India

ਰਾਜਕੋਟ ਦੇ ਗੇਮਿੰਗ ਜ਼ੋਨ ’ਚ ਲੱਗੀ ਭਿਆਨਕ ਅੱਗ, 9 ਬੱਚਿਆਂ ਸਣੇ 24 ਲੋਕਾਂ ਦੀ ਮੌਤ

ਰਾਜਕੋਟ – ਗੁਜਰਾਤ ਦੇ ਰਾਜਕੋਟ ’ਚ ਟੀ.ਆਰ.ਪੀ. ਗੇਮਿੰਗ ਜ਼ੋਰ ’ਚ ਭਿਆਨਕ ਅੱਗ ਲੱਗ ਗਈ, ਜਿਸ ਵਿਚ 24 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ’ਚ 9 ਬੱਚੇ ਵੀ ਸ਼ਾਮਲ ਹਨ। ਗੁਜਰਾਤ ਦੇ ਗ੍ਰਹਿ ਰਾਜ ਮੰਤਰੀ ਹਰਸ਼ ਸੰਘਵੀ ਨੇ 24 ਮੌਤਾਂ ਦੀ ਪੁਸ਼ਟੀ ਕੀਤੀ ਹੈ। ਅੱਗ ਲੱਗਣ ਦੀ ਘਟਨਾ ਨਾਲ ਪੂਰਾ ਗੇਮਿੰਗ ਜ਼ੋਨ ਸੜ ਕੇ ਸੁਆਹ ਹੋ ਗਿਆ ਹੈ। ਸੂਚਨਾ ਮਿਲਦੇ ਹੀ ਫਾਇਰ ਬਿ੍ਰਗੇਡ ਦੀਆਂ 8 ਗੱਡੀਆਂ ਮੌਕੇ ’ਤੇ ਪਹੁੰਚੀਆਂ ਹਨ। ਰੈਸਕਿਊ ਆਪਰੇਸ਼ਨ ਦੇ ਨਾਲ ਅੱਗ ’ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਉਥੇ ਹੀ ਬੱਚਿਆਂ ਸਮੇਤ ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਰਾਜਕੋਟ ਦੇ ਪੁਲਸ ਕਮਿਸ਼ਨਰ ਰਾਜੂ ਭਾਰਗਵ ਨੇ ਕਿਹਾ ਕਿ ਟੀ.ਆਰ.ਪੀ. ਗੇਮਿੰਗ ਜ਼ੋਨ ’ਚ ਅੱਗ ਲੱਗ ਗਈ ਹੈ। ਬਚਾਅ ਕੰਮ ਜਾਰੀ ਹੈ। ਅੱਗ ’ਤੇ ਕਾਬੂ ਪਾ ਲਿਆ ਗਿਆ ਹੈ। ਹੁਣ ਤੱਕ 24 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ ਹੈ।

Related posts

ਕੀ ਅਹਿਮਦਾਬਾਦ ਏਅਰ ਕ੍ਰੇਸ਼ ਦੀ ਅੰਤਿਮ ਜਾਂਚ ਰਿਪੋਰਟ ਇੱਕ ਮਹੀਨੇ ‘ਚ ਆ ਜਾਵੇਗੀ ?

admin

ਆਈਪੀਐਲ 2026 ਕੇਕੇਆਰ ਨੇ ਦਿੱਲੀ ਨੂੰ ਹਰਾ ਕੇ 9 ਅੰਕ ਹਾਸਿਲ ਕੀਤੇ

admin

‘ਪੈਨਸ਼ਨ ਯੋਜਨਾ’ : ਅਸੰਗਠਿਤ ਖੇਤਰਾਂ ‘ਚ ਕੰਮ ਕਰਨ ਵਾਲਿਆਂ ਲਈ ਸੋਸ਼ਲ ਸਕਿਉਰਿਟੀ !

admin