India

ਆਪ ਨੇ ਰਾਘਵ ਚੱਢਾ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ, ਰਾਜ ਸਭਾ ’ਚ ਬਣਾਇਆ ਪਾਰਟੀ ਦਾ ਨੇਤਾ

ਨਵੀਂ ਦਿੱਲੀ – ਆਮ ਆਦਮੀ ਪਾਰਟੀ (ਆਪ) ਨੇ ਆਪਣੇ ਸੰਸਦ ਮੈਂਬਰ ਰਾਘਵ ਚੱਢਾ ਨੂੰ ਸੰਜੇ ਸਿੰਘ ਦੇ ਸਥਾਨ ’ਤੇ ਰਾਜ ਸਭਾ ’ਚ ਪਾਰਟੀ ਦੇ ਨੇਤਾ ਨਿਯੁਕਤ ਕੀਤਾ ਹੈ। ਰਾਜ ਸਭਾ ਸਪੀਕਰ ਨੂੰ ਲਿਖੇ ਪੱਤਰ ’ਚ ’ਆਪ’ ਪਾਰਟੀ ਦੀ ਅਗਵਾਈ ਨੇ ਕਿਹਾ ਹੈ ਕਿ ਸੰਜੇ ਸਿੰਘ ਦੀ ਗੈਰ-ਮੌਜੂਦਗੀ ’ਚ, ਜਿਨ੍ਹਾਂ ਨੂੰ ’ਸਿਹਤ ਸੰਬੰਧੀ ਸਮੱਸਿਆਵਾਂ’ ਹਨ, ਰਾਘਵ ਚੱਢਾ ਹੁਣ ਤੋਂ ਉੱਚ ਸਦਨ ’ਚ ਪਾਰਟੀ ਦੇ ਨੇਤਾ ਹੋਣਗੇ। ‘ਆਪ’ ਵਲੋਂ ਇਕ ਪੱਤਰ ਪ੍ਰਾਪਤ ਹੋਇਆ ਹੈ। ਅਮਲ ਲਈ ਪੱਤਰ ਰਾਜ ਸਭਾ ਸਕੱਤਰੇਤ ਕੋਲ ਹੈ। ਚੱਢਾ ਰਾਜ ਸਭਾ ਦੇ ਸਭ ਤੋਂ ਨੌਜਵਾਨ ਮੈਂਬਰਾਂ ’ਚੋਂ ਇਕ ਹਨ। ਮੌਜੂਦਾ ਸਮੇਂ ਉੱਚ ਸਦਨ ’ਚ -ਆਪ’ ਦੇ ਕੁੱਲ 10 ਮੈਂਬਰ ਹਨ। ਰਾਜ ਸਭਾ ’ਚ ਭਾਰਤੀ ਜਨਤਾ ਪਾਰਟੀ (ਭਾਜਪਾ), ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਤੋਂ ਬਾਅਦ ਮੈਂਬਰਾਂ ਦੀ ਗਿਣਤੀ ਦੇ ਹਿਸਾਬ ਨਾਲ ’ਆਪ’ ਚੌਥੀ ਸਭ ਤੋਂ ਵੱਡੀ ਪਾਰਟੀ ਹੈ।

Related posts

ਭਾਰਤ ਵਲੋਂ ਮੱਧ ਪੂਰਬ ‘ਚ ਫਸੇ ਆਪਣੇ ਨਾਗਰਿਕਾਂ ਨੂੰ ਬਚਾਉਣ ਲਈ ਯਤਨ ਜਾਰੀ

admin

ਭਾਰਤ ਦੇ 116 ਸ਼ਹਿਰਾਂ ਵਿੱਚ 10 ਹਜ਼ਾਰ ਇਲੈਕਟ੍ਰਿਕ ਬੱਸਾਂ ਦੌੜਨਗੀਆਂ

admin

ਭਾਰਤ ਕੋਲ ਬਾਜ਼ਾਰ ਦੀ ਮੰਗ ਨੂੰ ਪੂਰਾ ਕਰਨ ਲਈ ਤੇਲ ਦੇ ਕਾਫ਼ੀ ਭੰਡਾਰ

admin