India

ਸਰਹੱਦ ਪਾਰ ਘੁਸਪੈਠ ਰੁਕਣ ਤੇ ਹੀ ਬੰਗਾਲ ’ਚ ਕੀਤੀ ਜਾ ਸਕਦੀ ਹੈ ਸ਼ਾਂਤੀ ਸਥਾਪਿਤ : ਅਮਿਤ ਸ਼ਾਹ

ਪੈਟਰਾਪੋਲ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਕਿਹਾ ਕਿ ਪੱਛਮੀ ਬੰਗਾਲ ਵਿਚ ਸ਼ਾਂਤੀ ਤਾਂ ਹੀ ਸਥਾਪਿਤ ਹੋ ਸਕਦੀ ਹੈ ਜੇਕਰ ਬੰਗਲਾਦੇਸ਼ ਤੋਂ ਸਰਹੱਦ ਪਾਰ ਤੋਂ ਘੁਸਪੈਠ ਬੰਦ ਹੋ ਜਾਵੇ। ਸ਼ਾਹ ਨੇ ਦਾਅਵਾ ਕੀਤਾ ਕਿ ਜੇਕਰ 2026 ’ਚ ਪੱਛਮੀ ਬੰਗਾਲ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਸੱਤਾ ’ਚ ਆਉਂਦੀ ਹੈ ਤਾਂ ਗੁਆਂਢੀ ਦੇਸ਼ ਤੋਂ ਗੈਰ-ਕਾਨੂੰਨੀ ਪਰਵਾਸ ਨੂੰ ਰੋਕਿਆ ਜਾਵੇਗਾ। ਪੱਛਮੀ ਬੰਗਾਲ ਵਿਚ ਭਾਰਤ-ਬੰਗਲਾਦੇਸ਼ ਸਰਹੱਦ ’ਤੇ ਪੈਟਰਾਪੋਲ ਜ਼ਮੀਨੀ ਬੰਦਰਗਾਹ ’ਤੇ ਇਕ ਨਵੀਂ ਯਾਤਰੀ ਟਰਮੀਨਲ ਇਮਾਰਤ ਅਤੇ ਇਕ ’ਮੈਤਰੀ ਗੇਟ’ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਨੇ ਭਿ੍ਰਸ਼ਟਾਚਾਰ ਦੇ ਮੁੱਦੇ ’ਤੇ ਤਿ੍ਰਣਮੂਲ ਕਾਂਗਰਸ (ਟੀਐੱਮਸੀ) ਸਰਕਾਰ ਦੀ ਆਲੋਚਨਾ ਕੀਤੀ ਅਤੇ ਰਾਜ ਦੇ ਲੋਕਾਂ ਨੂੰ 2026 ਤੱਕ ਵੋਟ ਰਾਜਨੀਤਿਕ ਤਬਦੀਲੀ ਲਿਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ,’’ਖੇਤਰ ਵਿਚ ਸ਼ਾਂਤੀ ਸਥਾਪਤ ਕਰਨ ’ਚ ਜ਼ਮੀਨ ਪਤਨ ਅਹਿਮ ਭੂਮਿਕਾ ਨਿਭਾਉਂਦੇ ਹਨ। ਜਦੋਂ ਸਰਹੱਦ ਪਾਰ ਤੋਂ ਲੋਕਾਂ ਦੀ ਕਾਨੂੰਨੀ ਆਵਾਜਾਈ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ ਹੈ, ਤਾਂ ਗੈਰ-ਕਾਨੂੰਨੀ ਢੰਗ ਸਾਹਮਣੇ ਆਉਂਦੇ ਹਨ, ਜਿਸ ਨਾਲ ਦੇਸ਼ ਦੀ ਸ਼ਾਂਤੀ ਪ੍ਰਭਾਵਿਤ ਹੁੰਦੀ ਹੈ। ਮੈਂ ਬੰਗਾਲ ਦੇ ਲੋਕਾਂ ਨੂੰ 2026 ’ਚ ਬਦਲਾਅ ਲਿਆਉਣ ਦੀ ਅਪੀਲ ਕਰਦਾ ਹਾਂ ਅਤੇ ਅਸੀਂ ਘੁਸਪੈਠ ਨੂੰ ਰੋਕਾਂਗੇ ਅਤੇ ਸ਼ਾਂਤੀ ਸਥਾਪਿਤ ਕਰਾਂਗੇ।’’ ਸ਼ਾਹ ਨੇ ਕਿਹਾ,’’ਬੰਗਾਲ ’ਚ ਸ਼ਾਂਤੀ ਉਦੋਂ ਹੀ ਆ ਸਕਦੀ ਹੈ ਜਦੋਂ ਘੁਸਪੈਠ ਰੋਕਾਂਗੇ…ਦੋਵਾਂ ਦੇਸ਼ਾਂ ਵਿਚਾਲੇ ਸਬੰਧ ਅਤੇ ਸੰਪਰਕ ਸੁਧਾਰਨ ’ਚ ਜ਼ਮੀਨੀ ਬੰਦਰਗਾਹਾਂ ਦੀ ਅਹਿਮ ਭੂਮਿਕਾ ਹੈ। ਉਹ ਦੋਵਾਂ ਦੇਸ਼ਾਂ ਦਰਮਿਆਨ ਵਪਾਰਕ ਸਬੰਧਾਂ ਨੂੰ ਵੀ ਵਧਾਉਂਦੇ ਹਨ।’’

Related posts

ਜੰਮੂ ਪੁਲਿਸ ਨੇ ਡੇਢ ਸਾਲ ‘ਚ 97 ਲੋਕਾਂ ਨੂੰ ਗ਼ੈਰ-ਕਾਨੂੰਨੀ ਹਥਿਆਰਾਂ ਸਮੇਤ ਫੜਿਆ, 10 ‘ਤੇ ਲਗਾਇਆ PSA

Bunty

ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ, ਗੁਜਰਾਤ ਤੋਂ ਕਟੜਾ ਲਈ ਸਿੱਧੀ ਟ੍ਰੇਨ ਸ਼ੁਰੂ

admin

ਜੰਮੂ-ਕਸ਼ਮੀਰ ਦੇ ਡੋਡਾ ‘ਚ ਮੁੱਠਭੇੜ, ਫੌਜ ਦਾ ਕੈਪਟਨ ਦੀਪਕ ਹੋਇਆ ਸ਼ਹੀਦ, 4 ਅੱਤਵਾਦੀਆਂ ਦੇ ਵੀ ਮਾਰੇ

Bunty