Punjab

ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਮ ਰਹੀਮ ਨੇ 20 ਦਿਨਾਂ ਦੀ ਪੈਰੋਲ ਮੰਗੀ

ਚੰਡੀਗੜ੍ਹ – ਡੇਰਾ ਸੱਚਾ ਸੌਦਾ ਦੇ ਮੁਖੀ ਅਤੇ ਜਬਰ-ਜਨਾਹ ਦੇ ਦੋਸ਼ੀ ਗੁਰਮੀਤ ਰਾਮ ਰਹੀਮ ਨੇ 20 ਦਿਨਾਂ ਦੀ ਪੈਰੋਲ ਦੀ ਅਪੀਲ ਕੀਤੀ ਹੈ। ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਇਹ ਅਪੀਲ 5 ਅਕਤੂਬਰ ਨੂੰ ਹੋਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਕੀਤੀ ਗਈ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਚੋਣ ਜ਼ਾਬਤਾ ਲਾਗੂ ਹੋਣ ਕਰ ਕੇ ਡੇਰਾ ਮੁਖੀ ਦੀ ਪੈਰੋਲ ਅਪੀਲ ਚੋਣ ਦਫ਼ਤਰ ਨੂੰ ਭੇਜ ਦਿੱਤੀ ਗਈ ਹੈ, ਜਿਸ ਨੇ ਜੇਲ੍ਹ ਵਿਭਾਗ ਨੂੰ ਅਪੀਲ ਪਿਛਲੇ ਅਜਿਹੇ ‘ਅਚਨਚੇਤ ਤੇ ਜ਼ਰੂਰੀ’ ਕਾਰਨ ਦੱਸਣ ਨੂੰ ਕਿਹਾ ਹੈ ਜੋ ਚੋਣਾਂ ਦੌਰਾਨ ਦੋਸ਼ੀ ਨੂੰ ਪੈਰੋਲ ’ਤੇ ਰਿਹਾਅ ਕਰਨ ਨੂੰ ਉਚਿਤ ਠਹਿਰਾਉਾਂਦੇਹੋਣ। ਡੇਰਾ ਮੁਖੀ ਨੇ ਇਜਾਜ਼ਤ ਮਿਲਣ ਦੀ ਸੂਰਤ ਵਿੱਚ ਪੈਰੋਲ ਦੇ ਸਮੇਂ ਦੌਰਾਨ ਉੱਤਰ ਪ੍ਰਦੇਸ਼ ਦੇ ਬਾਗਪਤ ਵਿੱਚ ਰਹਿਣ ਦੀ ਗੱਲ ਕਹੀ ਹੈ।

Related posts

7 ਰੋਜਾ ‘ਏ.ਆਈ. ਤੋਂ ਡਾਟਾ ਵਿਸ਼ਲੇਸ਼ਣ’ ਸਿਖਲਾਈ ਵਰਕਸ਼ਾਪ ਕਰਵਾਈ ਗਈ !

admin

“ਦੇਸ਼ ਅਸਾਡਾ ਕਿਥੋਂ ਕਿਥੇ ਪਹੁੰਚ ਗਿਆ” ਵਿਸ਼ੇ ‘ਤੇ ਸੈਮੀਨਾਰ 24 ਮਈ ਨੂੰ

admin

ਮੁੱਖ ਮੰਤਰੀ ਚੰਨੀ ਦੇ ਘਰ ਕੋਰੋਨਾ ਦੀ ਐਂਟਰੀ, ਪਤਨੀ, ਬੇਟਾ ਤੇ ਨੂੰਹ ਪਾਜ਼ੇਟਿਵ,ਘਰ ‘ਚ ਹੀ ਆਈਸੋਲੇਟ

Bunty