Sport

ਈਸ਼ਾਨ ਕਿਸ਼ਨ ਨੂੰ ਟੀਮ ’ਚ ਵਾਪਸੀ ਲਈ ਖੇਡਣਾ ਪਵੇਗਾ : ਦ੍ਰਾਵਿੜ

ਵਿਸ਼ਾਖਾਪਟਨਮ – ਭਾਰਤੀ ਟੀਮ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਕਿਹਾ ਕਿ ਵਿਕਟਕੀਪਰ ਈਸ਼ਾਨ ਕਿਸ਼ਨ ਨੂੰ ਰਾਸ਼ਟਰੀ ਟੀਮ ਵਿਚ ਚੋਣ ਲਈ ਵਿਚਾਰ ਕਰਨ ਲਈ ‘ਕਿਸੇ ਤਰ੍ਹਾਂ ਦੀ ਕ੍ਰਿਕਟ’ ਖੇਡਣੀ ਸ਼ੁਰੂ ਕਰਨੀ ਪਵੇਗੀ। ਦ੍ਰਾਵਿੜ ਤੋਂ ਜਦੋਂ ਕਿਸ਼ਨ ਦੇ ਕੌਮਾਂਤਰੀ ਤੇ ਘਰੇਲੂ ਕ੍ਰਿਕਟ ਤੋਂ ਲੰਬੀ ਬ੍ਰੇਕ ਦੇ ਬਾਰੇ ਵਿਚ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਇਸ ਖਿਡਾਰੀ ਨੇ ਖੁਦ ਬ੍ਰੇਕ ਮੰਗੀ ਸੀ। ਕੁਝ ਹੀ ਸਮੇਂ ਪਹਿਲਾਂ ਤਕ ਸਾਰੇ ਸਵਰੂਪਾਂ ਵਿਚ ਭਾਰਤੀ ਟੀਮ ਦਾ ਨਿਯਮਤ ਮੈਂਬਰ ਰਿਹਾ ਕਿਸ਼ਨ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਦਸੰਬਰ ਵਿਚ ਦੱਖਣੀ ਅਫਰੀਕਾ ਦੌਰੇ ਦੇ ਵਿਚਾਲਿਓਂ ਬ੍ਰੇਕ ਮੰਗਣ ਤੋਂ ਬਾਅਦ ਤੋਂ ਖੇਡ ਤੋਂ ਦੂਰ ਹੈ। ਉਹ ਭਾਰਤ ਲਈ ਪਿਛਲੀ ਵਾਰ ਨਵੰਬਰ ਵਿਚ ਖੇਡਿਆ ਸੀ। ਉਹ ਮੌਜੂਦਾ ਰਣਜੀ ਟਰਾਫੀ ਵਿਚ ਝਾਰਖੰਡ ਲਈ ਵੀ ਅਜੇ ਖੇਡ ਨਹੀਂ ਰਿਹਾ ਹੈ।

Related posts

ਚੇਤੇਸ਼ਵਰ ਪੁਜਾਰਾ ਤੇ ਅਜਿੰਕੇ ਰਹਾਣੇ ਨੂੰ ਲੈ ਕੇ ਬਦਲੇ ਗਾਵਸਕਰ ਦੇ ਸੁਰ

Bunty

ਸ਼ੋਏਬ ਅਖਤਰ ਨੇ ਦੱਸਿਆ ਕਿ ਦੋ ਭਾਰਤੀ ਬੱਲੇਬਾਜ਼ਾਂ ਦੇ ਕਾਰਨ ਉਨ੍ਹਾਂ ਨੇ ਕ੍ਰਿਕਟ ਤੋਂ ਲਿਆ ਸੰਨਿਆਸ

Bunty

ਨਿਸ਼ਾਂਤ ਤੇ ਸੰਜੀਤ ਕੁਆਰਟਰ ਫਾਈਨਲ ’ਚ ਪੁੱਜੇ

Bunty