India

ਇਸਰੋ ਨੇ ਮੁੜ ਰਚਿਆ ਇਤਿਹਾਸ ਆਦਿਤਿਆ-ਐਲ1 ਸੂਰਜ ਦੇ ਨੇੜੇ ਪੁੱਜਾ

ਬੈਂਗਲੁਰੂ – ਚੰਨ ’ਤੇ ਉਤਰਨ ਮਗਰੋਂ ਭਾਰਤ ਇਕ ਹੋਰ ਇਤਿਹਾਸ ਰਚਣ ਦੇ ਬੇਹੱਦ ਨੇੜੇ ਪਹੁੰਚ ਗਿਆ ਹੈ। ਸੂਰਜ ਮਿਸ਼ਨ ’ਤੇ ਨਿਕਲਿਆ ਇਸਰੋ ਦਾ ਆਦਿਤਿਆ-ਐਲ1 ਮਿਸ਼ਨ ਸ਼ਨੀਵਾਰ ਯਾਨੀ ਕਿ ਅੱਜ ਸ਼ਾਮ 4 ਵਜੇ ਆਪਣੀ ਮੰਜ਼ਿਲ ਲੈਗ੍ਰੇਂਜ ਪੁਆਇੰਟ-1 (ਐਲ1) ’ਤੇ ਪਹੁੰਚਣ ਨਾਲ ਆਖ਼ਰੀ ਪੰਧ ’ਚ ਸਥਾਪਤ ਹੋ ਜਾਵੇਗਾ। ਇਹ 2 ਸਾਲ ਸੂਰਜ ਦਾ ਅਧਿਐਨ ਕਰੇਗਾ ਅਤੇ ਮਹੱਤਵਪੂਰਨ ਅੰਕੜੇ ਇਕੱਠੇ ਕਰੇਗਾ। ਭਾਰਤ ਦੇ ਇਸ ਪਹਿਲੇ ਸੂਰਜ ਅਧਿਐਨ ਮਿਸ਼ਨ ਨੂੰ ਇਸਰੋ ਨੇ 2 ਸਤੰਬਰ 2023 ਨੂੰ ਲਾਂਚ ਕੀਤਾ ਸੀ।
ਇਸਰੋ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਿਸ਼ਨ ਦਾ ਮੁੱਖ ਉਦੇਸ਼ ਸੂਰਜੀ ਵਾਯੂਮੰਡਲ ’ਚ ਗਤੀਸ਼ੀਲਤਾ, ਸੂਰਜ ਦੀ ਗਰਮੀ, ਸੂਰਜ ਦੀ ਸਤ੍ਹਾ ’ਤੇ ਸੂਰਜੀ ਭੂਚਾਲ ਜਾਂ ’ਕੋਰੋਨਲ ਮਾਸ ਇਜੈਕਸ਼ਨ’ (ਸੀ. ਐਮ. ਈ), ਸੂਰਜ ਨਾਲ ਸਬੰਧਤ ਗਤੀਵਿਧੀਆਂ ਅਤੇ ਉਨ੍ਹਾਂ ਦੀਆਂ ਵਿਸ਼ੇਸ਼ਤਾਵਾਂ ਦਾ ਅਧਿਐਨ ਕਰਨਾ ਹੈ। ਮੌਸਮ ਸੰਬੰਧੀ ਸਮੱਸਿਆਵਾਂ ਨੂੰ ਸਮਝਣ ਲਈ ਵੀ ਇਹ ਅਧਿਐਨ ਕਰੇਗਾ। ਐਲ1 ਬਿੰਦੂ ਦੇ ਆਲੇ-ਦੁਆਲੇ ਦੇ ਖੇਤਰ ਨੂੰ ਹਾਲੋ ਔਰਬਿਟ ਵਜੋਂ ਜਾਣਿਆ ਜਾਂਦਾ ਹੈ। ਸੂਰਜ-ਧਰਤੀ ਪ੍ਰਣਾਲੀ ਦੇ ਪੰਜ ਸਥਾਨਾਂ ’ਚੋਂ ਇੱਕ ਹੈ ਜਿੱਥੇ ਦੋ ਪਿੰਡੋ ਦੇ ਗਰੈਵੀਟੇਸ਼ਨਲ ਪ੍ਰਭਾਵ ਸੰਤੁਲਨ ’ਚ ਹਨ। ਮੋਟੇ ਤੌਰ ’ਤੇ ਇਹ ਉਹ ਸਥਾਨ ਹਨ ਜਿੱਥੇ ਦੋਵਾਂ ਪਿੰਡਾਂ ਦੀਆਂ ਗੁਰੂਤਾ ਸ਼ਕਤੀਆਂ ਇਕ ਦੂਜੇ ਨੂੰ ਸੰਤੁਲਿਤ ਕਰਦੀਆਂ ਹਨ। ਧਰਤੀ ਅਤੇ ਸੂਰਜ ਦੇ ਵਿਚਕਾਰ ਇਨ੍ਹਾਂ ਪੰਜ ਸਥਾਨਾਂ ’ਤੇ ਸਥਿਰਤਾ ਹੈ, ਜਿਸ ਕਾਰਨ ਇੱਥੇ ਮੌਜੂਦ ਵਸਤੂ ਸੂਰਜ ਜਾਂ ਧਰਤੀ ਦੇ ਗਰੈਵੀਟੇਸ਼ਨਲ ਵਿਚ ਨਹੀਂ ਫਸਦੀ। ਐਲ1 ਬਿੰਦੂ ਧਰਤੀ ਤੋਂ ਲਗਭਗ 15 ਲੱਖ ਕਿਲੋਮੀਟਰ ਦੂਰ ਹੈ। ਇਹ ਧਰਤੀ ਅਤੇ ਸੂਰਜ ਦੀ ਕੁੱਲ ਦੂਰੀ ਦਾ ਸਿਰਫ 1 ਫ਼ੀਸਦੀ ਹੈ। ਦੋਵਾਂ ਪਿੰਡਾਂ ਵਿਚਕਾਰ ਕੁੱਲ ਦੂਰੀ 14.96 ਕਰੋੜ ਕਿਲੋਮੀਟਰ ਹੈ। ਇਸਰੋ ਦੇ ਇਕ ਵਿਗਿਆਨੀ ਮੁਤਾਬਕ ਸੂਰਜ ਦੁਆਲੇ ਧਰਤੀ ਦੇ ਘੁੰਮਣ ਦੇ ਨਾਲ-ਨਾਲ ਹਾਲੋ ਆਰਬਿਟ ਵੀ ਘੁੰਮੇਗਾ।

Related posts

ਹੁਣ ਕੇਰਲਮ ਕਹਾਏਗਾ ਕੇਰਲਾ !

admin

ਪ੍ਰਧਾਨ ਮੰਤਰੀ ਸੂਰਿਆ ਘਰ ਯੋਜਨਾ: ਘਰਾਂ ‘ਤੇ 30 ਲੱਖ ਸੋਲਰ ਲਾਉਣ ਦਾ ਟੀਚਾ ਪੂਰਾ

admin

ਹੁਣ ਭਾਰਤ ਦੇ ਛੋਟੇ ਸ਼ਹਿਰਾਂ ਵਿੱਚ 70 ਫੀਸਦੀ ਰੁਜ਼ਗਾਰ ਦੇ ਮੌਕੇ

admin