India

ਉੱਤਰਾਕਾਸ਼ੀ ਸੁਰੰਗ ’ਚ ਫਸੇ 41 ਮਜ਼ਦੂਰਾਂ ਦਾ ਮਾਮਲਾ ਪੁੱਜਾ ਹਾਈ ਕੋਰਟ

ਨੈਨੀਤਾਲ – ਉੱਤਰਾਕਾਸ਼ੀ ਦੇ ਸਿਲਕਿਆਰਾ ’ਚ 41 ਮਜ਼ਦੂਰਾਂ ਦੇ ਸੁਰੰਗ ਵਿਚ ਫਸਣ ਦਾ ਮਾਮਲਾ ਉੱਤਰਾਖੰਡ ਹਾਈ ਕੋਰਟ ਪਹੁੰਚ ਗਿਆ। ਹਾਈ ਕੋਰਟ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸੂਬਾ ਸਰਕਾਰ ਕੋਂ 48 ਘੰਟਿਆਂ ’ਚ ਜਵਾਬ ਦੇਣ ਨੂੰ ਕਿਹਾ ਹੈ। ਇਸ ਮਾਮਲੇ ਨੂੰ ਦੇਹਰਾਦੂਨ ਦੀ ’ਸਮਾਧਾਨ’ ਨਾਮੀ ਗੈਰ ਸਰਕਾਰੀ ਸੰਸਥਾ ਵਲੋਂ ਜਨਹਿੱਤ ਪਟੀਸ਼ਨ ਜ਼ਰੀਏ ਚੁਣੌਤੀ ਦਿੱਤੀ ਗਈ।
ਪਟੀਸ਼ਨਕਰਤਾ ਵਲੋਂ ਅਦਾਲਤ ’ਚ ਕਿਹਾ ਗਿਆ ਕਿ ਉੱਤਰਾਕਾਸ਼ੀ ਦੇ ਸਿਲਕਿਆਰਾ ਵਿਚ ਚਾਰਧਾਮ ਆਲ ਵੈਦਰ ਰੋਡ ਪ੍ਰਾਜੈਕਟ ਤਹਿਤ 4.5 ਕਿਲੋਮੀਟਰ ਲੰਬੀ ਸੁਰੰਗ ਦਾ ਨਿਰਮਾਣ ਕੰਮ ਕੀਤਾ ਜਾ ਰਿਹਾ ਹੈ। 12 ਨਵੰਬਰ ਨੂੰ ਸੁਰੰਗ ਦਾ ਇਕ ਹਿੱਸਾ ਢਹਿਣ ਕਾਰਨ 41 ਮਜ਼ਦੂਰ ਇਸ ਸੁਰੰਗ ’ਚ ਫਸ ਗਏ। ਸੂਬਾ ਸਰਕਾਰ ਅਜੇ ਤੱਕ ਮਜ਼ਦੂਰਾਂ ਨੂੰ ਬਾਹਰ ਕੱਢਣ ਵਿਚ ਅਸਫਲ ਸਾਬਤ ਹੋਈ ਹੈ।
ਪਟੀਸ਼ਨਕਰਤਾ ਵਲੋਂ ਅੱਗੋਂ ਕਿਹਾ ਗਿਆ ਹੈ ਕਿ ਇਹ ਇਕ ਅਪਰਾਧਕ ਮਾਮਲਾ ਹੈ ਅਤੇ ਇਸ ਮਾਮਲੇ ਦੀ ਜਾਂਚ ਵਿਸ਼ੇਸ਼ ਜਾਂਚ ਦਲ ਤੋਂ ਕਰਵਾਈ ਜਾਵੇ। ਪਟੀਸ਼ਨਕਰਤਾ ਵਲੋਂ ਇਹ ਵੀ ਕਿਹਾ ਗਿਆ ਹੈ ਕਿ ਮਨੁੱਖੀ ਜੀਵਨ ਦੀ ਕੀਮਤ ’ਤੇ ਵਿਕਾਸ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ ਹੈ। ਪਟੀਸ਼ਨਕਰਤਾ ਵਲੋਂ ਅਦਾਲਤ ਤੋਂ ਮੰਗ ਕੀਤੀ ਗਈ ਹੈ ਕਿ ਸਰਕਾਰ ਅਤੇ ਸਮਰੱਥ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਜਾਵੇ ਕਿ ਮਜ਼ਦੂਰਾਂ ਦੀ ਜ਼ਿੰਦਗੀ ਬਚਾਉਣ ਲਈ ਹਰ ਸੰਭਵ ਉਪਾਅ ਕੀਤੇ ਜਾਣ।

Related posts

ਮੋਦੀ ਨੇ ਮੁੰਬਈ ’ਚ ਦੇਸ਼ ਦੇ ਸਭ ਤੋਂ ਲੰਮੇ ਪੁਲ ਦਾ ਉਦਘਾਟਨ ਕੀਤਾ, 17840 ਕਰੋੜ ਰੁਪਏ ਨਾਲ ਬਣਿਆ ਪੁਲ

Bunty

ਵਿਰੋਧੀ ਧਿਰ ਇਸ ਗੱਲ ਤੋਂ ਨਾਰਾਜ਼ ਕਿ ਪਹਿਲੀ ਵਾਰ ਕੋਈ ਗੈਰ-ਕਾਂਗਰਸੀ ਨੇਤਾ ਤੀਜੀ ਵਾਰ ਪ੍ਰਧਾਨ ਮੰਤਰੀ ਬਣਿਆ: ਮੋਦੀ

Bunty

ਗੁਜਰਾਤ ‘ਚ ਡਰੱਗ ਫੈਕਟਰੀ ਦਾ ਪਰਦਾਫਾਸ਼, ਮੁੰਬਈ ਪੁਲਿਸ ਨੇ 1000 ਕਰੋੜ ਤੋਂ ਵੱਧ ਦੇ ਨਸ਼ੀਲੇ ਪਦਾਰਥ ਕੀਤੇ ਜ਼ਬਤ

Bunty