India

ਸੀ.ਬੀ.ਆਈ. ਨੇ ਖ਼ੂਨ ਦੇ ਧੱਬੇ, ਮੁਲਜ਼ਮ ਦੀ ਡੀ.ਐਨ.ਏ. ਰਿਪੋਰਟ ਸਣੇ 11 ਸਬੂਤ ਸੂਚੀਬੱਧ ਕੀਤੇ

ਕੋਲਕਾਤਾ – ਸੀਬੀਆਈ ਨੇ ਇੱਥੇ ਆਰ. ਜੀ. ਕਰ ਹਸਪਤਾਲ ਵਿੱਚ ਮਹਿਲਾ ਡਾਕਟਰ ਨਾਲ ਕਥਿਤ ਜਬਰ-ਜਨਾਹ ਤੇ ਹੱਤਿਆ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੋਲਕਾਤਾ ਪੁਲੀਸ ਦੇ ਵਾਲੰਟੀਅਰ ਸੰਜੇ ਰਾਏ ਨੂੰ ਇਕੱਲਾ ਮੁਲਜ਼ਮ ਠਹਿਰਾਉਣ ਲਈ ਆਪਣੇ ਦੋਸ਼ ਪੱਤਰ ਵਿੱਚ ਡੀਐੱਨਏ ਅਤੇ ਖ਼ੂਨ ਦੇ ਨਮੂਨਿਆਂ ਦੀ ਰਿਪੋਰਟ ਵਰਗੇ 11 ਸਬੂਤ ਸੂਚੀਬੱਧ ਕੀਤੇ ਹਨ।
ਸੀਬੀਆਈ ਨੇ ਰਾਏ ਖਿਲਾਫ਼ ਸਬੂਤ ਵਜੋਂ ਮ੍ਰਿਤਕ ਡਾਕਟਰ ਦੇ ਸਰੀਰ ਵਿੱਚ ਮੁਲਜ਼ਮ ਦੇ ਡੀਐੱਨਏ ਦੀ ਮੌਜੂਦਗੀ, ਛੋਟੇ ਵਾਲ, ਮ੍ਰਿਤਕਾ ਦੇ ਖ਼ੂਨ ਦੇ ਧੱਬੇ, ਰਾਏ ਦੇ ਸਰੀਰ ’ਤੇ ਸੱਟਾਂ, ਸੀਸੀਟੀਵੀ ਫੁਟੇਜ ਅਤੇ ‘ਕਾਲ ਡਿਟੇਲ ਰਿਕਾਰਡ’ (ਸੀਡੀਆਰ) ਮੁਤਾਬਕ ਉਸ ਦੇ ਮੋਬਾਈਲ ਫੋਨ ਦੀ ਲੋਕੇਸ਼ਨ ਦਾ ਜ਼ਿਕਰ ਕੀਤਾ ਹੈ। ਦੋਸ਼ ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਰਾਏ ਨੂੰ ਮਹਿਲਾ ਡਾਕਟਰ ਵੱਲੋਂ ਕੀਤੇ ਗਏ ਵਿਰੋਧ/ਸੰਘਰਸ਼ ਦੇ ਨਿਸ਼ਾਨ ਵਜੋਂ ਜ਼ੋਰ-ਜਬਰਦਸਤੀ ਨਾਲ ਲੱਗਣ ਵਾਲੀਆਂ ਸੱਟਾਂ ਲੱਗੀਆਂ ਸਨ।’’

Related posts

ਉੱਤਰ ਪੱਛਮੀ ਭਾਰਤ ਤੇ ਮੱਧ ਪ੍ਰਦੇਸ਼ ‘ਚ ਸੀਤ ਲਹਿਰ ਕਾਰਨ ਸਥਿਤੀ ਗੰਭੀਰ

Bunty

ਇਜ਼ਰਾਈਲ ’ਤੇ ਹਮਾਸ ਦਾ ਹਮਲਾ ਅੱਤਵਾਦ ਦੀ ਵੱਡੀ ਕਾਰਵਾਈ : ਜੈਸ਼ੰਕਰ

Bunty

ਬਾਈਕ ਅਤੇ ਸਕੂਟਰ ਮਾਲਕਾਂ ਲਈ ਰੁਜ਼ਗਾਰ ਦਾ ਇੱਕ ਨਵਾਂ ਮੌਕਾ – ਗਡਕਰੀ

admin