International

ਕਿਮ ਵੱਲੋਂ ਦੱਖਣੀ ਕੋਰੀਆ ਨੂੰ ਪਰਮਾਣੂ ਹਮਲਿਆਂ ਨਾਲ ਤਬਾਹ ਕਰਨ ਦੀ ਧਮਕੀ

ਸਿਓਲ – ਉੱਤਰੀ ਕੋਰੀਆ ਦੇ ਆਗੂ ਕਿਮ ਜੌਂਗ ਉੱਨ ਨੇ ਦੱਖਣੀ ਕੋਰੀਆ ਖਿਲਾਫ਼ ਪਰਮਾਣੂ ਹਥਿਆਰ ਵਰਤਣ ਦੀ ਧਮਕੀ ਦਿੱਤੀ ਹੈ। ਕੋਰਿਆਈ ਆਗੂ ਨੇ ਕਿਹਾ ਕਿ ਜੇ ਉਨ੍ਹਾਂ ਦੇ ਮੁਲਕ ਨੂੰ ਉਕਸਾਇਆ ਗਿਆ ਤਾਂ ਉਹ ਦੱਖਣੀ ਕੋਰੀਆ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਣਗੇ। ਉੱਨ ਨੇ ਇਹ ਧਮਕੀ ਦੱਖਣ ਕੋਰਿਆਈ ਆਗੂਆਂ ਦੀ ਉਸ ਚੇਤਾਵਨੀ ਦੇ ਸੰਦਰਭ ਵਿਚ ਦਿੱਤੀ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਜੇ ਉੱਤਰੀ ਕੋਰੀਆ ਨੇ ਪਰਮਾਣੂ ਹਥਿਆਰ ਵਰਤੇ ਤਾਂ ਕਿਮ ਹਕੂਮਤ ਡਿੱਗ ਜਾਵੇਗੀ। ਸੱਜਰੀਆਂ ਟਿੱਪਣੀਆਂ ਉੱਤਰੀ ਕੋਰੀਆ ਵੱਲੋਂ ਇਕ ਹੋਰ ਪਰਮਾਣੂ ਟਿਕਾਣੇ ਦਾ ਐਲਾਨ ਕਰਨ ਤੇ ਮਿਜ਼ਾਈਲ ਪ੍ਰੀਖਣ ਜਾਰੀ ਰੱਖਣ ਮਗਰੋਂ ਸਾਹਮਣੇ ਆਈਆਂ ਹਨ।

Related posts

ਸਿੰਗਾਪੁਰ ਏਅਰਲਾਈਨਜ਼ ਦੀ ਉਡਾਣ ‘ਚ ਬੰਬ ਦੀ ਅਫਵਾਹ, ਇਕ ਗ੍ਰਿਫਤਾਰ

Bunty

ਬੰਗਲਾ ਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਭਾਰਤ ਨੂੰ ਚਟਗਾਂਵ ਬੰਦਰਗਾਹ ਵਰਤਣ ਦੀ ਕੀਤੀ ਪੇਸ਼ਕਸ਼

Bunty

ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੇ ਰੂਸ-ਯੂਕਰੇਨ ਜੰਗ ਨੂੰ ਕਿਹਾ ਬੇਤੁਕਾ, ਕਿਹਾ- ਮੇਰੇ ਪਰਿਵਾਰ ਦਾ ਇੱਕ ਹਿੱਸਾ ਖ਼ਤਮ ਹੋ ਗਿਐ

Bunty