India

ਐੱਮ.ਵੀ.ਏ. ਵੱਲੋਂ ਜਾਤੀ ਜਨਗਣਨਾ ਤੇ ਨਾਬਾਲਗ਼ ਲੜਕੀਆਂ ਲਈ ਮੁਫ਼ਤ ਸਰਵਾਈਕਲ ਕੈਂਸਰ ਵੈਕਸੀਨ ਦੇਣ ਦਾ ਚੋਣ ਵਾਅਦਾ

ਮੁੰਬਈ – ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮਹਾਰਾਸ਼ਟਰ ਦੀਆਂ ਅਸੈਂਬਲੀ ਚੋਣਾਂ ਲਈ ਅੱਜ ਮਹਾ ਵਿਕਾਸ ਅਗਾੜੀ (ਐੱਮ.ਵੀ.ਏ.) ਗੱਠਜੋੜ ਦਾ ਸਾਂਝਾ ਮੈਨੀਫੈਸਟੋ ਜਾਰੀ ਕੀਤਾ ਹੈ। ਮੈਨੀਫੈਸਟੋ ਵਿਚ 9 ਤੋਂ 16 ਸਾਲ ਦੀਆਂ ਲੜਕੀਆਂ ਨੂੰ ਸਰਵਾਈਕਲ ਕੈਂਸਰ ਦੀ ਮੁਫ਼ਤ ਵੈਕਸੀਨ ਅਤੇ ਮਹਾਵਾਰੀ ਦੌਰਾਨ ਮਹਿਲਾ ਮੁਲਾਜ਼ਮਾਂ ਨੂੰ ਦੋ ਚੋਣਵੀਆਂ ਛੁਟੀਆਂ ਦੇਣ ਦੇ ਵਾਅਦੇ ਕੀਤੇ ਗਏ ਹਨ। ‘ਮਹਾਰਾਸ਼ਟਰਨਾਮਾ’ ਸਿਰਲੇਖ ਵਾਲੇ ਮੈਨੀਫੈਸਟੋ ਵਿਚ ਜਾਤੀ ਜਨਗਣਨਾ, ਸਵੈ-ਸਹਾਇਤਾ ਸਮੂਹਾਂ ਨੂੰ ਵਧੇਰੇ ਸ਼ਕਤੀਸ਼ਾਲੀ ਬਣਾਉਣ ਲਈ ਵੱਖਰਾ ਵਿਭਾਗ ਸਥਾਪਿਤ ਕਰਨ, ਬਾਲ ਭਲਾਈ ਲਈ ਵਿਸ਼ੇਸ਼ ਮੰਤਰਾਲਾ ਬਣਾਉਣ ਅਤੇ ਮਹਿਲਾਵਾਂ ਨੂੰ ਸਾਲਾਨਾ 500 ਰੁਪਏ ਵਿਚ ਛੇ ਕੁਕਿੰਗ ਗੈਸ ਸਿਲੰਡਰ ਦੇਣ ਦੇ ਵਾਅਦੇ ਵੀ ਸ਼ਾਮਲ ਹਨ। ਮੈਨੀਫੈਸਟੋ ਵਿਚ ‘ਨਿਰਭੈ ਮਹਾਰਾਸ਼ਟਰ’ ਪਾਲਿਸੀ ਬਣਾਉਣ ਦਾ ਵਾਅਦਾ ਵੀ ਕੀਤਾ ਗਿਆ ਹੈ। ਮੈਨੀਫੈਸਟੋ ਰਿਲੀਜ਼ ਕਰਨ ਮੌਕੇ ਖੜਗੇ ਦੇ ਨਾਲ ਐੱਨ.ਸੀ.ਪੀ. (ਐੱਸ.ਪੀ.) ਦੀ ਕਾਰਜਕਾਰੀ ਪ੍ਰਧਾਨ ਸੁਪ੍ਰਿਆ ਸੂਲੇ ਤੇ ਸ਼ਿਵ ਸੈਨਾ (ਯੂ.ਬੀ.ਟੀ.) ਦੇ ਸੰਸਦ ਮੈਂਬਰ ਸੰਜੈ ਰਾਊਤ ਵੀ ਮੌਜੂਦ ਸਨ।

Related posts

ਕਾਂਗਰਸ ਨੇ ਜਾਤੀਵਾਦ ਅਤੇ ਭਿ੍ਰਸ਼ਟਾਚਾਰ ਤੋਂ ਸਿਵਾਏ ਹਰਿਆਣਾ ਨੂੰ ਕੁਝ ਨਹੀਂ ਦਿੱਤਾ: ਸ਼ਾਹ

Bunty

ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼-ਸੁਥਰੇ ਵਾਤਾਵਰਣ ਦੀ ਵਿਰਾਸਤ ਦੇਣਾ ਸਾਡੀ ਨੈਤਿਕ ਜ਼ਿੰਮੇਵਾਰੀ: ਰਾਸ਼ਟਰਪਤੀ

admin

ਅਣਚਾਹੇ ਤੱਤਾਂ ਵਲੋਂ  ਸ਼ੁਰੂ ਕੀਤੇ ਗਏ ਦੇਸ਼ ਵਿਰੋਧੀ ਪ੍ਰਚਾਰ ’ਤੇ  ਸਖਤ ਨਿਗਰਾਨੀ ਰੱਖਣ ਦੇ ਹੁਕਮ !

admin