Bollywood

ਅਰਬਾਜ਼ ਦੇ ਦੂਜੇ ਵਿਆਹ ਦੌਰਾਨ ਮਲਾਇਕਾ ਅੱਧੀ ਰਾਤ ਨੂੰ ਸੜਕ ’ਤੇ ਇਸ ਹਾਲਤ ’ਚ ਆਈ ਨਜ਼ਰ

ਮੁੰਬਈ – ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਦੇ ਭਰਾ ਅਰਬਾਜ਼ ਖ਼ਾਨ ਇਨ੍ਹੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਸੁਰਖ਼ੀਆਂ ’ਚ ਹਨ। ਅਰਬਾਜ਼ ਨੇ ਬੀਤੇ ਦਿਨੀਂ ਆਪਣੀ ਪ੍ਰੇਮਿਕਾ ਸ਼ੂਰਾ ਖ਼ਾਨ ਨਾਲ ਬਹੁਤ ਧੂਮ-ਧਾਮ ਨਾਲ ਵਿਆਹ ਕੀਤਾ ਸੀ। ਇਸ ਵਿਆਹ ’ਚ ਉਨ੍ਹਾਂ ਦੇ ਪਰਿਵਾਰ ਸਮੇਤ ਬਾਲੀਵੁੱਡ ਦੇ ਕੁਝ ਅਹਿਮ ਲੋਕ ਸ਼ਾਮਲ ਹੋਏ। ਇਸ ਵਿਆਹ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਸਿਤਾਰਿਆਂ ਨੇ ਵੀ ਅਰਬਾਜ਼ ਨੂੰ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਵਿਆਹ ਦੀਆਂ ਵਧਾਈਆਂ ਦਿੱਤੀਆਂ ਹਨ। ਇਸ ਦੌਰਾਨ ਮਲਾਇਕਾ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਉਹ ਅੱਧੀ ਰਾਤ ਨੂੰ ਸੜਕ ’ਤੇ ਘੁੰਮਦੀ ਨਜ਼ਰ ਆ ਰਹੀ ਹੈ।
ਇਕ ਪਾਸੇ ਅਰਬਾਜ਼ ਖ਼ਾਨ ਆਪਣੀ ਪ੍ਰੇਮਿਕਾ ਸ਼ੂਰਾ ਖ਼ਾਨ ਨਾਲ ਵਿਆਹ ਕਰਕੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਰਹੇ ਸਨ। ਦੂਜੇ ਪਾਸੇ ਉਨ੍ਹਾਂ ਦੀ ਸਾਬਕਾ ਪਤਨੀ ਮਲਾਇਕਾ ਅਰੋੜਾ ਅੱਧੀ ਰਾਤ ਨੂੰ ਮੁੰਬਈ ਦੀਆਂ ਸੜਕਾਂ ’ਤੇ ਸਪਾਟ ਹੋਈ। ਤੁਹਾਨੂੰ ਦੱਸ ਦੇਈਏ ਕਿ ਮਲਾਇਕਾ ਅਰੋੜਾ ਕ੍ਰਿਸਮਸ ਸਮਾਰੋਹ ’ਚ ਸ਼ਿਰਕਤ ਕਰਦੀ ਨਜ਼ਰ ਆਈ ਸੀ। ਇਸ ਦੌਰਾਨ ਉਹ ਕੈਮਰੇ ’ਚ ਕੈਦ ਹੋ ਗਈ।

ਇਸ ਦੌਰਾਨ ਜੇਕਰ ਮਲਾਇਕਾ ਦੇ ਲੁੱਕ ਦੀ ਗੱਲ ਕਰੀਏ ਤਾਂ ਉਸ ਨੇ ਕਾਲੇ ਰੰਗ ਦੇ ਫਾਰਮਲ ਬਲੇਜ਼ਰ ਨਾਲ ਚਿੱਟੇ ਰੰਗ ਦੀ ਆਊਟਫਿਟ ਪਹਿਨੀ ਸੀ। ਹੇਅਰ ਸਟਾਈਲ ਨੂੰ ਖ਼ੂਬਸੂਰਤ ਬਣਾਉਣ ਲਈ ਉਸ ਨੇ ਆਪਣੇ ਵਾਲਾਂ ਨੂੰ ਲਾਲ ਰਿਬਨ ਨਾਲ ਇਕ ਸੁੰਦਰ ਪੋਨੀਟੇਲ ’ਚ ਬੰਨ੍ਹਿਆ। ਇਸ ਤੋਂ ਇਲਾਵਾ ਮਲਾਇਕਾ ਨੇ ਲਾਲ ਰੰਗ ਦੀ ਹਾਈ ਹੀਲ ਨਾਲ ਆਪਣਾ ਲੁੱਕ ਪੂਰਾ ਕੀਤਾ। ਇਸ ਲੁੱਕ ’ਚ ਮਲਾਇਕਾ ਕਾਫੀ ਖ਼ੂਬਸੂਰਤ ਲੱਗ ਰਹੀ ਸੀ। ਉਸ ਦੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਹਾਲਾਂਕਿ ਉਹ ਤਸਵੀਰ ਕਲਿੱਕ ਕਰਵਾਉਣ ਤੋਂ ਬਚਦੀ ਨਜ਼ਰ ਆਈ।

Related posts

ਡੁਬਈ ਬਾਲੀਵੁੱਡ ਅਤੇ ਕਾਰੋਬਾਰੀ ਹਸਤੀਆਂ ਲਈ ਮਨਭਾਉਂਦੀ ਥਾਂ ਕਿਉਂ ਹੈ ?

admin

ਆਪਣੀ ਗੋਦ ਲਈ ਭੈਣ ਨੂੰ ਸਕੀ ਭੈਣ ਨਾਲੋਂ ਵੱਧ ਪਿਆਰ ਕਰਦਾ ਸਲਮਾਨ ਖਾਨ !

admin

ਬਾਲੀਵੁੱਡ ਹੀਰੋਇਨ ਕੈਟਰੀਨਾ ਦੀ ਸੁੰਦਰਤਾ ਅਤੇ ਬਿਜ਼ਨਸ ਵੋਮੈਨ ਵਜੋਂ ਸਫ਼ਲਤਾ ਦਾ ਰਾਜ਼ !

admin