India

ਟਰੱਕ ਡਰਾਈਵਰਾਂ ਦੀ ਹੜਤਾਲ ਨਾਲ ਲੋਕਾਂ ’ਚ ਮਚੀ ਹਾਹਾਕਾਰ, ਪੰਪਾਂ ’ਤੇ ਲੱਗੀਆਂ ਲਾਈਨਾਂ

ਨਵੀਂ ਦਿੱਲੀ – ਨਵੇਂ ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧ ਵਿਚ ਅੱਜ ਵੀ ਦੇਸ਼ ਭਰ ਵਿਚ ਬੱਸ ਅਤੇ ਟਰੱਕ ਡਰਾਈਵਰਾਂ ਦੀ ਅਣਮਿੱਥੇ ਸਮੇਂ ਲਈ ਹੜਤਾਲ ਜਾਰੀ ਹੈ। ਦਿੱਲੀ, ਮਹਾਰਾਸ਼ਟਰ, ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਸਮੇਤ ਕਈ ਸੂਬਿਆਂ ’ਚ ਟਰੱਕ ਡਰਾਈਵਰ ਹੜਤਾਲ ’ਤੇ ਹਨ। ਹੜਤਾਲ ਕਾਰਨ ਪੈਟਰੋਲ ਪੰਪਾਂ ’ਤੇ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਕਈ ਸ਼ਹਿਰਾਂ ਵਿਚ ਪੈਟਰੋਲ ਅਤੇ ਡੀਜ਼ਲ ਦੀ ਵੀ ਕਮੀ ਹੈ। ਦਿੱਲੀ ਵਿੱਚ ਬੱਸਾਂ ਅਤੇ ਟਰੱਕਾਂ ਦੀਆਂ ਕਤਾਰਾਂ ਲੱਗ ਗਈਆਂ ਹਨ। ਸਵਾਰੀਆਂ ਨੂੰ ਖੱਜਲ-ਖੁਆਰ ਹੋ ਰਿਹਾ ਹੈ ਪਰ ਬੱਸ ਚਾਲਕ ਬੱਸ ਛੱਡਣ ਨੂੰ ਤਿਆਰ ਨਹੀਂ ਹੈ। ਜਾਣਕਾਰੀ ਮੁਤਾਬਕ ਦੇਸ਼ ਭਰ ’ਚ ਤਿੰਨ ਦਿਨਾਂ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਟਰੱਕ ਡਰਾਈਵਰਾਂ ਦੀ ਇਸ ਹੜਤਾਲ ਦਾ ਅਸਰ ਆਮ ਲੋਕਾਂ ਦੀਆਂ ਜੇਬਾਂ ’ਤੇ ਪੈ ਸਕਦਾ ਹੈ। ਹੜਤਾਲ ਕਾਰਨ ਅਨਾਜ, ਦਵਾਈਆਂ ਅਤੇ ਰਸੋਈ ਗੈਸ ਵਰਗੀਆਂ ਜ਼ਰੂਰੀ ਵਸਤਾਂ ਦੀ ਕਮੀ ਹੋ ਸਕਦੀ ਹੈ। ਕਿਉਂ ਹੜਤਾਲ ’ਤੇ ਬੈਠੇ ਹਨ ਟਰੱਕ ਡਰਾਈਵਰ ?
ਦੱਸਣਯੋਗ ਹੈ ਕਿ ਭਾਰਤੀ ਨਿਆਂ ਸੰਹਿਤਾ 2023 ’ਚ ਹੋਏ ਸੋਧ ਤੋਂ ਬਾਅਦ ਹਿਟ ਐਂਡ ਰਨ ਦੇ ਮਾਮਲਿਆਂ ’ਚ ਦੋਸ਼ੀ ਡਰਾਈਵਰ ’ਤੇ 7 ਲੱਖ ਰੁਪਏ ਤੱਕ ਦਾ ਜੁਰਮਾਨਾ ਅਤੇ 10 ਸਾਲ ਤੱਕ ਕੈਦ ਦਾ ਪ੍ਰਬੰਧ ਹੈ। ਇਸ ਸੋਧ ਦਾ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ (ਏ.ਆਈ.ਐੱਮ.ਟੀ.ਸੀ.) ਨੇ ਵੀ ਵਿਰੋਧ ਕੀਤਾ ਹੈ। ਏ.ਆਈ.ਐੱਮ.ਟੀ.ਸੀ. ਦੇ ਪ੍ਰਧਾਨ ਅੰਮ੍ਰਿਤਲਾਲ ਮਦਾਨ ਨੇ ਕਿਹਾ ਕਿ ਇਹ ਨਿਯਮ ਆਉਣ ਤੋਂ ਬਾਅਦ ਭਾਰੀ ਵਾਹਨ ਚਾਲਕ ਆਪਣੀਆਂ ਨੌਕਰੀਆਂ ਛੱਡ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਨਿਆਂ ਸੰਹਿਤਾ 2023 ’ਚ ਹਾਦਸੇ ’ਚ ਦੋਸ਼ੀ ਵਾਹਨ ਚਾਲਕਾਂ ਨੂੰ 10 ਸਾਲ ਦੀ ਸਜ਼ਾ ਦਾ ਪ੍ਰਬੰਧ ਹੈ, ਜੋ ਕਿ ਸਾਡੇ ਟਰਾਂਸਪੋਰਟ ਉਦਯੋਗ ਨੂੰ ਖ਼ਤਰੇ ’ਚ ਪਾ ਰਿਹਾ ਹੈ। ਭਾਰਤ ਦੀ ਸੜਕ ਟਰਾਂਸਪੋਰਟ ਬਿਰਾਦਰੀ ਭਾਰਤੀ ਨਿਆਂ ਸੰਹਿਤਾ 2023 ਦੇ ਅਧੀਨ ਹਿਟ ਐਂਡ ਰਨ ਦੇ ਮਾਮਲਿਆਂ ’ਤੇ ਪ੍ਰਸਤਾਵਿਤ ਕਾਨੂੰਨ ਦੇ ਅਧੀਨ ਸਖ਼ਤ ਪ੍ਰਬੰਧਾਂ ਦੇ ਸੰਬੰਧ ’ਚ ਸਹਿਮਤੀ ਨਹੀਂ ਜਤਾਉਾਂਦੀਹੈ।

Related posts

ਸਹਾਰਾ ਸਮੂਹ ਨੂੰ ਸੁਪਰੀਮ ਕੋਰਟ ਤੋਂ ਝਟਕਾ, 9 ਕੰਪਨੀਆਂ ਖਿਲਾਫ ਹੋਵੇਗੀ ਧੋਖਾਧੜੀ ਦੀ ਜਾਂਚ

Bunty

ਚੱਕਰਵਾਤੀ ਤੂਫਾਨ ‘ਜਵਾਦ’ ਨੂੰ ਲੈ ਕੇ IMD ਨੇ ਕੀਤਾ ਅਲਰਟ

Bunty

ਅਸ਼ਲੀਲ ਵੀਡੀਓ ਦੇ ਨਾਂ ਤੇ ਸਾਈਬਰ ਠੱਗਾਂ ਨੇ 728 ਲੋਕਾਂ ਨੂੰ ਲਗਾਇਆ 3 ਕਰੋੜ ਦਾ ਚੂਨਾ, 8 ਲੋਕ ਗ੍ਰਿਫ਼ਤਾਰ

Bunty