Punjab

ਬਿਕਰਮ ਸਿੰਘ ਮਜੀਠੀਆ ਵੱਲੋਂ ਦਾਇਰ ਮਾਣਹਾਨੀ ਦੇ ਕੇਸ ‘ਚ ਅੰਮ੍ਰਿਤਸਰ ਅਦਾਲਤ ‘ਚ ਪੇਸ਼ ਹੋਣਗੇ ਸੰਜੇ ਸਿੰਘ, ਦਿੱਲੀ ਜੇਲ੍ਹ ਤੋਂ ਲਿਆਂਦਾ ਗਿਆ ਅੰਮ੍ਰਿਤਸਰ

ਅਮ੍ਰਿਤਸਰ – ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਜੇ ਸਿੰਘ ਅਦਾਲਤ ਵਿੱਚ ਪੇਸ਼ ਹੋਣ ਲਈ ਤਿਹਾੜ ਜੇਲ੍ਹ ਤੋਂ ਸਿੱਧੇ ਅੰਮ੍ਰਿਤਸਰ ਸੀਜੇਐਮ ਅਦਾਲਤ ਵਿੱਚ ਪੁੱਜਣਗੇ।ਸੰਜੇ ਸਿੰਘ ਦੀ ਪਤਨੀ ਅਨੀਤਾ ਸਿੰਘ ਅੰਮ੍ਰਿਤਸਰ ਅਦਾਲਤ ਪਹੁੰਚੀ ਬਿਕਰਮ ਮਜੀਠੀਆ ਮਾਣਹਾਨੀ ਕੇਸ ਵਿੱਚ ਅੱਜ ਸੰਜੇ ਸਿੰਘ ਦੀ ਤਰੀਕ ਹੈ।
ਸੰਜੇ ਸਿੰਘ ਦੇ ਵਕੀਲ ਪਰਮਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਸੰਜੇ ਸਿੰਘ ਦੀ ਕੋਰਟ ਦੇ ਵਿੱਚ ਪੇਸ਼ੀ ਸੀ ਬਿਕਰਮਜੀਤ ਸਿੰਘ ਮਜੀਠੀਆ ਨੇ ਅਰਵਿੰਦ ਕੇਜਰੀਵਾਲ ਤੇ ਸੰਜੇ ਸਿੰਘ ਤੇ ਇੱਕ ਹੋਰ ਆਮ ਆਦਮੀ ਪਾਰਟੀ ਦੇ ਆਗੂ ਤੇ ਕੇਸ ਦਰਜ ਕੀਤਾ ਸੀ ਸਿਰਫ ਸੰਜੇ ਸਿੰਘ ਨੇ ਆਪਣੀ ਗਲਤੀ ਨੂੰ ਨਹੀਂ ਮੰਨਿਆ ਸੀ ਜਿਸ ਦੇ ਚਲਦੇ ਉਹ ਅੱਜ ਤੱਕ ਇਹ ਕੇਸ ਨੂੰ ਲੜ ਰਹੇ ਹਨ ਬਾਕੀ ਦੋ ਜਣਿਆਂ ਦਾ ਕੇਸ ਵਿਡਰੋਲ ਹੋ ਗਿਆ ਸੀ। ਉਹਨਾਂ ਕਿਹਾ ਕਿ ਹੁਣ ਕੇਸ ਵਿੱਚ ਕੋਈ ਦਮ ਨਹੀਂ ਰਹਿ ਗਿਆ।ਹਾਈ ਕੋਰਟ ਦੇ ਸੋਅ ਮੋਟੋ ਵਿਚ ਸਬ ਸਾਬਿਤ ਹੋਇਆ ਕੀ ਉਹਨਾ ਤੇ ਕੇਸ ਦਰਜ ਹੋਇਆ ਹੈ ਬਾਕੀ ਸੰਜੇ ਸਿੰਘ ਨੇ ਆਪਣੀ ਗਲਤੀ ਨਾ ਮਣਦੇ ਹੋਏ ਸੰਜੇ ਸਿੰਘ ਨੇ ਕੇਸ ਲੜਣਾ ਮੁਨਾਸਿਬ ਸਮਝਿਆ।ਪਰ ਹੁਣ ਇਸ ਕੇਸ ਵਿਚ ਕੋਈ ਦਮ ਨਹੀ ਕੇਸ ਸਾਫ ਹੋ ਚੁਕਾ ਹੈ ਅਤੇ ਅਜ ਸੰਜੇ ਸਿੰਘ ਇਸ ਕ੍ਰਿਮਿਨਲ ਕੇਸ ਹੌਣ ਦੇ ਕਾਰਨ ਪੇਸ਼ ਹੋਣਾ ਜਰੂਰੀ ਸੀ ਜਿਸਦੇ ਚਲਦੇ ਉਹਨਾ ਨੂੰ ਤਿਹਾੜ ਜੇਲ ਤੋ ਇਥੇ ਆਉਣਾ ਪੈਣਾ ਸੀ।ਅਜ ਮਜੀਠੀਆ ਦਾ ਕਰਾਸ ਇਗਜਾਮਿਨੇਸ਼ਨ ਹੋਣਾ ਸੀ।ਬਾਕੀ ਅਸੀ ਕਰਾਸ ਕਾਰਵਾਈ ਕਰਾਂਗੇ।
 ਉਧਰ ਦੂਜੇ ਪਾਸੇ  ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਦਾਇਰ ਮਾਣਹਾਨੀ ਦੇ ਕੇਸ ਵਿੱਚ ਅਦਾਲਤ ਵਿੱਚ ਪੇਸ਼ ਹੋਣ ਲਈ ਪੁੱਜੇ ਹਨ। ਉਸ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਤਿਹਾੜ ਜੇਲ੍ਹ ਤੋਂ ਸਿੱਧਾ ਇੱਥੇ ਲਿਆਂਦਾ ਗਿਆ ਹੈ। ਉਸ ਨੂੰ ਦਿੱਲੀ ਪੁਲਿਸ ਦੀ ਸੁਰੱਖਿਆ ਹੇਠ ਅੰਮ੍ਰਿਤਸਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਉਸ ਨੂੰ ਜੰਮੂ ਤਵੀ ਟਰੇਨ ਰਾਹੀਂ ਹੀ ਇੱਥੇ ਲਿਆਂਦਾ ਗਿਆ ਹੈਜ਼ਿਕਰਯੋਗ ਹੈ ਕਿ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ‘ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਹੋਰ ਨੇਤਾਵਾਂ ਨੇ ਨਸ਼ਾ ਤਸਕਰੀ ਦੇ ਦੋਸ਼ ਲਾਏ ਸਨ। ਇਸ ਮਾਮਲੇ ਵਿੱਚ ਸਾਬਕਾ ਕੈਬਨਿਟ ਮੰਤਰੀ ਨੇ ਅਦਾਲਤ ਵਿੱਚ ‘ਆਪ’ ਆਗੂਆਂ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਜਿਸ ‘ਚ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਹੋਰ ਨੇਤਾਵਾਂ ਨੇ ਮਾਫੀ ਮੰਗੀ ਸੀ।ਜਦਕਿ ਸੰਜੇ ਸਿੰਘ ਇਸ ਮਾਮਲੇ ‘ਚ ਅਜੇ ਵੀ ਕੇਸ ਲੜ ਰਹੇ ਹਨ।
ਅੰਮ੍ਰਿਤਸਰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ੀ ਲਈ ਪਹੁੰਚੇ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ। ਸੰਜੇ ਸਿੰਘ ਨੂੰ ਦਿੱਲੀ ਪੁਲਿਸ ਦੀ ਸੁਰੱਖਿਆ ਹੇਠ ਤਿਹਾੜ ਜੇਲ੍ਹ ਤੋਂ ਅੰਮ੍ਰਿਤਸਰ ਲਿਆਂਦਾ ਗਿਆ।

Related posts

ਪੰਜਾਬ ਸਰਕਾਰ ਵਿਦੇਸ਼ਾਂ ‘ਚ ਬੈਠੇ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ – ਡਾ. ਰਵਜੋਤ ਸਿੰਘ

admin

‘ਪੰਜਾਬ ਦਰਿਆਈ ਜਲ ਵਿਵਾਦ ਦੱਖਣੀ ਏਸ਼ੀਆ’ ’ਤੇ ਭਾਸ਼ਣ ਕਰਵਾਇਆ ਗਿਆ

admin

ਜਥੇਦਾਰ ਕਰਨੈਲ ਸਿੰਘ ਪੰਜੌਲੀ ਵਲੋਂ ‘ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ)’ ਨੂੰ ਅਲਵਿਦਾ

admin