India

ਸੀ.ਬੀ.ਆਈ. ਵੱਲੋਂ ਬੱਚਿਆਂ ਦੀ ਤਸਕਰੀ ਮਾਮਲੇ ’ਚ 7 ਗਿ੍ਰਫ਼ਤਾਰ , ਦੋ ਨਵਜੰਮੇ ਬਚਾਏ

ਨਵੀਂ ਦਿੱਲੀ – ਮਨੁੱਖੀ ਤਸਕਰੀ ਦੇ ਮਾਮਲੇ ਵਿੱਚ ਦਿੱਲੀ ਦੇ ਕੇਸ਼ਵ ਪੁਰਮ ਇਲਾਕੇ ਵਿੱਚ ਸੀਬੀਆਈ ਦੀ ਛਾਪੇਮਾਰੀ ਜਾਰੀ ਹੈ। ਸੀਬੀਆਈ ਦੀ ਟੀਮ ਸ਼ੁੱਕਰਵਾਰ ਤੋਂ ਇੱਥੇ ਛਾਪੇਮਾਰੀ ਕਰ ਰਹੀ ਹੈ। ਛਾਪੇਮਾਰੀ ਦੌਰਾਨ ਸੀਬੀਆਈ ਦੀ ਟੀਮ ਨੇ ਇੱਕ ਘਰ ਵਿੱਚੋਂ ਦੋ ਨਵਜੰਮੇ ਬੱਚੇ ਬਰਾਮਦ ਕੀਤੇ। ਹੁਣ ਤੱਕ 7-8 ਬੱਚਿਆਂ ਨੂੰ ਬਚਾਇਆ ਜਾ ਚੁੱਕਾ ਹੈ।
ਸ਼ੁਰੂਆਤੀ ਜਾਂਚ ’ਚ ਇਹ ਨਵਜੰਮੇ ਬੱਚਿਆਂ ਦੀ ਖਰੀਦੋ-ਫਰੋਖਤ ਦਾ ਮਾਮਲਾ ਜਾਪਦਾ ਹੈ। ਫਿਲਹਾਲ ਸੀਬੀਆਈ ਦੀ ਟੀਮ ਇਸ ਮਾਮਲੇ ਵਿੱਚ ਬੱਚੇ ਵੇਚਣ ਵਾਲੀ ਔਰਤ ਅਤੇ ਉਨ੍ਹਾਂ ਨੂੰ ਖਰੀਦਣ ਵਾਲੇ ਵਿਅਕਤੀ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਛਾਪੇਮਾਰੀ ਦੌਰਾਨ ਕੇਸ਼ਵ ਪੁਰਮ ਥਾਣੇ ਦੀ ਪੁਲਿਸ ਵੀ ਮੌਕੇ ’ਤੇ ਮੌਜੂਦ ਹੈ। ਦੱਸਿਆ ਜਾ ਰਿਹਾ ਹੈ ਕਿ ਮਨੁੱਖੀ ਤਸਕਰੀ ਕਰਨ ਵਾਲੇ ਇਸ ਗਿਰੋਹ ਦੇ ਲੋਕ ਹਸਪਤਾਲ ’ਚੋਂ ਨਵਜੰਮੇ ਬੱਚਿਆਂ ਨੂੰ ਚੋਰੀ ਕਰਦੇ ਸਨ।
ਬਾਲ ਤਸਕਰੀ ਦੇ ਇਸ ਮਾਮਲੇ ਵਿੱਚ ਸੀਬੀਆਈ ਨੇ 7-8 ਬੱਚਿਆਂ ਨੂੰ ਛੁਡਾਉਣ ਤੋਂ ਬਾਅਦ ਖਰੀਦੋ-ਫਰੋਖਤ ਕਰਨ ਵਾਲੇ ਦਿੱਲੀ-ਐਨਸੀਆਰ ਦੇ ਕੁਝ ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਗਿ੍ਰਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਹਸਪਤਾਲ ਦੇ ਵਾਰਡ ਬੁਆਏ ਸਮੇਤ ਕੁਝ ਮਰਦ ਅਤੇ ਔਰਤਾਂ ਵੀ ਸ਼ਾਮਲ ਹਨ।

Related posts

ਪ੍ਰਿਅੰਕਾ ਗਾਂਧੀ ਨੇ ਖੜਗੇ ਦਾ ਅਪਮਾਨ ਕਰਨ ਤੇ PM ਮੋਦੀ ਤੇ ਕੱਸਿਆ ਤੰਜ

Bunty

ਪਟੌਦੀ ਟਰਾਫੀ ਨੂੰ ਰੀਟਾਇਰ ਕਰਨ ਤੋਂ ਦੁਖੀ ਹੈ ਬਾਲੀਵੁੱਡ ਅਦਾਕਾਰਾ ਸ਼ਰਮੀਲਾ ਟੈਗੋਰ

admin

ਰਾਸ਼ਟਰਪਤੀ ਮੁਰਮੂ ਨੂੰ ਸਰਵਉੱਚ ਨਾਗਰਿਕ ਸਨਮਾਨ ਮਿਲਣਾ ਦੇਸ਼ ਲਈ ਮਾਣ ਦਾ ਪਲ: ਮੋਦੀ

Bunty