India

ਭਾਰਤ ਇੱਕ ਰਣਨੀਤਿਕ ਸਾਂਝੇਦਾਰ: ਪੈਂਟਾਗਨ

ਮਿਲਵਾਕੀ – ਭਾਰਤ ਇਕ ਰਣਨੀਤਕ ਸਾਂਝੇਦਾਰ ਹੈ ਅਤੇ ਅਮਰੀਕਾ ਇਸ ਸਾਂਝੇਦਾਰੀ ਨੂੰ ਅੱਗੇ ਵਧਾਉਂਦੇ ਰਹਿਣ ਲਈ ਉਤਸ਼ਾਹਿਤ ਹੈ। ਅਮਰੀਕੀ ਰੱਖਿਆ ਵਿਭਾਗ ਦੇ ਹੈੱਡਕੁਆਰਟਰ ਪੈਂਟਾਗਨ ਨੇ ਇਹ ਗੱਲ ਆਖੀ। ਵਾਸ਼ਿੰਗਟਨ ਵਿੱਚ ਮੰਗਲਵਾਰ ਨੂੰ ਮੀਡੀਆ ਨਾਲ ਗੱਲਬਾਤ ਦੌਰਾਨ ਪੈਂਟਾਗਨ ਦੇ ਪ੍ਰੈੱਸ ਸਕੱਤਰ ਪੈਟ ਰਾਈਡਰ ਨੇ ਇਕ ਸਵਾਲ ਦੇ ਜਵਾਬ ਵਿੱਚ ਕਿਹਾ, ‘‘ਭਾਰਤ ਇਕ ਰਣਨੀਤਕ ਸਾਂਝੇਦਾਰ ਹੈ ਅਤੇ ਅਸੀਂ ਇਸ ਸਾਂਝੇਦਾਰੀ ਨੂੰ ਅੱਗੇ ਵਧਾਉਂਦੇ ਰਹਿਣ ਲਈ ਉਤਸ਼ਾਹਿਤ ਹਾਂ।’’ ਯੂਕਰੇਨ-ਰੂਸ ਜੰਗ ਨਾਲ ਜੁੜੇ ਇਕ ਸਵਾਲ ਦੇ ਜਵਾਬ ਵਿੱਚ ਰਾਈਡਰ ਨੇ ਕਿਹਾ, ‘‘ਗੱਲ ਜਦੋਂ ਯੂਕਰੇਨ ਤੇ ਯੂਕਰੇਨੀ ਖੇਤਰ ’ਤੇ ਰੂਸ ਦੇ ਨਾਜਾਇਜ਼ ਕਬਜ਼ੇ ਤੇ ਹਮਲੇ ਦੀ ਆਉਂਦੀ ਹੈ ਤਾਂ ਅਖ਼ੀਰ ਇਹ ਤੈਅ ਕਰਨ ਦੀ ਜ਼ਿੰਮੇਵਾਰੀ ਯੂਕਰੇਨ ’ਤੇ ਹੈ ਕਿ ਉਹ ਕਦੋਂ ਸ਼ਾਂਤੀ ਲਈ ਸਮਝੌਤਾ ਕਰਨ ਨੂੰ ਤਿਆਰ ਹੈ।’’ ਰਾਈਡਰ ਨੇ ਕਿਹਾ, ‘‘ਹੁਣੇ ਸਾਡਾ ਧਿਆਨ ਯੂਕਰੇਨ ਦੀ ਮਦਦ ਕਰਨ ’ਤੇ ਕੇਂਦਰਿਤ ਹੈ ਤਾਂ ਜੋ ਅਸੀਂ ਉਸ ਨੂੰ ਉਹ ਸਭ ਕੁਝ ਮੁਹੱਈਆ ਕਰਵਾ ਸਕੀਏ ਜਿਸ ਦੀ ਲੋੜ ਉਸ ਨੂੰ ਆਪਣੇ ਖੇਤਰ ਦੀ ਰੱਖਿਆ ਕਰਨ, ਆਪਣੀ ਪ੍ਰਭੂਸੱਤਾ ਦੀ ਰੱਖਿਆ ਕਰਨ ਅਤੇ ਕਬਜ਼ੇ ਵਾਲੇ ਖੇਤਰਾਂ ਨੂੰ ਵਾਪਸ ਲੈਣ ਲਈ ਹੈ।

Related posts

ਅਮਿਤ ਸ਼ਾਹ ਖ਼ਿਲਾਫ਼ ਇਤਰਾਜ਼ਯੋਗ ਬਿਆਨ ਦਾ ਮਾਮਲਾ ਰਾਹੁਲ ਗਾਂਧੀ ਦੀ 2 ਜੁਲਾਈ ਨੂੰ ਹੋਵੇਗੀ ਸੁਣਵਾਈ

Bunty

ਦੀਪਕੇ ਦੀ ਜੇਹਾਦੀ ਮਾਨਸਿਕਤਾ ਹੈ ਅਤੇ ਉਹ ਲੋਕਾਂ ਨੂੰ ਗੁੰਮਰਾਹ ਕਰ ਰਿਹਾ – ਗੁਰਜਰ

admin

ਏਅਰ ਚੀਫ ਮਾਰਸ਼ਲ ਵੀਆਰ ਚੌਧਰੀ ਨੇ ਕਿਹਾ, ਅਗਨੀਪਥ ਯੋਜਨਾ ਦਾ ਫ਼ੌਜ ‘ਤੇ ਨਹੀਂ ਪਵੇਗਾ ਕੋਈ ਅਸਰ

Bunty