International

ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵਿਰੁੱਧ ਹੱਤਿਆ ਦੇ 2 ਨਵੇਂ ਮਾਮਲੇ ਦਰਜ

ਢਾਕਾ – ਬੰਗਲਾਦੇਸ਼ ’ਚ ਰਾਖਵਾਂਕਰਨ ਸੁਧਾਰ ਵਿਰੋਧ ਪ੍ਰਦਰਸ਼ਨਾਂ ਦੌਰਾਨ ਬੀ.ਐਨ.ਪੀ. ਦੇ ਦੋ ਮੁਲਾਜ਼ਮਾਂ ਸਮੇਤ 3 ਲੋਕਾਂ ਦੀ ਮੌਤ ਨੂੰ ਲੈ ਕੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਉਨ੍ਹਾਂ ਦੇ ਸਾਬਕਾ ਕੈਬਨਿਟ ਮੰਤਰੀਆਂ ਵਿਰੁੱਧ ਕਤਲ ਦੇ 2 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਸ਼ੁੱਕਰਵਾਰ ਨੂੰ ਢਾਤਾ ਦੀਆਂ ਅਦਾਲਤਾਂ ’ਚ ਇਹ ਦੋਵੇਂ ਮਾਮਲੇ ਦਰਜ ਕੀਤੇ ਗਏ ਹਨ, ਜੋ 76 ਸਾਲਾ ਹਸੀਨਾ ਵਿਰੁੱਧ ਦਰਜ ਕਈ ਵੱਖ-ਵੱਖ ਮਾਮਲਿਆਂ ’ਚ ਨਵੇਂ ਹਨ। ਸਰਕਾਰੀਆਂ ਨੌਕਰੀਆਂ ’ਚ ਰਾਖਵਾਂਕਰਨ ਪ੍ਰਣਾਲੀ ਵਿਰੁੱਧ ਵਿਦਿਆਰਥੀਆਂ ਦੇ ਭਾਰੀ ਪ੍ਰਦਰਸ਼ਨ ਤੋਂ ਬਾਅਦ ਸ਼ੇਖ ਹਸੀਨਾ ਨੇ 5 ਅਗਸਤ ਨੂੰ ਆਪਣਾ ਅਹੁਦਾ ਛੱਡ ਕੇ ਭਾਰਤ ਚਲੀ ਗਈ ਸੀ।
’ਡੇਲੀ ਸਟਾਰ’ ਅਖਬਾਰ ਅਨੁਸਾਰ ਇਨ੍ਹਾਂ ਦੋਵਾਂ ਮਾਮਲਿਾਂ ਨਾਲ ਹੀ ਹਸੀਨਾ ਵਿਰੁੱਧ ਦਰਜ ਮਾਮਲਿਆਂ ਦੀ ਗਿਣਤੀ 84 ਪਹੁੰਚ ਗਈ ਹੈ, ਜਿਸ ’ਚ 70 ਮਾਮਲਿਆਂ ’ਚ ਹਤਿਆ ਦੇ ਦੋਸ਼, 8 ਮਾਮਲਿਆਂ ’ਚ ਮਨੁੱਖਤਾ ਦੇ ਵਿਰੁੱਧ ਅਪਰਾਧ ਅਤੇ ਕਤਲੇਆਮ ਦੇ ਦੋਸ਼, 3 ਮਾਮਲਿਆਂ ’ਚ ਕਥਿਤ ਗਿ੍ਰਫਤਾਰੀ ਦੇ ਦੋਸ਼ ਅਤੇ 3 ਹੋਰ ਵੱਖਰੇ ਦੋਸ਼ ਸ਼ਾਮਲ ਹਨ। ਬਾਂਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ.ਐਨ.ਪੀ.) ਦੇ ਮਤਿਉਰ ਰਹਮਾਨ ਨੇ 4 ਅਗਸਤ ਨੂੰ ਪਾਰਟੀ ਮੁਲਾਜ਼ਮਾਂ ਜੁਲਕਰ ਹੁਸੈਨ (38) ਅਤੇ ਅੰਜਨਾ (28) ਦੀ ਮੌਤ ਨੂੰ ਲੈ ਕੇ ਕਿਸ਼ੋਰਗੰਜ ’ਚ ਮਾਮਲਾ ਦਰਜ ਕਰਵਾਇਆ।

Related posts

ਪਾਕਿਸਤਾਨ : ਪੁਲਸ ਹੈੱਡਕੁਆਰਟਰ ਤੇ ਅੱਤਵਾਦੀਆਂ ਦਾ ਹਮਲਾ, 3 ਪੁਲਸ ਮੁਲਾਜ਼ਮਾਂ ਦੀ ਮੌਤ

Bunty

ਦੱਖਣੀ ਗਾਜ਼ਾ ’ਚ ਸਕੂਲ ’ਤੇ ਇਜ਼ਰਾਇਲੀ ਹਮਲੇ ਕਾਰਨ ਅਲ ਜਜ਼ੀਰਾ ਦੇ ਕੈਮਰਾਮੈਨ ਦੀ ਮੌਤ ਤੇ ਪੱਤਰਕਾਰ ਜ਼ਖ਼ਮੀ

Bunty

ਕੈਨੇਡਾ: ਹਰਦੀਪ ਨਿੱਝਰ ਹੱਤਿਆ ਮਾਮਲੇ ਵਿੱਚ ਚੌਥਾ ਭਾਰਤੀ ਨਾਗਰਿਕ ਗਿ੍ਰਫ਼ਤਾਰ

Bunty