Bollywood

ਸਾਊਥ ਇੰਡਸਟਰੀ ਨੂੰ ਕਦੇ ਨਹੀਂ ਛੱਡ ਸਕਦੀ : ਤਾਪਸੀ

ਮਾਡਲਿੰਗ ਨਾਲ ਆਪਣਾ ਕਰੀਅਰ ਸ਼ੁਰੂ ਕਰਨ ਵਾਲੀ ਤਾਪਸੀ ਪੰਨੂ ਨੇ 2010 ਤੋਂ 2014 ਤੱਕ ਸਾਊਥ ਵਿੱਚ ਘੱਟੋ ਘੱਟ 14 ਫਿਲਮਾਂ ਵਿੱਚ ਕੰਮ ਕੀਤਾ। ਇਸ ਦੌਰਾਨ ਉਸ ਦੀ ਸਿਰਫ ਇੱਕ ਬਾਲੀਵੁੱਡ ਫਿਲਮ ‘ਚਸ਼ਮੇ ਬੱਦੂਰ’ ਆਈ ਸੀ। 2015 ਵਿੱਚ ਅਕਸੈ< ਕੁਮਾਰ ਦੀ ‘ਬੇਬੀ’ ਵਿੱਚ ਉਹ ਛੋਟੇ ਜਿਹੇ ਕਿਰਦਾਰ ਵਿੱਚ ਨਜ਼ਰ ਆਈ ਸੀ। ਫਿਰ 2016 ਵਿੱਚ ‘ਪਿੰਕ’ ਅਤੇ 2017 ਵਿੱਚ ਉਸ ਦੀਆਂ ਤਿੰਨ ਬਾਲੀਵੁੱਡ ਫਿਲਮਾਂ, ਜਿਨ੍ਹਾਂ ਵਿੱਚ ‘ਨਾਮ ਸ਼ਬਾਨਾ’, ‘ਰਨਿੰਗ ਸ਼ਾਦੀ ਡਾਟ ਕਾਮ’ ਅਤੇ ‘ਦ ਗਾਜ਼ੀ ਅਟੈਕ’ ਸ਼ਾਮਲ ਸਨ। 2017 ਵਿੱਚ ਉਸ ਦੀ ਇੱਕ ਹੋਰ ਫਿਲਮ ਆਈ ‘ਜੁੜਵਾ 2’। ਇਸ ਵਿੱਚ ਉਸ ਦੇ ਆਪੋਜ਼ਿਟ ਵਰੁਣ ਧਵਨ ਅਤੇ ਜੈਕਲਿਨ ਫੜਨਾਂਡਿਜ਼ ਸਨ। 2018 ਵਿੱਚ ਉਸ ਦੀਆਂ ਚਾਰ ਫਿਲਮਾਂ ਰਿਲੀਜ਼ ਹੋਈਆਂ, ਜਿਨ੍ਹਾਂ ਵਿੱਚ ‘ਦਿਲ ਜੰਗਲੀ’, ‘ਮੁਲਕ’, ‘ਸੂਰਮਾ’ ਅਤੇ ‘ਮਨਮਰਜ਼ੀਆਂ’ ਸ਼ਾਮਲ ਸਨ। 2019 ਵਿੱਚ ਉਹ ਫਿਰ ਚਾਰ ਫਿਲਮਾਂ ਵਿੱਚ ਦਿੱਸੀ, ਜਿਸ ਵਿੱਚ ‘ਮਿਸ਼ਨ ਮੰਗਲ’, ‘ਗੇਮ ਓਵਰ’, ‘ਬਦਲਾ’ ਅਤੇ ਸਾਂਡ ਕੀ ਆਂਖ’ ਸ਼ਾਮਲ ਸਨ। ਇਸ ਸਾਲ ਆਈ ਫਿਲਮ ‘ਥੱਪੜ’ ਵਿੱਚ ਉਸ ਨੇ ਅੰਮÇ੍ਰਤਾ ਨਾਂਅ ਦੀ ਇੱਕ ਅਜਿਹੀ ਲੜਕੀ ਦਾ ਕਿਰਦਾਰ ਨਿਭਾਇਆ, ਜੋ ਇੱਕ ਹਾਊਸਵਾਈਫ ਹੁੰਦੀ ਹੈ ਅਤੇ ਫਿਲਮ ਵਿੱਚ ਉਸ ਦੇ ਪਤੀ ਦਾ ਕਿਰਦਾਰ ਪਵੇਲ ਗੁਲਾਟੀ ਨੇ ਨਿਭਾਇਆ। ਇਹ ਵੀ ਹਿੱਟ ਸਾਬਤ ਹੋਈ। ਅਗਲੇ ਸਮੇਂ ਵਿੱਚ ਉਹ ‘ਲੂਪ ਲਪੇਟਾ’, ‘ਰਸ਼ਮੀ ਰਾਕੇਟ’ ਅਤੇ ‘ਹਸੀਨ ਦਿਲਰੁਬਾ’ ਵਿੱਚ ਨਜ਼ਰ ਆਏਗੀ। ਇਸ ਦੇ ਇਲਾਵਾ ਉਸ ਦੇ ਕੋਲ ਇੱਕ ਸਾਊਥ ਫਿਲਮ ਵੀ ਹੈ, ਜੋ ਅਗਲੇ ਸਾਲ ਰਿਲੀਜ਼ ਹੋ ਸਕਦੀ ਹੈ। ਪੇਸ਼ ਹਨ ਤਾਪਸੀ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ‘ਹਸੀਨ ਦਿਲਰੁਬਾ’ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
– ਇਹ ਫਿਲਮ ਇਸ ਸਾਲ ਸਤੰਬਰ ਵਿੱਚ ਰਿਲੀਜ਼ ਹੋਣੀ ਸੀ, ਪਰ ਕੋਵਿਡ 19 ਦੇ ਕਾਰ ਫਿਲਮ ਰਿਲੀਜ਼ ਨਹੀਂ ਹੋ ਸਕੀ, ਅਗਲੇ ਸਾਲ ਰਿਲੀਜ਼ ਹੋਵੇਗੀ। ਇਸ ਨੂੰ ਵਿਨਿਲ ਮੈਥਿਊ ਨੇ ਡਾਇਰੈਕਟ ਅਤੇ ਆਨੰਦ ਐੱਲ ਰਾਏ ਨੇ ਪ੍ਰੋਡਿਊਸ ਕੀਤਾ ਹੈ। ਇਸ ਵਿੱਚ ਮੇਰੇ ਨਾਲ ਵਿਕਰਾਂਤ ਮੇਸੀ ਤੇ ਹਰਸ਼ਵਰਧਨ ਰਾਣੇ ਹਨ। ਇਹ ਬੇਹੱਦ ਰੋਮਾਂਚਕ ਫਿਲਮ ਹੈ, ਜਿਸ ਨੂੰ ਦਰਸ਼ਕ ਦੇਖ ਕੇ ਚੌਕ ਜਾਣਗੇ।
* ‘ਰਸ਼ਮੀ ਰੈਕੇਟ’ ਦੇ ਬਾਰੇ ਕੀ ਕਹਿਣਾ ਚਾਹੋਗੇ?
– ਇਸ ਵਿੱਚ ਮੈਂ ਰਸ਼ਮੀ ਨਾਂਅ ਦੀ ਇੱਕ ਅਜਿਹੀ ਲੜਕੀ ਦਾ ਕਿਰਦਾਰ ਕਰ ਰਹੀ ਹਾਂ, ਜੋ ਰਾਕੇਟ ਵਾਂਗ ਦੌੜਦੀ ਹੈ। ਇਹ ਸਪੋਰਟਸ ਡਰਾਮਾ ਫਿਲਮ ਹੈ ਜਿਸ ਨੂੰ ਆਕਰਸ਼ ਖੁਰਾਣਾ ਨੇ ਡਾਇਰੈਕਟ ਅਤੇ ਰੌਨੀ ਸਕਰੂਵਾਲਾ ਨੇ ਪ੍ਰੋਡਿਊਸ ਕੀਤਾ ਹੈ।
* ਕੀ ਤੁਹਾਨੂੰ ਲੱਗਦਾ ਹੈ ਕਿ ਸਪੋਰਟਸ ਡਰਾਮਾ ਫਿਲਮ ਬਾਕਸ ਆਫਿਸ ‘ਤੇ ਧਮਾਲ ਕਰ ਸਕੇਗੀ?
– ਜੇ ਸ਼ਾਹਰੁਖ ਖਾਨ ਦੀ ‘ਚੱਕ ਦੇ ਇੰਡੀਆ’ ਅਤੇ ਪÇ੍ਰਅੰਕਾ ਚੋਪੜਾ ਦੀ ‘ਮੈਰੀ ਕਾਮ’ ਬਾਕਸ ਆਫਿਸ ‘ਤੇ ਧਮਾਲ ਕਰ ਸਕਦੀਆਂ ਹਨ ਤਾਂ ਇਹ ਕਿਉਂ ਨਹੀਂ ਕਰ ਸਕਦੀ। ਦਰਸ਼ਕਾਂ ਨੂੰ ਚੰਗੀ ਕਹਾਣੀ ਨਾਲ ਮਤਲਬ ਹੁੰਦਾ ਹੈ, ਚਾਹੇ ਸਪੋਰਟਸ ਫਿਲਮ ਹੋਵੇ, ਰੋਮਾਂਟਿਕ ਜਾਂ ਐਕਸ਼ਨ, ਉਨ੍ਹਾਂ ਨੂੰ ਇਸ ਨਾਲ ਫਰਕ ਨਹੀਂ ਪੈਂਦਾ। ਵੈਸੇ ਵੀ ਹਰ ਕਿਸੇ ਦਾ ਆਪਣਾ ਟੇਸਟ ਹੁੰਦਾ ਹੈ। ਜੋ ਲੋਕ ਸਪੋਰਟਸ ਫਿਲਮਾਂ ਨੂੰ ਪਸੰਦ ਕਰਦੇ ਹਨ, ਉਹ ਇਹ ਫਿਲਮ ਜ਼ਰੂਰ ਦੇਖਣ ਆਉਣਗੇ।
* ਇਸ ਫਿਲਮ ਨੂੰ ਲੈ ਕੇ ਤੁਸੀਂ ਕੀ ਖਾਸ ਤਿਆਰੀਆਂ ਕੀਤੀਆਂ?
– ਇਸ ਦੇ ਲਈ ਮੈਂ ਕਾਫੀ ਤਿਆਰੀਆਂ ਕੀਤੀਆਂ ਹਨ। ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਮੈਂ ਜਿਮ ਵਿੱਚ ਪਸੀਨਾ ਵਹਾ ਰਹੀ ਹਾਂ ਤੇ ਜਿੱਥੇ ਇਸ ਦੀ ਸ਼ੂਟਿੰਗ ਹੈ, ਉਥੇ ਵੀ ਮੈਂ ਰੋਜ਼ ਸਵੇਰੇ ਅਤੇ ਸ਼ੂਟਿੰਗ ਦੌਰਾਨ ਦੌੜਦੀ ਹਾਂ ਤਾਂ ਕਿ ਇਸ ਕਿਰਦਾਰ ਲਈ ਮੈਂ ਫਿੱਟ ਬੈਠ ਸਕਾਂ। ਹਾਲ ਹੀ ਵਿੱਚ ਇਸ ਦੇ ਕੁਝ ਪੋਸਟਰ ਰਿਲੀਜ਼ ਕੀਤੇ ਗਏ ਸਨ ਉਨ੍ਹਾਂ ਨੂੰ ਦੇਖ ਕੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਮੈਂ ਇਸ ਫਿਲਮ ਵਿੱਚ ਕਿਹੋ ਜਿਹੀ ਨਜ਼ਰ ਆਉਣ ਵਾਲੀ ਹਾਂ।
* ਪਿਛਲੇ ਸਾਲ ਆਈਆਂ ਤੁਹਾਡੀਆਂ ਚਾਰ ਫਿਲਮਾਂ ‘ਬਦਲਾ’, ‘ਗੇਮ ਓਵਰ’, ‘ਮਿਸ਼ਨ ਮੰਗਲ’ ਅਤੇ ‘ਸਾਂਡ ਕੀ ਆਂਖ’ ਚਾਰੋਂ ਨੇ ਬਾਕਸ ਆਫਿਸ ‘ਤੇ ਧਮਾਲ ਮਚਾਇਆ। ਇਨ੍ਹਾਂ ਵਿੱਚੋਂ ਤੁਹਾਨੂੰ ਕਿਸ ਲਈ ਜ਼ਿਆਦਾ ਮਿਹਨਤ ਕਰਨੀ ਪਈ?
– ਮੈਨੂੰ ਹਰ ਫਿਲਮ ਲਈ ਮਿਹਨਤ ਕਰਨੀ ਪਈ, ਚਾਹੇ ਉਹ ‘ਸਾਂਡ ਕੀ ਆਂਖ’ ਹੋਵੇ ਜਾਂ ‘ਬਦਲਾ’ ਹੋਵੇ, ‘ਗੇਮ ਓਵਰ’ ਹੋਵੇ ਜਾਂ ‘ਮਿਸ਼ਨ ਮੰਗਲ’ ਹੋਵੇ। ਇਹ ਚਾਰੋਂ ਕਿਰਦਾਰ ਇੱਕ ਦੂਸਰੇ ਨਾਲੋਂ ਬਿਲਕੁਲ ਅਲੱਗ ਸਨ। ‘ਬਦਲਾ’ ਅਤੇ ‘ਸਾਂਢ ਕੀ ਆਂਖ’ ਲਈ ਮੈਨੂੰ ਸਭ ਤੋਂ ਵੱਧ ਮਿਹਨਤ ਕਰਨੀ ਪਈ ਕਿਉਂਕਿ ‘ਬਦਲਾ’ ਵਿੱਚ ਮੈਂ ਅਜਿਹੀ ਲੜਕੀ ਦੇ ਕਿਰਦਾਰ ਵਿੱਚ ਸੀ ਜਿਸ ‘ਤੇ ਖੂਨ ਕਰਨ ਦਾ ਦੋਸ਼ ਸੀ, ਪਰ ਉਹ ਜੇਲ੍ਹ ਜਾਣ ਤੋਂ ਬਚਣਾ ਚਾਹੁੰਦੀ ਹੈ। ਇਸ ਗ੍ਰੇਅ ਸ਼ੇਡ ਕਿਰਦਾਰ ਦੇ ਲਈ ਮੈਨੂੰ ਆਪਣੇ ਹਾਵ-ਭਾਵ ‘ਤੇ ਬਹੁਤ ਕੰਮ ਕਰਨਾ ਪਿਆ, ਕਿਉਂਕਿ ਇਹ ਕਿਰਦਾਰ ਨਿਭਾਉਣਾ ਮੁਸ਼ਕਲ ਹੈ। ‘ਸਾਂਡ ਕੀ ਆਂਖ’ ਮੇਰੇ ਲਈ ਇਸ ਲਈ ਮੁਸ਼ਕਲ ਕਿ ਇਸ ਵਿੱਚ ਪ੍ਰੋਸਥੈਟਿਕ ਮੇਕਅਪ ਕਰਨਾ ਪੈਂਦਾ ਸੀ। ‘ਗੇਮ ਓਵਰ’ ਵਿੱਚ ਮੈਂ ਇੱਕ ਵਿਕਲਾਂਗ ਦੇ ਰੂਪ ਵਿੱਚ ਸੀ। ਇਹ ਭੂਮਿਕਾ ਨਿਭਾਉਣਾ ਮੇਰੇ ਲਈ ਕਾਫੀ ਮੁਸ਼ਕਲ ਸੀ। ‘ਮਿਸ਼ਨ ਮੰਗਲ’ ਵਿੱਚ ਜ਼ਿਆਦਾ ਸਟਾਰਕਾਸਟ ਹੋਣ ਕਾਰਨ ਸਾਰਿਆਂ ਦੇ ਮੋਢਿਆਂ ‘ਤੇ ਭਾਰ ਸੀ, ਪਰ ਉਹ ਵੰਡਿਆ ਗਿਆ ਸੀ, ਪਰ ਅਜਿਹਾ ਨਹੀਂ ਕਿ ਮਿਹਨਤ ਘੱਟ ਕੀਤੀ ਹੈ। ਜੇ ਮਿਹਨਤ ਘੱਟ ਕੀਤੀ ਹੁੰਦੀ ਤਾਂ ਇੰਨੇ ਕਰੋੜ ਬਾਕਸ ਆਫਿਸ ‘ਤੇ ਕਮਾ ਨਾ ਪਾਉਂਦੀ।
* ਕੀ ਕਦੀ ਅਜਿਹੇ ਨਹੀਂ ਲੱਗਦਾ ਕਿ ਸਾਊਥ ਫਿਲਮਾਂ ਨੂੰ ਹੋਰ ਨਹੀਂ ਕਰਨਾ ਚਾਹੀਦਾ, ਵੱਡੀ ਸਟਾਰ ਬਣ ਗਏ ਹੋ?
– ਅੱਜ ਮੈਂ ਜੋ ਵੀ ਹਾਂ, ਉਹ ਸਾਊਥ ਇੰਡਸਟਰੀ ਦੇ ਕਾਰਨ ਹਾਂ ਅਤੇ ਉਥੇ ਮੈਂ ਪਹਿਲੇ 14 ਤੋਂ 15 ਫਿਲਮਾਂ ਕੀਤੀਆਂ, ਉਸ ਦੇ ਬਾਅਦ ਮੈਨੂੰ ਹਿੰਦੀ ਫਿਲਮਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਮੈਂ ਸਾਊਥ ਇੰਡਸਟਰੀ ਨੂੰ ਕਿਵੇਂ ਛੱਡ ਸਕਦੀ ਹਾਂ। ਹਾਂ ਸਾਰੀਆਂ ਫਿਲਮਾਂ ਨਹੀਂ ਕਰਦੀ ਹਾਂ ਜਿਨ੍ਹਾਂ ਦੀ ਸਕ੍ਰਿਪਟ ਮੇਰੇ ਦਿਲ ਨੂੰ ਛੂਹ ਜਾਂਦੀ ਹੈ ਉਹੀ ਫਿਲਮਾਂ ਕਰਦੀ ਹਾਂ, ਪਰ ਮੈਂ ਸਾਊਥ ਫਿਲਮਾਂ ਨੂੰ ਕਦੇ ਅਲਵਿਦਾ ਨਹੀਂ ਕਹਾਂਗੀ।

Related posts

ਆਪਣੀ ਗੋਦ ਲਈ ਭੈਣ ਨੂੰ ਸਕੀ ਭੈਣ ਨਾਲੋਂ ਵੱਧ ਪਿਆਰ ਕਰਦਾ ਸਲਮਾਨ ਖਾਨ !

admin

ਬਾਲੀਵੁੱਡ ਹੀਰੋਇਨ ਕੈਟਰੀਨਾ ਦੀ ਸੁੰਦਰਤਾ ਅਤੇ ਬਿਜ਼ਨਸ ਵੋਮੈਨ ਵਜੋਂ ਸਫ਼ਲਤਾ ਦਾ ਰਾਜ਼ !

admin

ਬੌਲੀਵੁੱਡ ਮੂਵੀ ਧੁਰੰਧਰ ਦੇ ਭਾਗ-2 ਨੇ ਕਮਾਈ ਦੇ ਪੱਖੋਂ ਨਵੇਂ ਰਿਕਾਰਡ ਕਾਇਮ ਕਰਨੇ ਸ਼ੁਰੂ ਕਰ ਦਿੱਤੇ !

admin