India

ਨਕਸਲੀਆਂ ਵਲੋਂ ਲਾਏ ਗਏ ਦੋ ਆਈ. ਈ. ਡੀ. ਬਰਾਮਦ

ਗੜ੍ਹਚਿਰੌਲੀ – ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਵਿਚ ਸ਼ਨੀਵਾਰ ਨੂੰ ਇਕ ਪੁਲ ’ਤੇ ਨਕਸਲੀਆਂ ਵਲੋਂ ਲਾਏ ਗਏ ਦੋ ਆਈ. ਈ. ਡੀ. ਬਰਾਮਦ ਹੋਏ। ਪੁਲਿਸ ਨੇ ਦੱਸਿਆ ਕਿ ਇਕ ਆਈ. ਈ. ਡੀ. ’ਚ ਉਸ ਸਮੇਂ ਧਮਾਕਾ ਹੋ ਗਿਆ, ਜਦੋਂ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਉਸ ਨੂੰ ਨਕਾਰਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਹਾਲਾਂਕਿ ਇਸ ਧਮਾਕੇ ’ਚ ਕੋਈ ਜ਼ਖ਼ਮੀ ਨਹੀਂ ਹੋਇਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਨਕਸਲੀਆਂ ਨੇ ਪਰਲਾਕੋਟਾ ਨਦੀ ’ਤੇ ਬਣੇ ਪੁਲਿਸ ’ਤੇ ਆਈ. ਈ. ਡੀ. ਲਾਏ ਹਨ, ਜੋ ਭਾਮਰਾਗੜ੍ਹ ਨੂੰ ਤਾੜਗਾਂਵ ਨਾਲ ਜੋੜਦਾ ਹੈ।
ਅਧਿਕਾਰੀ ਮੁਤਾਬਕ ਬੰਬ ਦਾ ਪਤਾ ਲਾਉਣ ਅਤੇ ਉਸ ਨੂੰ ਨਸ਼ਟ ਕਰਨ ਵਾਲਾ ਦਸਤਾ ਗੜ੍ਹਚਿਰੌਲੀ ਤੋਂ ਹੈਲੀਕਾਪਟਰ ਜ਼ਰੀਏ ਘਟਨਾ ਵਾਲੀ ਥਾਂ ਲਈ ਰਵਾਨਾ ਕੀਤਾ ਗਿਆ, ਜਦਕਿ ਗੜ੍ਹਚਿਰੌਲੀ ਪੁਲਿਸ, ਸੀ. ਆਰ. ਪੀ. ਐੱਫ. ਅਤੇ ਬੀ. ਐੱਸ. ਐੱਫ. ਦੀਆਂ ਟੀਮਾਂ ਨੇ ਇਲਾਕੇ ਦੀ ਭਾਲ ਕੀਤੀ ਅਤੇ ਵਿਸਫੋਟਕ ਬਰਾਮਦ ਕੀਤਾ। ਅਧਿਕਾਰੀ ਨੇ ਕਿਹਾ ਕਿ ਧਮਾਕੇ ’ਚ ਕੋਈ ਵੀ ਜਵਾਨ ਜ਼ਖ਼ਮੀ ਨਹੀਂ ਹੋਇਆ। ਇਲਾਕੇ ਵਿਚ ਹੋਰ ਵਿਸਫੋਟਕਾਂ ਦੀ ਮੌਜੂਦਗੀ ਦਾ ਪਤਾ ਲਾਉਣ ਲਈ ਤਲਾਸ਼ੀ ਜਾਰੀ ਹੈ। 20 ਨਵੰਬਰ ਨੂੰ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿਚ ਰੁਕਾਵਟ ਪਾਉਣ ਦੀ ਨਕਸਲੀਆਂ ਦੀ ਸਾਜ਼ਿਸ਼ ਪੁਲਿਸ ਦੀ ਚੌਕਸੀ ਕਾਰਨ ਨਾਕਾਮ ਹੋ ਗਈ।

Related posts

ਮਹਿਲਾ ਟੀ-20 ਵਿਸ਼ਵ ਕੱਪ : ਭਾਰਤ ਨੇ ਨੀਦਰਲੈਂਡ ਨੂੰ ਹਰਾਇਆ

admin

ਭਾਰਤ, ਅਫਗਾਨਿਸਤਾਨ ਨੂੰ ਹਰਾ ਕੇ ਇੱਕ ਰੋਜ਼ਾ ਕ੍ਰਿਕਟ ਲੜੀ ‘ਚ 2-0 ਨਾਲ ਅੱਗੇ

admin

ਆਰਐਸਐਸ ਦੀ ਕਾਨੂੰਨੀ ਸਥਿਤੀ ਵਾਰੇ ਫਿਰ ਚਰਚਾ ਛਿੜੀ !

admin