India

ਸੋਪੋਰ ’ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚ ਹੋਇਆ ਮੁਕਾਬਲਾ

ਸ੍ਰੀਨਗਰ – ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ’ਚ ਸ਼ਨੀਵਾਰ ਨੂੰ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਹੋਣ ਦੀ ਸੂਚਨਾ ਮਿਲੀ ਹੈ। ਇਸ ਮੁਕਾਬਲੇ ਦੀ ਜਾਣਕਾਰੀ ਪੁਲਸ ਵਲੋਂ ਦਿੱਤੀ ਗਈ ਹੈ। ਪੁਲਸ ਨੇ ਦੱਸਿਆ ਕਿ ਇਲਾਕੇ ਦੀ ਘੇਰਾਬੰਦੀ ਕਰ ਲਈ ਗਈ ਹੈ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ।
ਪੁਲਸ ਦੇ ਕਸ਼ਮੀਰ ਜ਼ੋਨ ਨੇ ਸੋਸ਼ਲ ਮੀਡੀਆ ਪਲੇਟਫਾਰਮ ’ਐਕਸ’ ’ਤੇ ਇਕ ਪੋਸਟ ’ਚ ਕਿਹਾ, ’’ਇਹ ਮੁਕਾਬਲਾ ਸੋਪੋਰ ਦੇ ਵਾਟਰਗਾਮ ਇਲਾਕੇ ’ਚ ਹੋਇਆ ਹੈ। ਚੌਕਸ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ।’’ ਪੁਲਸ ਨੇ ਕਿਹਾ ਕਿ ਵਿਸਤਿ੍ਰਤ ਜਾਣਕਾਰੀ ਦੀ ਉਡੀਕ ਹੈ। ਹਾਲਾਂਕਿ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਗੋਲੀਬਾਰੀ ਵਾਲੀ ਥਾਂ ਦੇ ਨੇੜੇ ਇਕ ਵਿਅਕਤੀ ਨੂੰ ਡਿੱਗਿਆ ਦੇਖਿਆ ਗਿਆ। ਉਨ੍ਹਾਂ ਕਿਹਾ ਕਿ ਪੁਲਸ ਤੱਥਾਂ ਦਾ ਪਤਾ ਲਗਾ ਰਹੀ ਹੈ।

Related posts

‘ਮੇਕ ਇਨ ਇੰਡੀਆ’ ਦੀ ਵਧੇਗੀ ਤਾਕਤ , ਭਾਰਤੀ ਫ਼ੌਜ ਨੂੰ ਮਿਲੇਗੀ ਆਕਾਸ਼ ਪ੍ਰਾਈਮ ਏਅਰ ਡਿਫੈਂਸ ਮਿਜ਼ਾਈਲ ਸਿਸਟਮ ਦੀਆਂ ਦੋ ਨਵੀਆਂ ਰੈਜੀਮੈਂਟਾਂ

Bunty

151 ਪੁਲਿਸ ਮੁਲਾਜ਼ਮਾਂ ਨੂੰ ਗ੍ਰਹਿ ਮੰਤਰਾਲੇ ਤੋਂ ਮਿਲਣਗੇ ਮੈਡਲ, ਉਨ੍ਹਾਂ ਨੇ ਅਹਿਮ ਕੇਸਾਂ ਦੀ ਜਾਂਚ ‘ਚ ਬਾਖੂਬੀ ਨਿਭਾਈ ਜ਼ਿੰਮੇਵਾਰੀ

Bunty

ਹਾਈ ਕਰੋਟ ਨੇ ਕਿਹਾ ਕਾਨੂੰਨ ਸਾਰਿਆਂ ਲਈ ਬਰਾਬਰ ਹੈ, ਕਿਵੇਂ ਦਿੱਤੀ ਗਈ 500 ਲੋਕਾਂ ਨੂੰ ਪ੍ਰਦਰਸ਼ਨ ਦੀ ਮਨਜ਼ੂਰੀ

Bunty