India

ਜੈਨ ਵਿਰੁੱਧ ਕੇਸ ਦਰਜ ਕਰਨ ਲਈ ਉਪ ਰਾਜਪਾਲ ਕੋਲੋਂ ਮੰਗੀ ਪ੍ਰਵਾਨਗੀ

ਨਵੀਂ ਦਿੱਲੀ – ਸੀ. ਬੀ. ਆਈ. ਨੇ ਸੁਕੇਸ਼ ਚੰਦਰਸ਼ੇਖਰ ਸਮੇਤ ਵੱਖ-ਵੱਖ ਹਾਈ ਪ੍ਰੋਫਾਈਲ ਕੈਦੀਆਂ ਕੋਲੋਂ ਕਰੋੜਾਂ ਰੁਪਏ ਲੈਣ ਦੇ ਦੋਸ਼ ਹੇਠ ਦਿੱਲੀ ਦੇ ਸਾਬਕਾ ਜੇਲ ਮੰਤਰੀ ਸਤੇਂਦਰ ਜੈਨ ਵਿਰੁੱਧ ਮਾਮਲਾ ਦਰਜ ਕਰਨ ਲਈ ਉਪ ਰਾਜਪਾਲ ਕੋਲੋਂ ਪ੍ਰਵਾਨਗੀ ਮੰਗੀ ਹੈ।
ਜੈਨ ਵਿਰੁੱਧ ਅੱਗੋਂ ਕਾਰਵਾਈ ਕਰਨ ਲਈ ਉਪ ਰਾਜਪਾਲ ਵੀ. ਕੇ. ਸਕਸੈਨਾ ਦੀ ਪ੍ਰਵਾਨਗੀ ਦੀ ਮੰਗ ਕਰਦੇ ਹੋਏ ਸੀ. ਬੀ. ਆਈ. ਨੇ ਦੋਸ਼ ਲਾਇਆ ਕਿ ਸਾਬਕਾ ਪੁਲਸ ਡਾਇਰੈਕਟਰ ਜਨਰਲ (ਜੇਲ੍ਹਾਂ) ਸੰਦੀਪ ਗੋਇਲ , ਸਾਬਕਾ ਵਧੀਕ ਇੰਸਪੈਕਟਰ ਜਨਰਲ (ਜੇਲ੍ਹਾਂ) ਮੁਕੇਸ਼ ਪ੍ਰਸਾਦ, ਸਬੰਧਤ ਅਧਿਕਾਰੀਆਂ, ਨਿੱਜੀ ਵਿਅਕਤੀਆਂ ਅਤੇ ਸਹਿਯੋਗੀਆਂ ਦੀ ਮਿਲੀਭੁਗਤ ਨਾਲ ਦਿੱਲੀ ਦੀਆਂ ਜੇਲ੍ਹਾਂ ਵਿਚ ਉਚ ਪੱਧਰੀ ਭ੍ਰਿਸ਼ਟਾਚਾਰ ਅਤੇ ਵਸੂਲੀ ਦਾ ਰੈਕੇਟ ਚੱਲ ਰਿਹਾ ਸੀ। ਸੀ. ਬੀ. ਆਈ. ਨੇ ਸਕਸੈਨਾ ਨੂੰ ਲਿਖੀ ਆਪਣੀ ਚਿੱਠੀ ਵਿੱਚ ਕਿਹਾ ਹੈ ਕਿ ਉਕਤ ਵਿਅਕਤੀਆਂ ਨੇ ਇਕ ‘ਸਿੰਡੀਕੇਟ’ ਵਜੋਂ ਕੰਮ ਕੀਤਾ। ਜੈਨ ਨੇ ਕਥਿਤ ਤੌਰ ’ਤੇ 2018-21 ਦੌਰਾਨ ਜੇਲ੍ਹ ਵਿਚ ਬੰਦ ਸੁਕੇਸ਼ ਚੰਦਰਸ਼ੇਖਰ ਤੋਂ 10 ਕਰੋੜ ਰੁਪਏ ਖੁਦ ਜਾਂ ਆਪਣੇ ਸਾਥੀਆਂ ਰਾਹੀਂ ਵੱਖ-ਵੱਖ ਕਿਸ਼ਤਾਂ ਵਿਚ ਵਸੂਲ ਕੀਤੇ ਤਾਂ ਜੋ ਉਸ ਨੂੰ ਜੇਲ ਵਿੱਚ ਆਰਾਮਦਾਇਕ ਜੀਵਨ ਪ੍ਰਦਾਨ ਕੀਤਾ ਜਾ ਸਕੇ।

 

Related posts

ਮੋਦੀ ਜਲਦ ਕਰਨਗੇ ਅਮਰੀਕਾ ਦਾ ਦੌਰਾ, ਅਫ਼ਗਾਨ ਸੰਕਟ ’ਤੇ ਬਾਇਡਨ ਨਾਲ ਹੋ ਸਕਦੀ ਹੈ ਚਰਚਾ

Bunty

31 ਮਾਰਚ, 2026 ਤੱਕ ਭਾਰਤ ਨਕਸਲਵਾਦ ਤੋਂ ਮੁਕਤ ਹੋ ਜਾਵੇਗਾ: ਅਮਿਤ ਸ਼ਾਹ

admin

ਪ੍ਰਧਾਨ ਮੰਤਰੀ ਮੋਦੀ ਨੇ ਜਨਤਾ ਦੇ ਸਾਹਮਣੇ ਰੱਖੇ 9 ਸੰਕਲਪ, ਲੋਕਾਂ ਨੂੰ ਕੀਤੀ ਇਹ ਅਪੀਲ

Bunty