Sport

ਜਰਮਨੀ ਤੋਂ 0-2 ਨਾਲ ਹਾਰੀ ਭਾਰਤੀ ਹਾਕੀ ਟੀਮ ਪੈਨਲਟੀ ਕਾਰਨਰ ਬਣਿਆ ਕਮਜ਼ੋਰ ਕੜੀ

ਨਵੀਂ ਦਿੱਲੀ – ਭਾਰਤੀ ਪੁਰਸ਼ ਹਾਕੀ ਟੀਮ ਨੂੰ ਬੁਧਵਾਰ ਨੂੰ ਇੱਥੇ ਦੋ ਮੈਚਾਂ ਦੀ ਦੁਵਲੀ ਸੀਰੀਜ਼ ਦੇ ਪਹਿਲੇ ਮੈਚ ’ਚ ਜਰਮਨੀ ਤੋਂ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਅੱਠ ਪੈਨਲਟੀ ਕਾਰਨਰ ਅਤੇ ਇਕ ਪੈਨਲਟੀ ਸਟਰੋਕ ਮਿਲਣ ਦੇ ਬਾਵਜੂਦ ਗੋਲ ਨਾ ਕਰ ਸਕੀ ਭਾਰਤੀ ਹਾਕੀ ਟੀਮ ਨੂੰ ਦਿੱਲੀ ’ਚ ਇਕ ਦਹਾਕੇ ਬਾਅਦ ਹੋ ਰਹੇ ’ਚ ਜਰਮਨੀ ਦੇ ਨਵੀਂ ਟੀਮ ਨੇ ਹਰਾ ਦਿਤਾ। ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ’ਚ ਪੈਰਿਸ ਓਲੰਪਿਕ ਦੇ ਚਾਂਦੀ ਤਮਗਾ ਜੇਤੂ ਜਰਮਨੀ ਲਈ ਹੈਨਰੀਕ ਮਰਟਗੇਨਸ ਨੇ ਤੀਜੇ ਮਿੰਟ ’ਚ ਪਹਿਲਾ ਗੋਲ ਕੀਤਾ ਜਦਕਿ ਲੁਕਾਸ ਵਿੰਡਫੈਡਰ ਨੇ 30ਵੇਂ ਮਿੰਟ ’ਚ ਮਹਿਮਾਨ ਟੀਮ ਨੂੰ 2-0 ਨਾਲ ਅੱਗੇ ਕਰ ਦਿਤਾ, ਜੋ ਅੰਤ ’ਚ ਫੈਸਲਾਕੁੰਨ ਸਕੋਰ ਸਾਬਤ ਹੋਇਆ।ਪੈਰਿਸ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਭਾਰਤ ਨੇ ਕਈ ਮੌਕੇ ਬਣਾਏ ਪਰ ਟੀਮ ਨੂੰ ਗੋਲ ਕਰਨ ’ਚ ਸਫਲਤਾ ਨਹੀਂ ਮਿਲੀ। ਸੀਰੀਜ਼ ਦਾ ਦੂਜਾ ਮੈਚ ਵੀਰਵਾਰ ਨੂੰ ਇਸੇ ਸਟੇਡੀਅਮ ’ਚ ਖੇਡਿਆ ਜਾਵੇਗਾ।

Related posts

ਕੇਨਿਨ ਦੀ ਮੈਲਬੌਰਨ ਪਾਰਕ ‘ਚ ਚੰਗੀ ਵਾਪਸੀ

admin

ਨਿਸ਼ਾਨੇਬਾਜ਼ੀ: ਰੇਜ਼ਾ ਢਿੱਲੋਂ ਤੇ ਅਨੰਤਜੀਤ ਸਿੰਘ ਨੇ ਉਲੰਪਿਕ ਕੋਟਾ ਹਾਸਲ ਕੀਤਾ

Bunty

19 ਸਾਲਾ ਦਿਵਿਆ ਦੇਸ਼ਮੁਖ ਨੇ ਮਹਿਲਾ ਸ਼ਤਰੰਜ ਵਿਸ਼ਵ ਚੈਂਪੀਅਨ 2025 ਬਣਕੇ ਇਤਿਹਾਸ ਰਚਿਆ !

admin