Sport

ਆਈ.ਪੀ.ਐਲ. 2024: ਸੂਰਿਆਕੁਮਾਰ ਮੈਚ ਲਈ ਮੁੰਬਈ ਇੰਡੀਅਨਜ਼ ਟੀਮ ਵਿੱਚ ਸ਼ਾਮਲ ਹੋਣਗੇ

ਮੁੰਬਈ – ਟੀ-20 ਟੀਮ ਦੇ ਦਿੱਗਜ ਬੱਲੇਬਾਜ਼ ਸੂਰਿਆਕੁਮਾਰ ਯਾਦਵ ਐਤਵਾਰ ਨੂੰ ਵਾਨਖੇੜੇ ’ਚ ਦਿੱਲੀ ਕੈਪੀਟਲਸ ਖਿਲਾਫ ਹੋਣ ਵਾਲੇ ਮੈਚ ਲਈ ਮੁੰਬਈ ਇੰਡੀਅਨਜ਼ ਟੀਮ ਨਾਲ ਜੁੜ ਜਾਣਗੇ। ਹਾਲਾਂਕਿ ਉਨ੍ਹਾਂ ਦੀ ਫਿਟਨੈੱਸ ਦੀ ਪੁਸ਼ਟੀ ਨਹੀਂ ਹੋਈ ਹੈ। ਫਿਟਨੈਸ ਕਲੀਅਰੈਂਸ ਦੀ ਘਾਟ ਕਾਰਨ ਉਸ ਨੇ ਇੰਡੀਅਨ ਪ੍ਰੀਮੀਅਰ ਲੀਗ 2024 ਵਿੱਚ ਅਜੇ ਤੱਕ ਕੋਈ ਮੈਚ ਨਹੀਂ ਖੇਡਿਆ ਹੈ। ਉਹ ਇਸ ਸਾਲ ਦੇ ਸ਼ੁਰੂ ਵਿੱਚ ਗਿੱਟੇ ਦੀ ਸਰਜਰੀ ਤੋਂ ਠੀਕ ਹੋਣ ਲਈ ਬੈਂਗਲੁਰੂ ਵਿੱਚ ਨੈਸ਼ਨਲ ਕ੍ਰਿਕਟ ਅਕੈਡਮੀ ਵਿੱਚ ਸੀ। ਉਸ ਨੂੰ ਸਪੋਰਟਸ ਹਰਨੀਆ ਦੀ ਸਰਜਰੀ ਵੀ ਕਰਵਾਉਣੀ ਪਈ ਸੀ, ਜਿਸ ਕਾਰਨ ਉਹ ਅਫਗਾਨਿਸਤਾਨ ਖਿਲਾਫ ਘਰੇਲੂ ਮੈਦਾਨ ’ਤੇ ਹੋਣ ਵਾਲੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਤੋਂ ਬਾਹਰ ਹੋ ਗਿਆ ਸੀ। ਜ਼ਿਕਰਯੋਗ ਹੈ ਕਿ ਸੂਰਿਆਕੁਮਾਰ ਨੇ ਪਿਛਲੇ ਸਾਲ ਦਸੰਬਰ ‘’ਚ ਦੱਖਣੀ ਅਫਰੀਕਾ ਦੇ ਜੋਹਾਨਸਬਰਗ ‘’ਚ ਖੇਡੇ ਗਏ ਤੀਜੇ ਟੀ-20 ‘ਚ 56 ਗੇਂਦਾਂ ‘’ਚ 100 ਦੌੜਾਂ ਬਣਾਈਆਂ ਸਨ। ਇਸ ਮੈਚ ‘’ਚ ਉਸ ਦੇ ਗਿੱਟੇ ‘’ਤੇ ਸੱਟ ਲੱਗੀ ਸੀ।

Related posts

ਰਾਸ਼ਟਰੀ ਖੇਡ ਪੁਰਸਕਾਰਾਂ ਦਾ ਐਲਾਨ ਮੁਹੰਮਦ ਸ਼ਮੀ ਸਣੇ 26 ਖਿਡਾਰੀਆਂ ਨੂੰ ‘ਅਰਜੁਨ ਐਵਾਰਡ’

Bunty

ਏਸ਼ੀਅਨ ਯੂਥ ਗੇਮਜ਼: ਭਾਰਤ ਨੇ ਕਬੱਡੀ ਵਿੱਚ ਪਾਕਿਸਤਾਨ ਨੂੰ 81-26 ਨਾਲ ਹਰਾਇਆ

admin

BCCI ਨੇ ਗੇਂਦ ਉਪਰ ਥੁੱਕ ਦੀ ਵਰਤੋਂ ‘ਤੇ ਲੱਗੀ ਪਾਬੰਦੀ ਹਟਾਈ !

admin