India

ਰਾਹੁਲ ਗਾਂਧੀ ‘ਭਾਰਤ ਨਿਆਂ ਯਾਤਰਾ’ ਤਹਿਤ ਮਣੀਪੁਰ ਤੋਂ ਮੁੰਬਈ ਤਕ ਦਾ ਸਫ਼ਰ ਤੈਅ ਕਰਨਗੇ

ਨਵੀਂ ਦਿੱਲੀ –  ਕਾਂਗਰਸ 14 ਜਨਵਰੀ ਤੋਂ 20 ਮਾਰਚ ਤਕ ’ਭਾਰਤ ਨਿਆਂ ਯਾਤਰਾ’ ਦਾ ਆਯੋਜਨ ਕਰੇਗੀ। ਇਹ ਯਾਤਰਾ ਮਣੀਪੁਰ ਤੋਂ ਸ਼ੁਰੂ ਹੋ ਕੇ ਮੁੰਬਈ ਜਾਵੇਗੀ ਅਤੇ ਇਸ ਦੌਰਾਨ 14 ਸੂਬਿਆਂ ਅਤੇ 85 ਜ਼ਿਲ੍ਹਿਆਂ ’ਚ 6 ਹਜ਼ਾਰ ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕੀਤੀ ਜਾਵੇਗੀ। ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਕਾਂਗਰਸ ਵਰਕਿੰਗ ਕਮੇਟੀ ’ਚ ਇਹ ਫੈਸਲਾ ਲਿਆ ਗਿਆ ਸੀ ਕਿ ਪਾਰਟੀ ਆਗੂ ਰਾਹੁਲ ਗਾਂਧੀ ਨੂੰ ਪੂਰਬ ਤੋਂ ਪੱਛਮ ਦੀ ਯਾਤਰਾ ਕਰਨੀ ਚਾਹੀਦੀ ਹੈ। ਆਲ ਇੰਡੀਆ ਕਾਂਗਰਸ ਕਮੇਟੀ ਨੇ 14 ਜਨਵਰੀ ਤੋਂ 20 ਮਾਰਚ ਤਕ ਮਣੀਪੁਰ ਤੋਂ ਮੁੰਬਈ ਤੱਕ ‘ਭਾਰਤ ਨਿਆਂ ਯਾਤਰਾ’ ਦਾ ਆਯੋਜਨ ਕਰਨ ਦਾ ਫੈਸਲਾ ਕੀਤਾ ਗਿਆ ਹੈ। ਵੇਣੂਗੋਪਾਲ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਕੰਨਿਆਕੁਮਾਰੀ ਤੋਂ ਕਸ਼ਮੀਰ ਤਕ 4,500 ਕਿਲੋਮੀਟਰ ਦੀ ‘ਭਾਰਤ ਜੋੜੋ ਯਾਤਰਾ’ ਕੀਤੀ ਸੀ। ਭਾਰਤੀ
ਰਾਜਨੀਤੀ ਦੇ ਇਤਿਹਾਸ ’ਚ ਇਹ ਇਕ ਇਤਿਹਾਸਕ ਯਾਤਰਾ ਸੀ। ਉਹ ਇਸ ਯਾਤਰਾ ਦੀ ਸ਼ੁਰੂਆਤ ’ਭਾਰਤ ਜੋੜੋ ਯਾਤਰਾ’ ਦੇ ਆਪਣੇ ਅਨੁਭਵ ਨਾਲ ਕਰਨਗੇ। ਇਸ ਯਾਤਰਾ ’ਚ ਔਰਤਾਂ, ਨੌਜਵਾਨਾਂ ਅਤੇ ਦੇਸ਼ ਦੇ ਵਾਂਝੇ ਤਬਕਿਆਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਜਾਵੇਗੀ। ਵੇਣੂਗੋਪਾਲ ਨੇ ਦੱਸਿਆ ਕਿ ਇਹ ਯਾਤਰਾ 6,200 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ ਅਤੇ ਮਹਾਰਾਸ਼ਟਰ ਪਹੁੰਚਣ ਤੋਂ ਪਹਿਲਾਂ ਇਹ ਮਣੀਪੁਰ, ਨਾਗਾਲੈਂਡ, ਅਸਾਮ, ਮੇਘਾਲਿਆ ਤੋਂ ਹੋ ਕੇ ਲੰਘੇਗੀ। ਯਾਤਰਾ ਪੱਛਮੀ ਬੰਗਾਲ, ਬਿਹਾਰ, ਝਾਰਖੰਡ, ਉੜੀਸਾ, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ ਅਤੇ ਗੁਜਰਾਤ ਵਿਚੋਂ ਵੀ ਲੰਘੇਗੀ। ਉਨ੍ਹਾਂ ਕਿਹਾ ਕਿ ਇਹ ਯਾਤਰਾ 14 ਸੂਬਿਆਂ ਅਤੇ 85 ਜ਼ਿਲ੍ਹਿਆਂ ਵਿਚੋਂ ਲੰਘੇਗੀ। ’ਭਾਰਤ ਨਿਆਂ ਯਾਤਰਾ’ ਜ਼ਿਆਦਾਤਰ ਬੱਸਾਂ ਰਾਹੀਂ ਨਿਕਲੇਗੀ ਪਰ ਕੁਝ ਥਾਵਾਂ ’ਤੇ ਪੈਦਲ ਮਾਰਚ ਵੀ ਹੋਵੇਗਾ।

Related posts

ਕਿਸਾਨ ਅੰਦੋਲਨ ‘ਤੇ ਬੋਲੇ ਪੀਐੱਮ ਮੋਦੀ, ਪਹਿਲਾਂ ਮੰਗ, ਹੁਣ ਵਿਰੋਧ…ਇਹ ਤਾਂ ਬੌਧਿਕ ਬੇਈਮਾਨੀ

Bunty

ਰਵਨੀਤ ਬਿੱਟੂ ਦਾ ਕਰੋ ਸਿਰ ਕਲਮ, ਇਨਾਮ ਚ ਮਿਲੇਗੀ 1.38 ਏਕੜ ਜ਼ਮੀਨ : ਕਾਂਗਰਸੀ ਵਿਧਾਇਕ

Bunty

ਕਮਲਨਾਥ ਦਾ ਦਾਅਵਾ- ਕਾਂਗਰਸ ’ਚ ਹੁਣ ਕੋਈ ਅਸੰਤੁਸ਼ਟ ਨਹੀਂ; ਜੀ-23 ਦੀਆਂ ਸਾਰੀਆਂ ਮੰਗਾਂ ਮੰਨੀਆਂ

Bunty