Punjab

ਖ਼ਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਖਿਡਾਰਣਾਂ ਨੇ ਵੱਖ—ਵੱਖ ਖੇਡਾਂ ’ਚ ਤਗਮੇ ਹਾਸਲ ਕੀਤੇ

ਅੰਮ੍ਰਿਤਸਰ — ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ‘68ਵੀਂ ਪੰਜਾਬ ਰਾਜ ਜ਼ਿਲ੍ਹਾ ਪੱਧਰ ਸਕੂਲ ਖੇਡਾਂ 2024-25’ ਦੇ ਹੈਡਬਾਲ, ਵਾਲੀਬਾਲ, ਫ਼ੈਨਸਿੰਗ ਅਤੇ ਹਾਕੀ ਮੁਕਾਬਲਿਆਂ ’ਚ ਆਪਣੇ ਵਧੀਆ ਪ੍ਰਦਰਸ਼ਨ ਨਾਲ ਸ਼ਾਨਦਾਰ ਸਥਾਨ ਪ੍ਰਾਪਤ ਕਰਕੇ ਵੱਖ-ਵੱਖ ਤਗਮਿਆਂ ’ਤੇ ਕਬਜ਼ਾ ਕੀਤਾ ਹੈ।

ਇਸ ਸਬੰਧੀ ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਨੇ ਉਕਤ ਖੇਡਾਂ ’ਚ ਸ਼ਾਨਦਾਰ ਕਾਰਗੁਜ਼ਾਰੀ ਪੇਸ਼ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਹੈਡਬਾਲ ਦੀ ਅੰਡਰ-14, 17 ਅਤੇ 19 ਦੀਆਂ ਟੀਮਾਂ ਨੇ ਦੂਜਾ, ਵਾਲੀਬਾਲ ’ਚ ਅੰਡਰ-14 ਟੀਮ ਨੇ ਪਹਿਲਾਂ ਅਤੇ ਅੰਡਰ-17 ਟੀਮ ਨੇ ਦੂਜਾ ਸਥਾਨ ਹਾਸਲ ਕੀਤਾ ਹੈ।

ਉਨ੍ਹਾਂ ਕਿਹਾ ਕਿ ਫ਼ੈਨਸਿੰਗ ਮੁਕਾਬਲੇ ’ਚ ਅੰਡਰ-19 ਦੀ ਨਵਜੋਤ ਕੌਰ ਨੇ ਚਾਂਦੀ, ਜਸ਼ਨਦੀਪ ਕੌਰ ਨੇ 2 ਚਾਂਦੀ, ਕੀਰਤੀ ਨੇ ਚਾਂਦੀ ਤੇ ਕਾਂਸੇ, ਜਾਨਵੀ ਨੇ ਕਾਂਸੇ ਦਾ ਤਗਮਾ ਪ੍ਰਾਪਤ ਕੀਤਾ ਹੈ। ਜਦ ਕਿ ਹਾਕੀ ’ਚੋਂ ਅੰਡਰ-19 ਦੀ ਟੀਮ ਨੇ ਪਹਿਲੇ ਸਥਾਨ ’ਤੇ ਕਾਬਜ਼ ਰਹਿ ਕੇ ਸਕੂਲ, ਜ਼ਿਲ੍ਹੇ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਪ੍ਰਿੰ: ਨਾਗਪਾਲ ਨੇ ਖਿਡਾਰਣਾਂ ਦੀ ਜਿੱਤ ਅਤੇ ਮਿਹਨਤ ਲਈ ਸਬੰਧਿਤ ਕੋਚਾਂ ਅਤੇ ਵਿਦਿਆਰਥਣਾਂ ਦੇ ਮਾਤਾ-ਪਿਤਾ ਨੂੰ ਵੀ ਵਧਾਈ ਦਿੱਤੀ।

Related posts

ਦਸਮ ਪਾਤਸ਼ਾਹ ਬਾਰੇ ਅਪਮਾਨਜਨਕ ਸ਼ਬਦਾਵਲੀ ਬੋਲਣ ਵਾਲੇ ਵਿਅਕਤੀ ਨੂੰ ਦਿੱਤੀ ਜਾਵੇ ਸਖ਼ਤ ਸਜ਼ਾ- ਐਡਵੋਕੇਟ ਧਾਮੀ

Bunty

ਮਨੋਰੋਗ ਅਤੇ ਕੈਰੀਅਰ ਚੋਣ ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ

admin

ਕੋਰੋਨਾ ਮਹਾਮਾਰੀ ਦੇ ਕਹਿਰ ਤੋਂ ਬਚਾਅ ਲਈ ਸਰਕਾਰੀ ਸਿਹਤ ਸੇਵਾਵਾਂ ਦੀ ਮਜ਼ਬੂਤੀ ਜ਼ਰੂਰੀ : ਅਮਨ ਅਰੋੜਾ

Bunty