਜੈਸ਼ੰਕਰ ਦੇ ਇਸ ਦੌਰੇ ਦੌਰਾਨ ਬਿ੍ਰਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਅਗਲੇ ਕੁਝ ਮਹੀਨਿਆਂ ’ਚ ਹੋਣ ਵਾਲੀ ਸੰਭਾਵਿਤ ਭਾਰਤ ਯਾਤਰਾ ਦੇ ਸਬੰਧ ’ਚ ਤਿਆਰੀਆਂ ’ਤੇ ਚਰਚਾ ਕੀਤੀ ਜਾਵੇਗੀ। ਵਿਦੇਸ਼ ਮੰਤਰਾਲਾ ਨੇ ਦੱਸਿਆ, ‘‘ਵਿਦੇਸ਼ ਮੰਤਰੀ ਐੱਸ.ਜੈਸ਼ੰਕਰ 11 ਤੋਂ 15 ਨਵੰਬਰ ਤਕ ਬਿ੍ਰਟੇਨ ਦੀ ਅਧਿਕਾਰਤ ਯਾਤਰਾ ’ਤੇ ਹੋਣਗੇ।’’ ਮੰਤਰਾਲਾ ਵਲੋਂ ਜਾਰੀ ਬਿਆਨ ’ਚ ਕਿਹਾ ਗਿਆ,’’ਭਾਰਤ ਅਤੇ ਬਿ੍ਰਟੇਨ ਦੇ ਦੋ-ਪੱਖੀ ਸੰਬੰਧ ਵੱਧ ਰਹੇ ਹਨ। ਇਸ ਯਾਤਰਾ ਦੌਰਾਨ ਵਿਦੇਸ਼ ਮੰਤਰੀ ਆਪਣੇ ਬਿ੍ਰਟਿਸ਼ ਹਮਰੁਤਬਾ ਸਰ ਜੇਮਸ ਕਲੇਵਰਲੀ ਅਤੇ ਹੋਰ ਵਿਸ਼ੇਸ਼ ਲੋਕਾਂ ਨਾਲ ਮੁਲਾਕਾਤ ਕਰਨਗੇ।’’ ਵਿਦੇਸ਼ ਮੰਤਰਾਲਾ ਨੇ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਮਧੁਰ ਅਤੇ ਪ੍ਰਗਤੀਸ਼ੀਲ ਦੱਸਿਆ। ਭਾਰਤ-ਬਿ੍ਰਟੇਨ ਵਿਆਪਕ ਰਣਨੀਤਕ ਸਾਂਝੇਦਾਰੀ ਦੀ ਸ਼ੁਰੂਆਤ 2021 ’ਚ ਕੀਤੀ ਗਈ ਅਤੇ ਇਸ ਦੇ ਅਧੀਨ ਭਾਰਤ-ਬਿ੍ਰਟੇਨ ਕਾਰਜਯੋਜਨਾ 2030 ’ਤੇ ਦਸਤਖ਼ਤ ਕੀਤੇ ਗਏ, ਜਿਸ ਦਾ ਮਕਸਦ ਕਈ ਖੇਤਰਾਂ ’ਚ ਸੰਬੰਧਾਂ ਦਾ ਵਿਸਥਾਰ ਕਰਨਾ ਹੈ। ਵਿਦੇਸ਼ ਮੰਤਰਾਲਾ ਨਕਿਹਾ,’’ਕਾਰਜਯੋਜਨਾ ’ਚ ਇਕ ਅਜਿਹੀ ਸਾਂਝੇਦਾਰੀ ਦੇ ਪ੍ਰਤੀ ਵਚਨਬੱਧਤਾ ਜਤਾਈ ਗਈ ਹੈ ਜੋ ਦੋਹਾਂ ਦੇਸ਼ਾਂ ਲਈ ਫਾਇਦੇਮੰਦ ਸਾਬਿਤ ਹੋਵੇਗੀ। ਵਿਦੇਸ਼ ਮੰਤਰੀ ਦੇ ਦੌਰੇ ਨਾਲ ਦੋਹਾਂ ਦੇਸ਼ਾਂ ਦਰਮਿਆਨ ਦੋਸਤਾਨਾ ਸਬੰਧਾਂ ਨੂੰ ਨਵੀਂ ਗਤੀ ਮਿਲੇਗੀ।’’ੇ

Related posts

ਪ੍ਰਧਾਨ ਮੰਤਰੀ ਮੋਦੀ ਦਾ ਦੋ ਦਿਨਾਂ ਮਲੇਸ਼ੀਆ ਦੌਰਾ ਦਾ ਪ੍ਰਵਾਸੀ ਭਾਰਤੀਆਂ ਵਲੋਂ ਬੇਸਬਰੀ ਨਾਲ ਇੰਤਜ਼ਾਰ

admin

ਔਰਤ ਦੀ ਸਹਿਮਤੀ ਤੋਂ ਬਿਨਾਂ ਗਰਭ ਅਵਸਥਾ ਜਾਰੀ ਨਹੀਂ ਰੱਖੀ ਜਾ ਸਕਦੀ: ਸੁਪਰੀਮ ਕੋਰਟ

admin

ਬਾਲੀਵੁੱਡ ਅਦਾਕਾਰਾ ਵਲੋਂ ਆਪਣੇ ਭਰਾ ਨੂੰ ਯੂਏਈ ਜੇਲ੍ਹ ‘ਚੋਂ ਰਿਹਾਅ ਕਰਾਉਣ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ !

admin