International

ਸ਼ੇਖ ਹਸੀਨਾ ਥੋੜ੍ਹੇ ਸਮੇਂ ਲਈ ਦਿੱਲੀ ਵਿਚ ਰਹਿਣਗੇ: ਸਜੀਬ ਵਾਜਿਦ

ਢਾਕਾ – ਬੰਗਲਾਦੇਸ਼ ਵਿਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਤੋਂ ਬਾਅਦ ਦੇਸ਼ ਛੱਡ ਕੇ ਭਾਰਤ ਆਈ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਕੁੱਝ ਸਮੇਂ ਲਈ ਦਿੱਲੀ ਵਿਚ ਰਹੇਗੀ। ਇਹ ਜਾਣਕਾਰੀ ਹਸੀਨਾ ਦੇ ਪੁੱਤਰ ਸਜੀਬ ਵਾਜਿਦ ਜੋਏ ਨੇ ਦਿੱਤੀ। ਜ਼ਿਕਰਯੋਗ ਹੈ ਸ਼ੇਖ ਹਸੀਨਾ ਸੋਮਵਾਰ ਨੂੰ ਦਿੱਲੀ ਦੇ ਨਜ਼ਦੀਕ ਸਥਿਤ ਹਵਾਈ ਸੈਨਾ ਦੇ ਅੱਡੇ ’ਤੇ ਪਹੁੰਚੀ ਸੀ, ਜਿਸ ਨੂੰ ਸੁਰੱਖਿਆ ਕਾਰਨਾਂ ਦੇ ਚਲਦਿਆਂ ਬਾਅਦ ਵਿਚ ਇਕ ਸੁਰੱਖਿਅਤ ਥਾਂ ’ਤੇ ਭੇਜ ਦਿੱਤਾ ਗਿਆ ਸੀ। ਹਸੀਨਾ ਦੇ ਨਾਲ ਉਨ੍ਹਾਂ ਦੀ ਭੈਣ ਸ਼ੇਖ ਰਿਹਾਨਾ ਵੀ ਮੌਜੂਦ ਹਨ।ਜਰਮਨੀ ਮੀਡੀਆ ਦੇ ਅਦਾਰੇ ਨੂੰ ਦਿੱਤੇ ਇਕ ਇੰਟਰਵਿਊ ਦੌਰਾਨ ਕਿਸੇ ਹੋਰ ਦੇਸ਼ ਵਿਚ ਸ਼ਰਨ ਮੰਗੇ ਜਾਣ ਬਾਰੇ ਸ਼ੇਖ ਹਸੀਨਾ ਦੀ ਯੋਜਨਾ ਬਾਰੇ ਸਵਾਲ ਦੇ ਜਵਾਬ ਵਿਚ ਜੋਏ ਨੇ ਕਿਹਾ ਇਹ ਸਭ ਅਫ਼ਵਾਹਾਂ ਹਨ, ਇਸ ਬਾਰੇ ਹਾਲੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ ਅਤੇ ਮੇਰੀ ਭੈਣ ਉਨ੍ਹਾਂ ਦੇ ਨਾਲ ਹੈ ਅਤੇ ਉਹ ਇਕੱਲੇ ਨਹੀਂ ਹਨ।ਸ਼ੇਖ ਹਸੀਨਾ ਧੀ ਵਿਸ਼ਵ ਸਿਹਤ ਸੰਗਠਨ ਦੀ ਦੱਖਣ ਪੂਰਬ ਏਸ਼ੀਆ ਖੇਤਰ ਦੀ ਨਿਰਦੇਸ਼ਕ ਹੈ, ਜਿਸਦਾ ਮੁੱਖ ਦਫ਼ਤਰ ਦਿੱਲੀ ਵਿਚ ਸਥਿਤ ਹੈ। ਬਿ੍ਰਟੇਨ ਵੱਲੋਂ ਸ਼ਰਣ ਦੇਣ ਲਈ ਟਾਲਮਟੋਲ ਕੀਤੇ ਜਾਣ ਤੋਂ ਬਾਅਦ ਹਸੀਨਾ ਦੀ ਲੰਡਨ ਯਾਤਰਾ ਦੀ ਯੋਜਨਾ ਅੱਧ ਵਿਚਕਾਰ ਲਟਕ ਗਈ ਹੈ।

Related posts

ਈਰਾਨ-ਅਮਰੀਕਾ ਦੀ ਜੇਨੇਵਾ ‘ਚ ਦੂਜੇ ਦੌਰ ਦੀ ਗੱਲਬਾਤ ਬੇ-ਸਿੱਟਾ ਰਹੀ !

admin

ਡੁਬਈ ਵਿੱਚ ਦੁਨੀਆਂ ਦੀ ਪਹਿਲੀ ‘ਗੋਲਡ ਸਟ੍ਰੀਟ’ ਸ਼ੁਰੂ ਹੋਵੇਗੀ !

admin

ਸਪੇਸ ਐਕਸ ਯੋਜਨਾ : ਚੰਦ ਅਤੇ ਮੰਗਲ ਗ੍ਰਹਿਆਂ ਉਪਰ ਕਿਹੋ ਜਿਹੇ ਹੋਣਗੇ ਸ਼ਹਿਰ ?

admin