India

ਦੇਸ਼ ’ਚ ਕੋਰੋਨਾ ਦੇ 761 ਨਵੇਂ ਮਾਮਲੇ ਦਰਜ, 12 ਮਰੀਜ਼ਾਂ ਦੀ ਹੋਈ ਮੌਤ

ਨਵੀਂ ਦਿੱਲੀ – ਦੇਸ਼ ’ਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ 761 ਮਾਮਲੇ ਦਰਜ ਕੀਤੇ ਗਏ ਹਨ, ਜਦੋਂ ਕਿ ਸੰਕਰਮਣ ਨਾਲ 12 ਲੋਕਾਂ ਦੀ ਮੌਤ ਹੋਈ। ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਅਨੁਸਾਰ ਇਹ ਜਾਣਕਾਰੀ ਮਿਲੀ ਹੈ। ਸਵੇਰੇ 8 ਵਜੇ ਤੱਕ ਜਾਰੀ ਕੀਤੇ ਅੰਕੜਿਆਂ ਅਨੁਸਾਰ, ਦੇਸ਼ ’ਚ ਸਰਗਰਮ ਕੋਰੋਨਾ ਪੀੜਤਾਂ ਦੀ ਗਿਣਤੀ ਵੀਰਵਾਰ ਨੂੰ 4334 ਤੋਂ ਘੱਟ ਕੇ 4423 ਹੋ ਗਈ। ਕੇਰਲ ’ਚ ਕੋਰੋਨਾ ਦੇ ਸਭ ਤੋਂ ਵੱਧ ਸਰਗਰਮ ਮਾਮਲੇ 1249 ਹਨ। ਉਸ ਤੋਂ ਬਾਅਦ ਕਰਨਾਟਕ ’ਚ 1240, ਮਹਾਰਾਸ਼ਟਰ ’ਚ 914, ਤਾਮਿਲਨਾਡੂ ’ਚ 190, ਛੱਤੀਸਗੜ੍ਹ ਅਤੇ ਆਂਧਰਾ ਪ੍ਰਦੇਸ਼ ’ਚ 128-128 ਮਾਮਲੇ ਹਨ।
ਅੰਕੜਿਆਂ ਅਨੁਸਾਰ ਸੰਕਰਮਣ ਨਾਲ ਸਭ ਤੋਂ ਵੱਧ 12 ਮੌਤਾਂ ਕੇਰਲ ’ਚ ਦਰਜ ਕੀਤੀਆਂ ਗਈਆਂ। ਉਸ ਤੋਂ ਬਾਅਦ ਕਰਨਾਟਕ ’ਚ ਚਾਰ, ਮਹਾਰਾਸ਼ਟਰ ’ਚ 2 ਅਤੇ ਉੱਤਰ ਪ੍ਰਦੇਸ਼ ’ਚ ਇਕ ਮੌਤ ਦਰਜ ਕੀਤੀ ਗਈ। 5 ਦਸੰਬਰ ਤੱਕ ਪੀੜਤਾਂ ਦੀ ਗਿਣਤੀ ਦੋਹਰੇ ਅੰਕਾਂ ਸੀ ਪਰ ਠੰਡ ਅਤੇ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਦੇ ਆਉਣ ਤੋਂ ਬਾਅਦ ਇਨ੍ਹਾਂ ਮਾਮਲਿਆਂ ’ਚ ਮੁੜ ਵਾਧਾ ਹੋਣਾ ਸ਼ੁਰੂ ਹੋ ਗਿਆ। 2020 ਦੀ ਸ਼ੁਰੂਆਤ ’ਚ ਆਈ ਮਹਾਮਾਰੀ ਜਦੋਂ ਆਪਣੇ ਸਿਖਰ ’ਤੇ ਸੀ ਤਾਂ ਰੋਜ਼ਾਨਾ ਲੱਖਾਂ ਮਾਮਲੇ ਸਾਹਮਣੇ ਆ ਰਹੇ ਸਨ। ਪਿਛਲੇ 4 ਸਾਲਾਂ ’ਚ ਦੇਸ਼ ਭਰ ’ਚ 4.5 ਕਰੋੜ ਤੋਂ ਵੱਦ ਲੋਕ ਪੀੜਤ ਹੋਏ ਹਨ ਅਤੇ 5.3 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਮੰਤਰਾਲਾ ਦੀ ਵੈੱਬਸਾਈਟ ਅਨੁਸਾਰ, ਇਸ ਬੀਮਾਰੀ ਨਾਲ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 4.4 ਕਰੋੜ ਤੋਂ ਵੱਧ ਹੈ। ਇਸ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਰਾਸ਼ਟਰੀ ਦਰ 98.81 ਫ਼ੀਸਦੀ ਹੈ।

Related posts

ਲਖੀਮਪੁਰ ਖੀਰੀ ਹਿੰਸਾ ਮਾਮਲਾ ਜੇ ਆਸ਼ੀਸ਼ ਮਿਸ਼ਰਾ ਸਿਆਸੀ ਸਮਾਗਮਾਂ ’ਚ ਜਾ ਰਿਹੈ ਤਾਂ ਇਹ ਜ਼ਮਾਨਤ ਸ਼ਰਤਾਂ ਦੀ ਉਲੰਘਣਾ ਹੋਵੇਗੀ: ਸੁਪਰੀਮ ਕੋਰਟ

Bunty

ਆਦਿਵਾਸੀ ਲੋਕ ਦੇਸ਼ ਦੀ ਤਰੱਕੀ ‘ਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ : ਮੋਦੀ

admin

ਕੇਜਰੀਵਾਲ ਅੱਜ ਦੇ ਸਕਦੇ ਨੇ ਅਸਤੀਫ਼ਾ, ਐਲ.ਜੀ. ਨੂੰ ਮਿਲਣ ਲਈ ਮੰਗਿਆ ਸਮਾਂ

Bunty