International

ਭਾਰਤੀ ਵਿਦਿਆਰਥੀਆਂ ਦਾ ਅਮਰੀਕੀ ਡਿਗਰੀ ਦਾ ਸੁਪਨਾ ਹੋਇਆ ਮਹਿੰਗਾ

ਕੈਲੀਫੋਰਨੀਆ – ਭਾਰਤੀ ਵਿਦਿਆਰਥੀਆਂ ਦਾ ਅਮਰੀਕੀ ਡਿਗਰੀ ਦਾ ਸੁਪਨਾ ਮਹਿੰਗਾ ਹੋ ਰਿਹਾ ਹੈ। ਅਮਰੀਕਾ ਦੇ ਕਾਲਜ-ਯੂਨੀਵਰਸਿਟੀਆਂ ਨੇ ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਨਵੇਂ ਸੈਸ਼ਨ ਤੋਂ ਫੀਸਾਂ ਵਿਚ 30 ਫ਼ੀਸਦੀ ਵਾਧੇ ਦਾ ਐਲਾਨ ਕੀਤਾ ਹੈ। ਕੈਲੀਫੋਰਨੀਆ ਅਤੇ ਸਟੈਨਫੋਰਡ ਯੂਨੀਵਰਸਿਟੀ ਨੇ ਪਹਿਲਾਂ ਹੀ ਫੀਸਾਂ ਵਧਾ ਦਿਤੀਆਂ ਹਨ। ਨਵੇਂ ਸਾਲ ਤੋਂ ਅਮਰੀਕਾ ਦੇ 50 ਸੂਬਿਆਂ ਵੱਲੋਂ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਫੀਸਾਂ ਵਿਚ ਵਾਧੇ ਦੇ ਐਲਾਨ ਨਾਲ ਲਗਭਗ 3.25 ਲੱਖ ਭਾਰਤੀ ਵਿਦਿਆਰਥੀ ਸੱਭ ਤੋਂ ਵੱਧ ਪ੍ਰਭਾਵਤ ਹੋਣਗੇ।ਅਮਰੀਕਾ ਵਿਚ ਕੌਮਾਂਤਰੀ ਵਿਦਿਆਰਥੀਆਂ ਵਿਚ ਭਾਰਤੀ ਵਿਦਿਆਰਥੀ ਸੱਭ ਤੋਂ ਵੱਧ ਹਨ। ਇੱਥੇ ਹਰ ਸਾਲ ਲਗਭਗ ਇੱਕ ਲੱਖ ਨਵੇਂ ਭਾਰਤੀ ਵਿਦਿਆਰਥੀ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਅਪਲਾਈ ਕਰਦੇ ਹਨ। ਇਕ ਅੰਦਾਜ਼ੇ ਮੁਤਾਬਕ ਫੀਸਾਂ ‘’ਚ ਵਾਧੇ ਤੋਂ ਬਾਅਦ ਹਰ ਭਾਰਤੀ ਵਿਦਿਆਰਥੀ ‘ਤੇ ਡਿਗਰੀ ਕੋਰਸ ਦੌਰਾਨ ਕਰੀਬ 10 ਲੱਖ ਰੁਪਏ ਦਾ ਵਾਧੂ ਬੋਝ ਪਵੇਗਾ।ਅਮਰੀਕਾ ਦੀ ਸੱਭ ਤੋਂ ਵੱਡੀ ਸਰਕਾਰੀ ਯੂਨੀਵਰਸਿਟੀ ਕੈਲੀਫੋਰਨੀਆ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਬਾਇਡਨ ਨੇ ਟੀਚਿੰਗ ਸਟਾਫ ਦੀ ਤਨਖਾਹ 972 ਰੁਪਏ ਪ੍ਰਤੀ ਘੰਟਾ ਤੋਂ ਵਧਾ ਕੇ 1215 ਰੁਪਏ ਕਰ ਦਿਤੀ ਹੈ। ਸਰਕਾਰ ਨੇ ਵਧੀਆਂ ਤਨਖਾਹਾਂ ਲਈ ਵਾਧੂ ਫੰਡ ਜਾਰੀ ਨਹੀਂ ਕੀਤੇ ਹਨ। ਹੁਣ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਫੀਸਾਂ ਵਧਾ ਕੇ ਭਰਪਾਈ ਕੀਤੀ ਜਾ ਰਹੀ ਹੈ।

Related posts

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

admin

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

admin

ਡਰੋਨ ਹਮਲੇ ਤੋਂ ਬਾਅਦ ਯੂਏਈ ਦੇ ਫੁਜੈਰਾਹ ਆਇਲ ਇੰਡਸਟਰੀ ਏਰੀਆ ਵਿੱਚ ਲੱਗੀ ਅੱਗ

admin