International

ਨੀਨਾ ਸਿੰਘ ਬਣੀ ਅਮਰੀਕੀ ਸ਼ਹਿਰ ਮੌਂਟਗੁੰਮਰੀ ਦੀ ਪਹਿਲੀ ਸਿੱਖ ਮੇਅਰ

ਮੌਂਟਗੁੰਮਰੀ – ਟਾਊਨਸ਼ਿਪ ਕਮੇਟੀ ਦੀ ਮੈਂਬਰ ਨੀਨਾ ਸਿੰਘ ਨੇ ਅਮਰੀਕਾ ਦੇ ਨਿਊਜਰਸੀ ਸੂਬੇ ਦੇ ਸ਼ਹਿਰ ਮੌਂਟਗੁੰਮਰੀ ਦੀ ਪਹਿਲੀ ਸਿੱਖ ਅਤੇ ਭਾਰਤੀ-ਅਮਰੀਕੀ ਮਹਿਲਾ ਨੇ ਮੇਅਰ ਬਣ ਕੇ ਇਤਿਹਾਸ ਰੱਚ ਦਿੱਤਾ ਹੈ। ਉਨ੍ਹਾਂ ਨੂੰ ਉਨ੍ਹਾਂ ਦੇ ਸਾਥੀ ਟਾਊਨਸ਼ਿਪ ਕਮੇਟੀ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਚੁਣਿਆ ਗਿਆ ਸੀ।ਨੀਨਾ ਸਿੰਘ ਨੂੰ ਪ੍ਰਤੀਨਿਧੀ ਬੋਨੀ ਵਾਟਸਨ ਕੋਲਮੈਨ ਨੇ ਅਹੁਦੇ ਦੀ ਸਹੁੰ ਚੁਕਾਈ ਅਤੇ ਉਨ੍ਹਾਂ ਵੱਖ-ਵੱਖ ਸਟੇਟ ਅਧਿਕਾਰੀਆਂ ਤੋਂ ਵਧਾਈਆਂ ਪ੍ਰਾਪਤ ਹੋਈਆਂ। ਇਸ ਮੌਕੇ ਨੀਨਾ ਸਿੰਘ ਨੇ ਮੌਂਟਗੁੰਮਰੀ ਟਾਊਨਸ਼ਿਪ ’ਚ ਦਿਤੇ ਗਏ ਮੌਕਿਆਂ ਲਈ ਧੰਨਵਾਦ ਕੀਤਾ, ਜਿਸ ਨੂੰ ਉਹ ਅਮਰੀਕੀ ਸੁਪਨੇ ਦੀ ਪ੍ਰਤੀਨਿਧਤਾ ਅਤੇ ਅਮਰੀਕਾ ਦੀ ਵੰਨ-ਸੁਵੰਨਤਾ ਦੀ ਇਕ ਚੰਗੀ ਉਦਾਹਰਣ ਦਸਦੀ ਹੈ। 2024 ਲਈ, ਮੇਅਰ ਨੀਨਾ ਸਿੰਘ ਦੀਆਂ ਤਰਜੀਹਾਂ ’ਚ ਜਨਤਕ ਸੁਰੱਖਿਆ ਅਤੇ ਸਿਹਤ ਸ਼ਾਮਲ ਹਨ। ਉਹ ਚੋਣ ਮੁਹਿੰਮ ’ਚ ਮੇਅਰ ਦੀ ਤੰਦਰੁਸਤੀ ਮੁਹਿੰਮ ਦੇ ਕੀਤੇ ਵਾਅਦੇ ’ਤੇ ਦਸਤਖਤ ਕਰਨ ਦੀ ਯੋਜਨਾ ਬਣਾ ਰਹੀ ਹੈਅਤੇ ਇਹ ਯਕੀਨੀ ਬਣਾਉਣ ਦਾ ਟੀਚਾ ਰਖਦੀ ਹੈ ਕਿ ਲੋਕਾਂ ਕੋਲ ਭਾਈਚਾਰਕ ਸਿਹਤ, ਆਵਾਜ਼ਾਈ, ਜਨਤਕ ਥਾਵਾਂ, ਮਿਊਂਸਪਲ ਸੇਵਾਵਾਂ ਅਤੇ ਮਨੋਰੰਜਨ ਦੀਆਂ ਗਤੀਵਿਧੀਆਂ ਸਮੇਤ ਵੱਖ-ਵੱਖ ਖੇਤਰਾਂ ’ਚ ਬਿਹਤਰੀਨ ਸੰਭਵ ਸਰੋਤ ਹੋਣ। ਉਨ੍ਹਾਂ ਨੇ ਟੈਕਸ ਡਾਲਰਾਂ ਨੂੰ ਹੋਰ ਅੱਗੇ ਵਧਾਉਣ ਲਈ ਰਣਨੀਤੀਆਂ ’ਤੇ ਕੰਮ ਕਰਨ ਦਾ ਵੀ ਜ਼ਿਕਰ ਕੀਤਾ।

Related posts

ਪ੍ਰਧਾਨ ਮੰਤਰੀ ਨੇਤਨਯਾਹੂ ਦੀ ਰਿਹਾਇਸ਼ ਤੇ ਡਰੋਨ ਹਮਲਾ

Bunty

ਅਡਾਨੀ ਮਾਮਲੇ ਕਾਰਨ ਭਾਰਤ ਨਾਲ ਸਬੰਧਾਂ ਵਿੱਚ ਕੋਈ ਫ਼ਰਕ ਨਹੀਂ ਪਵੇਗਾ: ਅਮਰੀਕਾ

Bunty

ਇਟਲੀ ਸਰਕਾਰ ਨੇ ਕੰਮਾਂ ਲਈ ਕਰ ਦਿੱਤਾ ਗ੍ਰੀਨ ਪਾਸ ਜ਼ਰੂਰੀ

Bunty