Punjab

ਭਾਜਪਾ ਨੇ ਪ੍ਰਚਾਰ ਵੀਡੀਓ ਵਿੱਚ ‘ਪੱਗੜੀਧਾਰੀ’ ਮੋਦੀ ਨਾਲ ਸਿਰਫ਼ ਸੁਨੀਲ ਜਾਖੜ ਹੀ ਦਿਖਾਏ

ਚੰਡੀਗੜ੍ਹ – ਪੰਜਾਬ ਵਿੱਚ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਵਿਚ ਭਾਜਪਾ ਨੇ “ਪਗੜੀਧਾਰੀ” ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪਾਰਟੀ ਦੇ ਪ੍ਰਚਾਰ ਲਈ ਸੁਨੀਲ ਜਾਖੜ ਨੂੰ ਪੋਸਟਰ ਬੁਆਏ ਵਜੋਂ ਖੜ੍ਹਾ ਕੀਤਾ ਹੈ। ਇਹ ਵੀਡੀਓ ਭਾਜਪਾ ਪੰਜਾਬ ਦੇ ‘ਐਕਸ‘ ਖਾਤੇ ’ਤੇ ਸਾਂਝੀ ਕੀਤੀ ਗਈ ਹੈ। ਜਿਸ ਨਾਲ ਲਿਖਿਆ ਗਿਆ ਹੈ ਕਿ ‘ਜੇ ਪੰਜਾਬ ਬਚਾਉਣਾ ਤਾਂ ਪੈਣਾ ਭਾਜਪਾ ਨੂੰ ਜਿਤਾਉਣਾ‘।
ਵੀਡੀਓ ਦੀ ਟੈਗਲਾਈਨ ‘ਬਾਕੀ ਗੱਲਾਂ ਛਡੋ, ਪੰਜਾਬ ਦੀ ਗੱਲ ਜ਼ਰੂਰੀ ਹੈ’ ਜਾਖੜ ਵੱਲੋਂ ਹਮੇਸ਼ਾ ਕੀਤੀ ਜਾਂਦੀ ਗੱਲ ਨੂੰ ਦਰਸਾਉਾਂਦੀਜਾਪਦੀ ਹੈ, ਜੋ ਉਹ ਹਮੇਸ਼ਾ ਕਹਿੰਦੇ ਹਨ ਕਿ ਭਾਜਪਾ ਨੂੰ ਪੰਜਾਬੀਆਂ ਅਤੇ ਪੰਜਾਬ ਦੇ ਕਿਸਾਨਾਂ ਦੇ ਮੁੱਦਿਆਂ ਨੂੰ ਸਮਝਣ ਦੀ ਲੋੜ ਹੈ।
ਬੁੱਧਵਾਰ ਨੂੰ ਜਾਰੀ ਕੀਤੇ ਗਏ ਪਾਰਟੀ ਦੇ ਪਹਿਲੇ ਪ੍ਰਚਾਰ ਵੀਡੀਓ ਤੋਂ ਇਹ ਸਪੱਸ਼ਟ ਹੁੰਦਾ ਹੈ। ਵੀਡੀਓ ਦੇ ਵੱਖ-ਵੱਖ ਸ਼ਾਟਸ ’ਚ ਪਾਰਟੀ ਵਰਕਰਾਂ ਅਤੇ ਸਮਰਥਕਾਂ ਨਾਲ ਸਿਰਫ਼ ਪ੍ਰਧਾਨ ਮੰਤਰੀ ਮੋਦੀ ਅਤੇ ਸੁਨੀਲ ਜਾਖੜ ਹੀ ਨਜ਼ਰ ਆ ਰਹੇ ਹਨ।
ਜ਼ਿਕਰਯੋਗ ਹੈ ਕਿ ਜਾਖੜ ਨੇ ਲੋਕ ਸਭਾ ਚੋਣਾਂ ਤੋਂ ਬਾਅਦ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਪਾਸਾ ਵੱਟ ਲਿਆ ਸੀ ਅਤੇ ਪਾਰਟੀ ਮੀਟਿੰਗਾਂ ’ਚ ਵੀ ਹਿੱਸਾ ਨਹੀਂ ਲਿਆ ਸੀ। ਹਾਲਾਂਕਿ, 17 ਅਕਤੂਬਰ ਨੂੰ ਪ੍ਰਧਾਨ ਮੰਤਰੀ ਨੇ ਹਰਿਆਣਾ ਸਰਕਾਰ ਦੇ ਸਹੁੰ ਚੁੱਕ ਸਮਾਗਮ ਅਤੇ ਹੋਰ ਸਮਾਗਮਾਂ ਲਈ ਚੰਡੀਗੜ੍ਹ ਅਤੇ ਪੰਚਕੂਲਾ ਦਾ ਦੌਰਾ ਕਰਨ ਵੇਲੇ ਕਥਿਤ ਤੌਰ ’ਤੇ ਉਨ੍ਹਾਂ ਨੂੰ ਮੋਹਰੀ ਰਹਿਣ ਲਈ ਕਿਹਾ ਸੀ।
ਜਾਖੜ ਨੇ ਵੀਡੀਓ ਤੋਂ ਪਹਿਲਾਂ ਇੱਕ ਟਵੀਟ ਕਰਦਿਆਂ ਪਾਕਿਸਤਾਨ ਨਾਲ ਕਰਤਾਰਪੁਰ ਲਾਂਘੇ ਦੇ ਸਮਝੌਤੇ ਨੂੰ ਹੋਰ ਪੰਜ ਸਾਲਾਂ ਲਈ ਵਧਾਉਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ।

Related posts

ਡਾ. ਬਲਜੀਤ ਕੌਰ ਵੱਲੋਂ ਲੋੜੀਂਦੇ ਤੱਤਾਂ ਅਤੇ ਉੱਚ-ਕੈਲੋਰੀ ਵਾਲੇ ਭੋਜਨ ਪਦਾਰਥਾਂ ਦੀਆਂ ਵਧਦੀਆਂ ਕੀਮਤਾਂ ਨੂੰ ਪੂਰਾ ਕਰਨ ਲਈ ਐਸ.ਐਨ.ਪੀ. ਤਹਿਤ ਮੌਜੂਦਾ ਲਾਗਤ ਨਿਯਮਾਂ ਵਿੱਚ ਵਾਧਾ ਕਰਨ ਦੀ ਮੰਗ

Bunty

 ਹੇਮਕੁੰਟ ਸਾਹਿਬ ਦੇ ਕਿਵਾੜ ਅੱਜ ਤੋਂ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ

admin

22 ਅਤੇ 23 ਫਰਵਰੀ ਨੂੰ ਮਸਤੂਆਣਾ ਸਾਹਿਬ ਵਿਖੇ ਹੋਵੇਗਾ ਸੂਬਾਈ ਇਜਲਾਸ !

admin