International

ਸ਼੍ਰੀਲੰਕਾ ਦੀ ਨਵੀਂ ਸਰਕਾਰ ਨੂੰ ਰਾਹਤ ਪੈਕੇਜ ਦੀ ਚੌਥੀ ਕਿਸ਼ਤ ਲਈ ਆਈ.ਐੱਮ.ਐੱਫ ਦੀ ਮਿਲੀ ਮਨਜ਼ੂਰੀ

ਕੋਲੰਬੋ – ਸ਼੍ਰੀਲੰਕਾ ਦੀ ਨਵੀਂ ਐੱਨ.ਪੀ.ਪੀ. ਸਰਕਾਰ ਨੂੰ ਆਈ.ਐੱਮ.ਐੱਫ. ਤੋਂ ਕਰੀਬ 3 ਅਰਬ ਡਾਲਰ ਦੇ ਰਾਹਤ ਪੈਕੇਜ ਦੀ ਚੌਥੀ ਕਿਸ਼ਤ ਮਿਲਣ ਕਰਨ ਦਾ ਰਸਤਾ ਸਾਫ਼ ਹੋ ਗਿਆ ਹੈ। ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਨੇ ਸ਼ਨੀਵਾਰ ਨੂੰ ਰਾਹਤ ਪੈਕੇਜ ਦੀ ਚੌਥੀ ਕਿਸ਼ਤ ਲਈ ਸਟਾਫ-ਪੱਧਰ ਦੇ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ। ਤੀਜੀ ਸਮੀਖਿਆ ਦੇ ਅੰਤ ਵਿੱਚ ਅੰਤਰਰਾਸ਼ਟਰੀ ਵਿੱਤੀ ਸੰਸਥਾ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, “ਆਈ.ਐੱਮ.ਐੱਫ. ਪ੍ਰਬੰਧਨ ਦੁਆਰਾ ਸਮੀਖਿਆ ਨੂੰ ਮਨਜ਼ੂਰੀ ਦੇਣ ਅਤੇ ਆਈ.ਐੱਮ.ਐੱਫ. ਕਾਰਜਕਾਰੀ ਬੋਰਡ ਦੇ ਉਸ ਨੂੰ ਪੂਰਾ ਕਰਨ ਤੋਂ ਬਾਅਦ ਸ਼੍ਰੀਲੰਕਾ ਨੂੰ ਲਗਭਗ 33.3 ਕਰੋੜ ਅਮਰੀਕੀ ਡਾਲਰ ਮਿਲ ਜਾਣਗੇ।”ਪਿਛਲੀ ਰਾਨਿਲ ਵਿਕਰਮਸਿੰਘੇ ਸਰਕਾਰ ਨੇ ਮਾਰਚ 2023 ਵਿੱਚ ਸ਼੍ਰੀਲੰਕਾ ਦੇ ਆਰਥਿਕ ਸੰਕਟ ਵਿਚ ਘਿਰਨ ‘ਤੇ 9M6 ਨਾਲ ਰਾਹਤ ਪੈਕੇਜ ਲਈ ਇੱਕ ਸਮਝੌਤਾ ਕੀਤਾ ਸੀ। ਇਸ ਤੋਂ ਬਾਅਦ ਹੋਈਆਂ ਰਾਸ਼ਟਰਪਤੀ ਚੋਣਾਂ ਵਿਚ ਵਿਕਰਮਾਸਿੰਘੇ ਹਾਰ ਗਏ ਸਨ। ਮੌਜੂਦਾ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਇਕੇ ਰਾਹਤ ਪੈਕੇਜ ਦੀ ਆਲੋਚਨਾ ਕਰਦੇ ਸਨ, ਹਾਲਾਂਕਿ ਉਨ੍ਹਾਂ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਇਸਨੂੰ ਜਾਰੀ ਰੱਖਣ ਦਾ ਭਰੋਸਾ ਦਿੱਤਾ। 9M6 ਨੇ ਕਿਹਾ ਕਿ ਪ੍ਰੋਗਰਾਮ ਦੇ ਉਦੇਸ਼ਾਂ ਪ੍ਰਤੀ ਨਵੀਂ ਸਰਕਾਰ ਦੀ ਵਚਨਬੱਧਤਾ ਨੇ ਵਿਸ਼ਵਾਸ ਵਧਾਇਆ ਹੈ ਅਤੇ ਨੀਤੀ ਦੀ ਨਿਰੰਤਰਤਾ ਨੂੰ ਯਕੀਨੀ ਬਣਾਇਆ ਹੈ। 9M6 ਨੇ ਜ਼ੋਰ ਦੇ ਕੇ ਕਿਹਾ ਕਿ ਸ਼੍ਰੀਲੰਕਾ ਦੇ ਸੁਧਾਰ ਏਜੰਡਾ ਦੇ ਨਤੀਜੇ ਦਿਖਾਈ ਦੇ ਰਹੇ ਹਨ

Related posts

ਹੈਲੀਕਾਪਟਰ ਸੁੱਟਣ ‘ਤੇ ਅਮਰੀਕਾ ਵਲੋਂ ਇਰਾਨੀ ਟਿਕਾਣਿਆਂ ਉਪਰ ਹਵਾਈ ਹਮਲਿਆਂ ਦੀ ਬਾਛੜ !

admin

ਅਮਰੀਕਨ ਕੋਰਟ ਵਲੋਂ ਨਵੇਂ ਐੱਚ-1ਬੀ ਵੀਜ਼ਾ ‘ਤੇ 1 ਲੱਖ ਡਾਲਰ ਫੀਸ ਗੈਰ-ਕਾਨੂੰਨੀ ਕਰਾਰ !

admin

ਈਰਾਨ ਵਿਰੁੱਧ ਫੌਜੀ ਕਾਰਵਾਈ ਰੋਕਣ ਲਈ ਅਮਰੀਕਨ ਕਾਂਗਰਸ ਵਲੋਂ ਮਤਾ ਪਾਸ

admin