Sport

ਦੱਖਣੀ ਅਫ਼ਰੀਕਾ ਪਹੁੰਚਿਆ ਸੈਮੀਫ਼ਾਈਨਲ ’ਚ

ਨਾਰਥ ਸਾਊਂਡ (ਐਂਟੀਗਾ) – ਆਈਸੀਸੀ ਟੀ-20 ਵਿਸ਼ਵ ਕੱਪ 2024 ਦਾ 50ਵਾਂ ਮੈਚ ਵੈਸਟਇੰਡੀਜ਼ ਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਗਿਆ। ਇਸ ਮੈਚ ‘’ਚ ਦੱਖਣੀ ਅਫਰੀਕਾ ਨੇ ਵੈਸਟਇੰਡੀਜ਼ ਨੂੰ 3 ਵਿਕਟਾਂ ਨਾਲ ਹਰਾਇਆ ਤੇ ਇਸ ਦੇ ਨਾਲ ਹੀ ਟੀ-20 ਵਿਸ਼ਵ ਕੱਪ 2024 ਦੇ ਸੈਮੀਫਾਈਨਲ ਦੀ ਟਿਕਟ ਵੀ ਕਟਾ ਲਈ।ਮੈਚ ‘’ਚ ਵੈਸਟਇੰਡੀਜ਼ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ‘’ਚ ਅੱਠ ਵਿਕਟਾਂ ਗੁਆ ਕੇ 135 ਦੌੜਾਂ ਬਣਾਈਆਂ।
ਵੈਸਟਇੰਡੀਜ਼ ਲਈ ਕਾਈਲ ਮੇਅਰਜ਼ ਨੇ 35 ਦੌੜਾਂ ਬਣਾਈਆਂ। ਉੱਥੇ ਹੀ ਰੋਸਟਨ ਚੇਜ਼ ਨੇ 42 ਗੇਂਦਾਂ ’ਤੇ 52 ਦੌੜਾਂ ਦੀ ਪਾਰੀ ਖੇਡੀ, ਜਿਸ ’ਚ 3 ਚੌਕੇ ਅਤੇ 2 ਛੱਕੇ ਸ਼ਾਮਿਲ ਸਨ। ਮੈਚ ’ਚ ਮੀਂਹ ਕਾਰਨ ਡਕਵਰਥ ਲੁਈਸ ਨਿਯਮ ਤਹਿਤ 3 ਓਵਰ ਘੱਟ ਕੀਤੇ ਗਏ ਤੇ ਦੱਖਣੀ ਅਫਰੀਕਾ ਨੂੰ 17 ਓਵਰਾਂ ‘’ਚ 123 ਦੌੜਾਂ ਦਾ ਟੀਚਾ ਮਿਲਿਆ।
ਇਸ ਦੇ ਜਵਾਬ ‘’ਚ ਦੱਖਣੀ ਅਫਰੀਕਾ ਨੇ 5 ਗੇਂਦਾਂ ਬਾਕੀ ਰਹਿੰਦਿਆਂ ਟੀਚਾ ਹਾਸਲ ਕਰ ਲਿਆ।ਵੈਸਟਇੰਡੀਜ਼ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ‘’ਚ 8 ਵਿਕਟਾਂ ਗੁਆ ਕੇ 135 ਦੌੜਾਂ ਬਣਾਈਆਂ। ਵੈਸਟਇੰਡੀਜ਼ ਲਈ ਸਭ ਤੋਂ ਵੱਧ ਦੌੜਾਂ ਰੋਸਟਨ ਚੇਜ਼ ਦੇ ਬੱਲੇ ਤੋਂ ਆਈਆਂ, ਜਿਸ ਨੇ 42 ਗੇਂਦਾਂ ‘’ਚ 3 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 52 ਦੌੜਾਂ ਬਣਾਈਆਂ। ਇਸ ਦੌਰਾਨ ਉਸ ਦਾ ਸਟ੍ਰਾਈਕ ਰੇਟ 123 ਰਿਹਾ। ਉਸ ਤੋਂ ਇਲਾਵਾ ਕਾਈਲ ਮੇਅਰਜ਼ ਨੇ 35 ਦੌੜਾਂ ਦੀ ਪਾਰੀ ਖੇਡੀ। ਉੱਥੇ ਹੀ ਦੱਖਣੀ ਅਫਰੀਕਾ ਲਈ ਤਬਰੇਜ਼ ਸ਼ਮਸੀ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ 4 ਓਵਰਾਂ ਦੇ ਕੁੱਲ ਕੋਟੇ ਵਿਚ 3 ਵਿਕਟਾਂ ਲਈਆਂ। ਮੈਚ ਤੋਂ ਬਾਅਦ ਉਸ ਨੂੰ ਪਲੇਅਰ ਆਫ ਦਿ ਮੈਚ ਦਾ ਖਿਤਾਬ ਦਿੱਤਾ ਗਿਆ।

Related posts

ਹਰਿਆਣਾ ਸਰਕਾਰ ਕਾਮਨਵੈੱਲਥ ਖੇਡਾਂ ਦੇ ਜੇਤੂਆਂ ਨੂੰ ਨੂੰ ਦੇਵਗੀ ਕਰੋੜਾਂ ਰੁਪਏ ਦੇ ਇਨਾਮ

admin

52 ਸਾਲਾਂ ਬਾਅਦ ਮੈਚ ਜਿੱਤ ਕੇ ਕਾਂਗੋ ਨੇ ਫੀਫਾ ਵਿਸ਼ਵ ਕੱਪ ‘ਚ ਇਤਿਹਾਸ ਰਚਿਆ।

admin

ਆਸਟ੍ਰੇਲੀਆ ਨੇ ਐਸ਼ੇਜ਼ ਸੀਰੀਜ਼ ’ਚ ਬਣਾਈ ਬੜ੍ਹਤ, ਇੰਗਲੈਂਡ ਨੂੰ 275 ਦੌੜਾਂ ਨਾਲ ਹਰਾਇਆ

Bunty