International

ਪ੍ਰਦਰਸ਼ਨਕਾਰੀਆਂ ਦੀਆਂ ਹੱਤਿਆਵਾਂ ਦੀ ਜਾਂਚ ਲਈ ਸੰਯੁਕਤ ਰਾਸ਼ਟਰ ਦੀ ਟੀਮ ਬੰਗਲਾਦੇਸ਼ ਪਹੁੰਚੇਗੀ

ਢਾਕਾ – ਸੰਯੁਕਤ ਰਾਸ਼ਟਰ ਦੇ ਮਾਹਿਰਾਂ ਦੀ ਇਕ ਟੀਮ ਪ੍ਰਦਰਸ਼ਨਕਾਰੀਆਂ ਦੀਆਂ ਹੱਤਿਆਵਾਂ ਦੀ ਜਾਂਚ ਲਈ ਢਾਕਾ ਪੁੱਜਣ ਵਾਲੀ ਹੈ। ਇਸ ਮਹੀਨੇ ਦੇ ਸ਼ੁਰੂ ਵਿਚ ਸ਼ੇਖ ਹਸੀਨਾ ਦੇ ਪ੍ਰਧਾਨ ਮੰਤਰੀ ਵਜੋਂ ਅਸਤੀਫ਼ਾ ਦੇਣ ਤੋਂ ਪਹਿਲਾਂ ਅਤੇ ਬਾਅਦ ਵਿਚ ਘੱਟੋ-ਘੱਟ 650 ਪ੍ਰਦਰਸ਼ਨਕਾਰੀਆਂ ਦੀ ਹੱਤਿਆ ਹੋਈ ਸੀ। ਇਸ ਸਬੰਧੀ ਇਥੇ ਇਕ ਅਧਿਕਾਰੀ ਨੇ ਕਿਹਾ ਸੰਯੁਕਤ ਰਾਸ਼ਟਰ ਦੀ ਟੀਮ ਤੋਂ ਉਮੀਦ ਹੈ ਕਿ 1 ਜੁਲਾਈ ਤੋਂ 15 ਅਗਸਤ ਦਰਮਿਆਨ ਹੋਈਆਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਜਾਂਚ ਲਈ ਵਿਸਤਿ੍ਰਤ ਨਿਯਮਾਂ ਅਤੇ ਸ਼ਰਤਾਂ ‘ਤੇ ਚਰਚਾ ਕੀਤੀ ਜਾਵੇਗੀ। ਅਧਿਕਾਰੀ ਨੇ ਅੱਗੇ ਕਿਹਾ ਕਿ ਵਫ਼ਦ ਇੱਥੇ ਘੱਟੋ-ਘੱਟ ਇੱਕ ਹਫ਼ਤਾ ਰੁਕੇਗਾ ਅਤੇ ਸਿਵਲ ਸੁਸਾਇਟੀ ਸਮੂਹਾਂ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਪੀੜਤਾਂ, ਵਿਦਿਆਰਥੀਆਂ ਅਤੇ ਸਰਕਾਰੀ ਅਧਿਕਾਰੀਆਂ ਅਤੇ ਸਬੰਧਤ ਕਿਸੇ ਵੀ ਵਿਅਕਤੀ ਨਾਲ ਮੁਲਾਕਾਤ ਕਰੇਗਾ।

Related posts

ਮੰਕੀਪੌਕਸ ਬਾਰੇ ਅਮਰੀਕਾ ਦਾ ਦਾਅਵਾ, ਐਂਟੀਵਾਇਰਲ ਟੇਕੋਵਾਇਰੀਮੈਟ ਇਲਾਜ ‘ਚ ਹੈ ਪ੍ਰਭਾਵਸ਼ਾਲੀ ਤੇ ਸੁਰੱਖਿਅਤ

Bunty

ਯੂਕਰੇਨ ਵੱਲੋਂ ਰੂਸ ਦੇ ਹਥਿਆਰਾਂ ਦੇ ਡਿੱਪੂ ’ਤੇ ਡਰੋਨ ਹਮਲਾ ਕਈ ਮਿਜ਼ਾਈਲਾਂ, ਬੰਬ, ਗੋਲਾ ਬਾਰੂਦ ਤਬਾਹ

Bunty

ਅਮਰੀਕਾ ਤਕ ਪਹੁੰਚਾ ਓਮੀਕ੍ਰੋਨ, ਦੁਨੀਆ ਭਰ ‘ਚ ਵੱਧੀ ਬੇਚੈਨੀ

Bunty