India

ਈ.ਡੀ. ਨੇ ਸੋਰੇਨ ਦੀ ਦਿੱਲੀ ਵਿਚਲੀ ਰਿਹਾਇਸ਼ ’ਚੋਂ 36 ਲੱਖ ਤੇ ਬੀ.ਐੱਮ.ਡਬਲਿਊ. ਕਾਰ ਜ਼ਬਤ ਕੀਤੀ

ਨਵੀਂ ਦਿੱਲੀ – ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਦਿੱਲੀ ਸਥਿਤ ਰਿਹਾਇਸ਼ ਦੀ ਤਲਾਸ਼ੀ ਲੈ ਕੇ 36 ਲੱਖ ਰੁਪਏ, ਐੱਸ.ਯੂ.ਵੀ. ਅਤੇ ਕੁਝ ‘ਇਤਰਾਜ਼ਯੋਗ’ ਦਸਤਾਵੇਜ਼ ਜ਼ਬਤ ਕੀਤੇ ਹਨ।
ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਸੋਮਵਾਰ ਨੂੰ ਦੱਖਣੀ ਦਿੱਲੀ ਵਿਚ ਸੋਰੇਨ ਦੇ 5/1 ਸ਼ਾਂਤੀ ਨਿਕੇਤਨ ਨਿਵਾਸ ’ਤੇ ਪਹੁੰਚੀ ਅਤੇ ਜ਼ਮੀਨੀ ਧੋਖਾਧੜੀ ਦੇ ਕਥਿਤ ਮਾਮਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਬੰਧ ਵਿਚ ਉਨ੍ਹਾਂ ਤੋਂ ਪੁੱਛ ਪੜਤਾਲ ਕਰਨ ਲਈ ਉਥੇ 13 ਘੰਟੇ ਤੋਂ ਵੱਧ ਸਮਾਂ ਡੇਰਾ ਲਾਇਆ। ਇਸ ਦੌਰਾਨ ਉਨ੍ਹਾਂ ਨੇ ਅਹਾਤੇ ਦੀ ਤਲਾਸ਼ੀ ਲਈ। ਸੂਤਰਾਂ ਨੇ ਦੱਸਿਆ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਦੀਆਂ ਟੀਮਾਂ ਨੇ ਸਾਰੇ ਦਿਨ ਦੀ ਕਾਰਵਾਈ ਦੌਰਾਨ ਲਗਭਗ 36 ਲੱਖ ਰੁਪਏ, ਹਰਿਆਣਾ ਨੰਬਰ ਪਲੇਟ ਵਾਲੀ ਬੇਨਾਮੀ ਬੀ.ਐੱਮ.ਡਬਲਿਊ. ਕਾਰ ਅਤੇ ਕੁਝ ਇਤਰਾਜ਼ਯੋਗ ਦਸਤਾਵੇਜ਼ ਜ਼ਬਤ ਕੀਤੇ।

Related posts

AI ਖੇਤਰ ‘ਚ ਰਿਲਾਇੰਸ ਇੰਫਰਾਸਟਰੱਕਚਰ ਦੀ ਨਵੀਆਂ ਤਕਨੀਕਾਂ ਵਿੱਚ ਸ਼ੁਰੂਆਤ

admin

ਖਾੜਕੂ ਪੰਨੂ ਦੇ ਮਾਮਲੇ ’ਚ ਬੋਲਿਆ ਅਮਰੀਕਾ, ਕਿਸੇ ਨੂੰ ਵੀ ਲਛਮਣ ਰੇਖਾ ਪਾਰ ਨਹੀਂ ਕਰਨੀ ਚਾਹੀਦੀ

Bunty

ਕੋਵੀਸ਼ੀਲਡ ਜਾਂ ਕੋਵੈਕਸੀਨ ਲੈਣ ਵਾਲਿਆਂ ਨੂੰ ਕੋਰਬੇਵੈਕਸ ਦੀ ਬੂਸਟਰ ਡੋਜ਼ ਦੇਣ ਦੀ ਸਿਫ਼ਾਰਸ਼

Bunty