India

ਇਨੈਲੋ ਦੇ ਸਾਬਕਾ ਵਿਧਾਇਕ ਦਿਲਬਾਗ ਸਿੰਘ ਤੇ ਰਿਸ਼ਤੇਦਾਰ ਤੇ ਕਾਰੋਬਾਰ ਸਹਿਯੋਗੀਆਂ ਦੇ ਘਰ, ਫਾਰਮ ਹਾਊਸ ’ਤੇ ਈਡੀ ਨੇ ਕੀਤੀ ਛਾਪੇਮਾਰੀ

ਯਮੁਨਾਨਗਰ – ਯਮੁਨਾਨਗਰ ਤੋਂ ਇਨੈਲੋ ਪਾਰਟੀ ਦੇ ਸਾਬਕਾ ਵਿਧਾਇਕ ਦਿਲਬਾਗ ਸਿੰਘ ਸਮੇਤ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਤੇ ਹੋਰ ਕਾਰੋਬਾਰੀਆਂ ਦੇ ਦਫਤਰ, ਘਰ ਤੇ ਫਾਰਮ ਹਾਊਸ ’ਤੇ ਵੀਰਵਾਰ ਸਵੇਰ ਨੂੰ ਈਡੀ ਦੀ ਟੀਮ ਨੇ ਕਈ ਥਾਂ ਛਾਪੇਮਾਰੀ ਕੀਤੀ। ਜਿਸ ਵਿਚ 5 ਕਰੋੜ ਰੁਪਏ ਨਗਦੀ, 3 ਸੋਨੇ ਦੇ ਬਿਸਕੁਟ, 100 ਤੋਂ ਜ਼ਿਆਦਾ ਵਿਦੇਸ਼ੀ ਸ਼ਰਾਬ ਦੀ ਬੋਤਲਾਂ, ਵਿਦੇਸ਼ਾਂ ਵਿਚ ਬਣਾਈ ਗਈ ਕਈ ਸੰਪੱਤੀਆਂ ਦੇ ਕਾਗਜ਼, 4 ਰਾਈਫਲ ਤੇ ਜ਼ਿੰਦਾ ਕਾਰਤੂਸ ਬ੍ਰਾਮਦ ਕੀਤੇ। ਯਮੁਨਾਨਗਰ ਵਿਚ ਈਡੀ ਦੀ ਛਾਪੇਮਾਰੀ ਨਾਲ ਖਨਨ ਕਾਰੋਬਾਰੀਆਂ ਵਿਚ ਹੜਕੰਪ ਮਚ ਗਿਆ। ਜ਼ਿਕਰਯੋਗ ਹੈ ਕਿ ਏਲਨਾਬਾਦ ਤੋਂ ਇਨੈਲੋ ਵਿਧਾਇਕ ਅਭੈ ਸਿੰਘ ਚੌਟਾਲਾ ਦੇ ਸਮਧੀ ਯਮੁਨਾਨਗਰ ਤੋਂ ਇਨੈਲੋ ਪਾਰਟੀ ਦੇ ਸਾਬਕਾ ਵਿਧਾਇਕ ਦਿਲਬਾਗ ਸਿੰਘ ਦਾ ਖਨਨ ਤੇ ਮਾਝਾ ਟਰਾਂਸਪੋਰਟ ਨਾਮ ਨਾਲ ਜੁੜਿਆ ਇਕ ਵੱਡਾ ਕਾਰੋਬਾਰ ਨੈਟਵਰਕ ਹੈ। ਇਨ੍ਹਾਂ ਦਾ ਖਨਨ ਕਾਰੋਬਾਰ ਹਰਿਆਣਾ, ਰਾਜਸਥਾਨ ਤੇ ਉਤਰ ਪ੍ਰਦੇਸ਼ ਵਿਚ ਕਈ ਥਾਵਾਂ ’ਤੇ ਫੈਲਿਆ ਹੈ। ਜ਼ਿਕਰਯੋਗ ਹੈ ਕਿ ਕਲ ਪ੍ਰਦੇਸ਼ ਵਿਚ ਸੋਨੀਪਤ ਤੋਂ ਕਾਂਗਰਸ ਵਿਧਾਇਕ ਸੁਰਿੰਦਰ ਪੰਵਾਰ, ਕਰਨਾਲ ਤੋਂ ਬੀਜੇਪੀ ਨੇਤਾ ਮਨੋਜ ਵਧਵਾ ਸਮੇਤ ਯਮੁਨਾਨਗਰ ਦੇ ਇਨੈਲੋ ਸਾਬਕਾ ਵਿਧਾਇਕ ਦਿਲਬਾਗ ਸਿੰਘ ਦੇ ਇਥੇ ’ਤੇ ਈਡੀ ਦੀ ਕਈ ਟੀਮਾਂ ਨੇ ਕੋਰਟ ਦੇ ਆਦੇਸ਼ ਦੇ ਬਾਅਦ ਇਨ੍ਹਾਂ ਤਿੰਨਾਂ ਸ਼ਹਿਰਾਂ ਵਿਚ ਖਨਨ ਤੇ ਮਨੀ ਲਾਂਡਰਿੰਗ ਨੂੰ ਲੈ ਕੇ ਸੰਯੁਕਤ ਰੂਪ ਤੋਂ ਛਾਪੇਮਾਰੀ ਕੀਤੀ ਸੀ। ਈਡੀ ਦੇ ਅਧਿਕਾਰੀ ਨੇ ਦੱਸਿਆ ਕਿ ਯਮੁਨਾਨਗਰ ਦੇ ਸਾਬਕਾ ਵਿਧਾਇਕ ਦਿਲਬਾਗ ਸਿੰਘ ਤੇ ਰਿਸ਼ਤੇਦਾਰ ਤੇ ਕਾਰੋਬਾਰ ਸਹਿਯੋਗੀਆਂ ਦੇ ਇਥੇ ਤੋਂ 5 ਕਰੋੜ ਨਗਦ, 3 ਸੋਨੇ ਦੇ ਬਿਸਕੁਟ, 100 ਤੋਂ ਜ਼ਿਆਦਾ ਵਿਦੇਸ਼ੀ ਸ਼ਰਾਬ ਦੀ ਬੋਤਲਾਂ, ਵਿਦੇਸ਼ਾਂ ਵਿਚ ਬਣਾਈ ਗਈ ਕਈ ਸੰਪੱਤੀਆਂ ਦੇ ਕਾਗਜ਼, 4 ਰਾਈਫਲ ਤੇ ਜ਼ਿੰਦਾ ਕਾਰਤੂਸ ਸਮੇਤ ਹੋਰ ਚੀਜ਼ਾਂ ਨੂੰ ਬ੍ਰਾਮਦ ਕੀਤਾ ਹੈ।

Related posts

ਪਸ਼ੂ ਧਨ ਦੇਸ਼ ਨੂੰ ਧਨਵਾਨ ਬਣਾਏਗਾ – ਪ੍ਰਧਾਨ ਮੰਤਰੀ ਨਰਿੰਦਰ ਮੋਦੀ

admin

ਪੰਨੂ ਨੇ ਯਾਤਰੀਆਂ ਨੂੰ 1 ਤੋਂ 19 ਨਵੰਬਰ ਤਕ ਏਅਰ ਇੰਡੀਆ ’ਚ ਸਫ਼ਰ ਨਾ ਕਰਨ ਦੀ ਦਿੱਤੀ ਚਿਤਾਵਨੀ

Bunty

ਆਪ ਨੇ ਰਾਘਵ ਚੱਢਾ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ, ਰਾਜ ਸਭਾ ’ਚ ਬਣਾਇਆ ਪਾਰਟੀ ਦਾ ਨੇਤਾ

Bunty