International

ਗਾਜ਼ਾ ’ਚ ਇਜ਼ਰਾਇਲੀ ਹਮਲੇ ਵਿੱਚ 7 ਸਹਾਇਤਾ ਕਰਮੀਆਂ ਦੀ ਮੌਤ

ਅਲ-ਬਲਾਹ (ਗਾਜ਼ਾ ਪੱਟੀ) – ਗਾਜ਼ਾ ਵਿੱਚ ਇਜ਼ਰਾਇਲੀ ਹਮਲਿਆਂ ਵਿੱਚ ਵਿਦੇਸ਼ੀ ਸਣੇ ਸਹਾਇਤਾ ਸਮੂਹ ਦੇ ਘੱਟੋ-ਘੱਟ ਸੱਤ ਕਰਮਚਾਰੀ ਮਾਰੇ ਗਏ। ਹੈਲਪ ਗਰੁੱਪ ‘ਵਰਲਡ ਸੈਂਟਰਲ ਕਿਚਨ’ ਨੇ ਇਹ ਜਾਣਕਾਰੀ ਦਿੱਤੀ। ਮਸ਼ਹੂਰ ਜੋਸ ਐਂਡਰੇਸ ਦੁਆਰਾ ਸਥਾਪਤ ਚੈਰੀਟੇਬਲ ਸਮੂਹ ਵਰਲਡ ਸੈਂਟਰਲ ਕਿਚਨ ਨੇ ਅੱਜ ਸਵੇਰੇ ਕਿਹਾ ਕਿ ਸੱਤ ਮਾਰੇ ਗਏ ਵਿਅਕਤੀਆਂ ਵਿੱਚ ਆਸਟਰੇਲੀਆ, ਪੋਲੈਂਡ ਅਤੇ ਬਰਤਾਨੀਆ ਦੇ ਨਾਗਰਿਕ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇੱਕ ਅਮਰੀਕੀ-ਕੈਨੇਡੀਅਨ ਨਾਗਰਿਕ ਅਤੇ ਘੱਟੋ-ਘੱਟ ਇੱਕ ਫਲਸਤੀਨੀ ਵੀ ਮਾਰਿਆ ਗਿਆ ਹੈ। ਸਮੂਹ ਨੇ ਕਿਹਾ ਕਿ ਇਹ ਕਰਮਚਾਰੀ ਜ਼ਰੂਰੀ ਭੋਜਨ ਸਮੱਗਰੀ ਪਹੁੰਚਾ ਰਹੇ ਸਨ, ਜੋ ਸੋਮਵਾਰ ਨੂੰ ਸਮੁੰਦਰੀ ਰਸਤੇ ਤੋਂ ਪਹੁੰਚਿਆ ਸੀ ਤੇ ਦੇਰ ਰਾਤ ਉਨ੍ਹਾਂ ’ਤੇ ਹਮਲਾ ਹੋ ਗਿਆ।

Related posts

ਕ੍ਰਿਪਟੋਕਰੰਸੀ ਦੀ ਮਨੀ ਲਾਂਡਰਿੰਗ ਮਾਮਲੇ ‘ਚ ਭਾਰਤੀ ਅਮਰੀਕੀ ਸਣੇ ਦੋ ਵਿਅਕਤੀ ਦੋਸ਼ੀ ਕਰਾਰ, ਕੋਰਟ ਨੇ ਸੁਣਾਈ 20 ਸਾਲ ਦੀ ਸਜ਼ਾ

Bunty

ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ ਗਿਰਾਵਟ

admin

ਟਰੰਪ ਨੂੰ ਪੋਰਨ ਸਟਾਰ ਮਾਮਲੇ ‘ਚ ਅਦਾਲਤ ਤੋਂ ਨਹੀਂ ਮਿਲੀ ਰਾਹਤ !

admin