India

ਛੱਤੀਸਗੜ੍ਹ ’ਚ ਮੁਕਾਬਲੇ ਦੌਰਾਨ 8 ਨਕਸਲੀ ਢੇਰ, ਸੁਰੱਖਿਆ ਜਵਾਨ ਸ਼ਹੀਦ

ਨਰਾਇਣਪੁਰ – ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਨਰਾਇਣਪੁਰ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁਕਾਬਲੇ ’ਚ 8 ਨਕਸਲੀ ਮਾਰੇ ਗਏ ਤੇ ਸੁਰੱਖਿਆ ਜਵਾਨ ਸ਼ਹੀਦ ਹੋ ਗਿਆ। ਮੁਕਾਬਲੇ ’ਚ ਦੋ ਸੁਰੱਖਿਆ ਜਵਾਨ ਜ਼ਖ਼ਮੀ ਹੋਏ ਹਨ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਹੀਨੇ ਦੀ 12 ਤਰੀਕ ਨੂੰ ਜ਼ਿਲ੍ਹੇ ਦੇ ਅਬੂਝਮਾੜ ਇਲਾਕੇ ’ਚ ਸਥਿਤ ਕੁਤੁਲ, ਫਰਸਬੇੜਾ ਅਤੇ ਕੋੜਤਾਮੇਟਾ ਪਿੰਡਾਂ ਦੇ ਜੰਗਲ ‘ਚ ਨਕਸਲ ਵਿਰੋਧੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਨਾਰਾਇਣਪੁਰ-ਕੋਂਡਾਗਾਂਵ-ਕਾਂਕੇਰ-ਦਾਂਤੇਵਾੜਾ ਜ਼ਿਲ੍ਹੇ ਦੇ ਡੀਆਰਜੀ, ਸਪੈਸ਼ਲ ਟਾਸਕ ਫੋਰਸ ਅਤੇ ਇੰਡੋ ਤਿੱਬਤੀਅਨ ਬਾਰਡਰ ਪੁਲੀਸ (ਆਈਟੀਬੀਪੀ) ਦੀ 53ਵੀਂ ਕੋਰ ਦੀ ਫੋਰਸ ਅਪਰੇਸ਼ਨ ਵਿੱਚ ਸ਼ਾਮਲ ਸੀ।

Related posts

ਨਿਊਯਾਰਕ ’ਚ 22 ਸਤੰਬਰ ਨੂੰ ਪ੍ਰਧਾਨ ਮੋਦੀ ਦਾ ਪ੍ਰੋਗਰਾਮ, 24 ਹਜ਼ਾਰ ਭਾਰਤੀਆਂ ਨੇ ਪ੍ਰੋਗਰਾਮ ਦੀ ਰਜਿਸਟ੍ਰੇਸ਼ਨ ਕਰਵਾਈ

Bunty

ਪੀਐਮ ਮੋਦੀ ਦੀ ਭਾਰਤ-ਫਰਾਂਸ ਯਾਤਰਾ ਨੇ ਦੋਵਾਂ ਦੇਸ਼ਾਂ ਦੀ ਰਣਨੀਤਕ ਸਾਂਝੇਦਾਰੀ ਨੂੰ ਕੀਤਾ ਮਜ਼ਬੂਤ

Bunty

14 ਦਿਨ ਦੀ ਨਿਆਂਇਕ ਹਿਰਾਸਤ ਚ ਭੇਜੇ ਗਏ ਆਮ ਆਦਮੀ ਪਾਰਟੀ ਵਿਧਾਇਕ ਅਮਾਨਤੁੱਲਾ ਖ਼ਾਨ

Bunty